ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ਨੀਵਾਰ ਨੂੰ ਯੂਪੀ ਬੋਰਡ ਦੀ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਨਤੀਜ਼ਾ ਐਲਾਨ ਦਿੱਤਾ ਗਿਆ ਹੈ। ਇਸ ਵਾਰ 10ਵੀਂ ਦੇ ਬੋਰਡ ਇਮਤਿਹਾਨਾਂ ਵਿਚ 83.31 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ 12ਵੀਂ ਦੇ ਵਿਦਿਆਰਥੀਆਂ ਦੀ ਸਫਲਤਾ ਦਾ ਅਨੁਪਾਤ 74.63 ਫੀਸਦੀ ਰਿਹਾ ਹੈ।ਉੱਥੇ ਹੀ ਪ੍ਰੀਖਿਆ ਵਿਚ ਟੋਪ ਕਰਨ ਵਾਲੇ ਵਿਦਿਆਰਥੀਆਂ ਨੂੰ ਯੋਗੀ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ।

ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਬੋਰਡ ਪ੍ਰੀਖਿਆ ਦੇ ਨਤੀਜ਼ੇ ਐਲਾਨਦੇ ਹੋਏ ਕਿਹਾ ਕਿ ਇਸ ਵਾਰੀ ਯੋਗੀ ਸਰਕਾਰ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿਚ ਅੱਵਲ ਆਏ 20-20 ਵਿਦਿਆਰਥੀਆਂ ਨੂੰ 1 ਲੱਖ ਰੁਪਏ ਅਤੇ ਲੈਪਟੋਪ ਦੇਵੇਗੀ। ਨਾਲ ਹੀ ਸਰਕਾਰ ਟੋਪਰਾਂ ਦੇ ਨਾਮ ਉੱਤੇ ਉਨ੍ਹਾਂ ਦੇ ਪਿੰਡ ਅਤੇ ਮੁਹੱਲੇ ਵਿਚ ਪੱਕੀ ਸੜਕ ਦਾ ਨਿਰਮਾਣ ਵੀ ਕਰਵਾਵੇਗੀ। ਮੋਰਿਆ ਨੇ ਕਿਹਾ ਕਿ ਯੂਪੀ ਬੋਰਡ ਤੋਂ ਇਲਾਵਾ ਸੀਬੀਐਸਈ, ਆਈਸੀਐਸਈ ਅਤੇ ਹੋਰ ਬੋਰਡ ਦੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਲਈ ਦੇ ਘਰ ਤੱਕ ਪੱਕੀ ਸੜਕ ਬਣਵਾਈ ਜਾਵੇਗੀ।
ਦੱਸ ਦਈਏ ਕਿ 10ਵੀਂ ਦੀ ਪ੍ਰੀਖਿਆ ਵਿਚ ਬਾਗਪਤ ਦੀ ਪ੍ਰਿਯਾ ਜੈਨ ਨੇ 96.67ਫੀਸਦੀ ਅੰਕਾ ਨਾਲ ਪਹਿਲਾ ਸਥਾਨ, ਬਾਰਾਬੰਕੀ ਦੇ ਅਬਿਮਨਯੂ ਨੇ 95.83 ਫੀਸਦੀ ਨੰਬਰ ਨਾਲ ਦੂਜਾ ਸਥਾਨ ਅਤੇ ਬਾਰਾਬੰਕੀ ਦੇ ਹੀ ਯੋਗੇਸ਼ ਪ੍ਰਤਾਮ ਸਿੰਘ ਨੇ 95.33 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ 12ਵੀਂ ਦੀ ਪ੍ਰੀਖਿਆ ਵਿਚ ਬਾਗਪਤ ਦੇ ਅਨੁਰਾਗ ਮਲਿਕ 97 ਫੀਸਦੀ ਅੰਕਾਂ ਨਾਲ ਪਹਿਲੇ ਸਥਾਨ, ਪ੍ਰਯਾਗਰਾਜ ਦੇ ਪ੍ਰਾਂਜਲ ਸਿੰਘ 96 ਫੀਸਦੀ ਅੰਕਾਂ ਨਾਲ ਦੂਜੇ ਸਥਾਨ ਅਤੇ ਓਰਿਯਾ ਦੇ ਉਤਕਰਸ਼ ਸ਼ੁਕਲਾ ਨੇ 94.08 ਫੀਸਦੀ ਅੰਕਾਂ ਨਾਲ ਤੀਜ਼ਾ ਸਥਾਨ ਪ੍ਰਾਪਤ ਕੀਤਾ ਹੈ।
