ਦਿੱਲੀ ਵਿਚ ਕੋਰੋਨਾ ਵਿਰੁੱਧ ਜੰਗ ਲਈ ਕੇਜਰੀਵਾਲ ਸਰਕਾਰ ਵਰਤ ਰਹੀ ਹੈ ਇਹ ਪੰਜ ਹਥਿਆਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿਚ ਕੋਰੋਨਾ ਦੇ ਤਾਜ਼ਾ ਹਲਾਤਾਂ ਬਾਰੇ ਆਨਲਾਈਨ ਪ੍ਰੈਸ ਕਾਨਫੰਰਸ ਕਰਕੇ ਜਾਣਕਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿਚ ਕੋਰੋਨਾ ਦੇ ਤਾਜ਼ਾ ਹਲਾਤਾਂ ਬਾਰੇ ਆਨਲਾਈਨ ਪ੍ਰੈਸ ਕਾਨਫੰਰਸ ਕਰਕੇ ਜਾਣਕਾਰੀ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਨੇ ਕੋਰੋਨਾ ਵਿਰੁੱਧ ਜਬਰਦਸਤ ਜੰਗ ਛੇੜ ਹੋਈ ਹੈ ਅਤੇ ਇਸ ਯੁੱਧ ਵਿਚ ਅਸੀ ਪੰਜ ਹਥਿਆਰ ਵਰਤ ਰਹੇ ਹਨ। ਇਸ ਤੋਂ ਇਲਾਵਾ ਕੇਜਰੀਵਾਲ ਨੇ ਰੈਪਿਡ ਟੈਸਟਿੰਗ ਲਈ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ।

Delhi Government To Set Up ICU Beds On A Large Scale At 3 ...
File photo

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ”ਸਾਡੀ ਕੋਰੋਨਾ ਵਿਰੁੱਧ ਲੜਾਈ ਮਾਰਚ ਵਿਚ ਸ਼ੁਰੂ ਹੋਈ ਸੀ ਅਤੇ ਮਾਰਚ ਵਿਚ ਹੀ ਕੋਰੋਨਾ ਦੁਨੀਆ ਤੋਂ ਦਿੱਲੀ ਆਇਆ ਸੀ। ਕੇਂਦਰ ਨੇ ਸਹੀ ਫੈਸਲਾ ਲੈਂਦਿਆਂ ਸਾਰੇ ਬਹਾਰੀ ਲੋਕਾਂ ਨੂੰ ਫਲਾਈਟ ਰਾਹੀਂ ਉਨ੍ਹਾਂ ਦੇ ਦੇਸ਼ ਭੇਜਣ ਦਾ ਬੰਦੋਬਸਤ ਕੀਤਾ ਸੀ”। ਕੇਜਰੀਵਾਲ ਨੇ ਜਾਣਕਾਰੀ ਦਿੱਤੀ ਕਿ ”ਮਾਰਚ ਮਹੀਨੇ ਵਿਚ ਹੀ ਵਿਦੇਸ਼ ਤੋਂ 35 ਹਜ਼ਾਰ ਲੋਕ ਦਿੱਲੀ ਆਏ ਸਨ ਅਤੇ ਇਨ੍ਹਾਂ ਲੋਕਾਂ ਦੀ ਏਅਰਪੋਰਟ ਉੱਤੇ ਸਕਰੀਨਿੰਗ ਹੋਈ ਸੀ, ਜਿਨ੍ਹਾਂ ਨੂੰ ਬੁਖਾਰ ਸੀ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ ਅਤੇ ਬਾਕੀਆਂ ਨੂੰ ਘਰ ਭੇਜ ਦਿੱਤਾ ਗਿਆ”। ਕੇਜਰੀਵਾਲ ਨੇ ਕਿਹਾ ਕਿ ਉਸ ਵੇਲੇ ਟੈਸਟਿੰਗ ਨਾ ਹੋਣ ਕਰਕੇ ਇਹ ਵਾਇਰਸ ਵਿਦੇਸ਼ਾਂ ਤੋਂ ਆਏ ਲੋਕਾਂ ਰਾਹੀਂ ਫੈਲਦਾ ਗਿਆ ਅਤੇ ਮਈ ਵਿਚ ਲਾਕਡਾਊਨ ਦੇ ਆਖਰੀ ਹਫਤੇ ਵਿਚ ਕੋਰੋਨਾ ਤੇਜ਼ੀ ਨਾਲ ਫੈਲਿਆ। ਕੇਜਰੀਵਾਲ ਅਨੁਸਾਰ ”ਲਾਕਡਾਊਨ ਖੁੱਲ੍ਹਣ ‘ਤੇ ਮਾਮਲੇ ਘਟਨ ਦੀ ਉਮੀਦ ਸੀ ਪਰ ਉੱਲਟਾ ਇਹ ਹੋਰ ਵੀ ਵੱਧ ਗਏ ਅਤੇ ਜੂਨ ਆਉਂਦੇ-ਆਉਂਦੇ ਬੈੱਡਾਂ ਦੀ ਕਮੀ ਹੋਣ ਲੱਗੀ ਜਿਸ ਕਰਕੇ ਮੌਤ ਦਾ ਅੰਕੜਾ ਵੱਧਣ ਲੱਗਿਆ”। ਕੇਜਰੀਵਾਲ ਨੇ ਦੱਸਿਆ ਕਿ ”ਸਾਡੇ ਕੋਲ ਦੋ ਵਿਕਲਪ ਸਨ, ਪਹਿਲਾ ਮੁੜ ਤੋਂ ਲਾਕਡਾਊਨ ਲਗਾਉਣਾ ਅਤੇ ਦੂਜਾ ਇਸ ਨਾਲ ਲੜਨਾ। ਜਨਤਾ ਨੇ ਇਸ ਵਾਇਰਸ ਵਿਰੁੱਧ ਲੜਨ ਲਈ ਕਿਹਾ, ਉਦੋਂ ਇਹ ਪੂਰਾ ਪਲਾਨ ਬਣਾਇਆ ਗਿਆ ਅਤੇ ਕੋਰੋਨਾ ਵਿਰੁੱਧ ਪੰਜ ਹਥਿਆਰ ਤਿਆਰ ਕੀਤੇ ਗਏ”। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਨੇ ਕੋਰੋਨਾ ਵਿਰੁੱਧ ਜਬਰਦਸਤ ਜੰਗ ਛੇੜੀ ਹੋਈ ਹੈ। ਇਸ ਯੁੱਧ ਵਿਚ ਸਾਡੇ ਪੰਜ ਹਥਿਆਰ ਹਨ-

1.ਬੈੱਡਾਂ ਦੀ ਸੰਖਿਆ ਵਧਾਈ ਗਈ- ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦਿੱਲੀ ਦੇ ਸਾਰੇ ਹਸਪਤਾਲਾਂ ਵਿਚ 40 ਫੀਸਦੀ ਬੈੱਡ ਰਿਜ਼ਰਵ ਰੱਖੇ ਹਨ ਅਤੇ ਕੁੱਝ ਹਸਪਤਾਲਾਂ ਨੂੰ ਕੋਵਿਡ ਡੈਡੀਕੇਟੇਡ ਹਸਪਤਾਲ ਬਣਾਇਆ ਗਿਆ ਹੈ।

2.ਆਕਸੀ ਮੀਟਰ –ਕੇਜਰੀਵਾਲ ਅਨੁਸਾਰ ਹੋਮ ਆਈਸੋਲੇਟ ਹੋਏ ਮਰੀਜ਼ਾਂ ਨੂੰ ਆਕਸੀ ਮੀਟਰ ਦੇਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ।

3.ਵੱਡੇ ਪੱਧਰ ਉੱਤੇ ਟੈਸਟਿੰਗ ਸ਼ੁਰੂ ਹੋਈ- ਕੇਜਰੀਵਾਲ ਨੇ ਜਾਣਕਾਰੀ ਦਿੱਤੀ ਕਿ ਹੁਣ ਦਿੱਲੀ ਵਿਚ ਰੋਜ਼ਾਨਾ 20 ਹਜ਼ਾਰ ਕੋਰੋਨਾ ਦੇ ਟੈਸਟ ਹੋ ਰਹੇ ਹਨ। ਇਸ ਲਈ ਕੇਜਰੀਵਾਲ ਨੇ ਰੈਪਿਡ ਟੈਸਟ ਕਿੱਟ ਮੁਹੱਈਆ ਕਰਵਾਉਣ ਵਾਸਤੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।

4.ਸਰਵੇ -ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿਚ ਅੱਜ ਤੋਂ ਸੀਰੋਲੌਜਿਕਲ ਸਰਵੇ ਸ਼ੁਰੂ ਹੋ ਰਿਹਾ ਹੈ ਜਿਸ ਨਾਲ ਕੋਰੋਨਾ ਦੀ ਸਥਿਤੀ ਦਾ ਪਤਾ ਲਗਾਉਣ ਵਿਚ ਮਦਦ ਮਿਲੇਗੀ।

5.ਪਲਾਜ਼ਮਾ ਥੈਰੇਪੀ– ਕੇਜਰੀਵਾਲ ਅਨੁਸਾਰ ਗੰਭੀਰ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦੇਣ ਦਾ ਕੰਮ ਦਿੱਲੀ ਵਿਚ ਸ਼ੁਰੂ ਹੋਇਆ ਸੀ ਅਤੇ ਇਸ ਦੇ ਸਫਲ ਰਹਿਣ ਉੱਤੇ ਕੇਂਦਰ ਸਰਕਾਰ ਨੇ ਵੱਡੇ ਪੱਧਰ ਉੱਤੇ ਪਲਾਜ਼ਮਾ ਥੈਰੇਪੀ ਦੀ ਵਰਤੋਂ ਨੂੰ ਮੰਜੂਰੀ ਦੇ ਦਿੱਤੀ ਹੈ।

Leave a Reply

Your email address will not be published. Required fields are marked *