ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦਸੰਬਰ 2019 ਦੇ ਆਖਰ ਵਿਚ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 99 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 96 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 53 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 9,906,576 ਹੋ ਗਏ ਹਨ ਅਤੇ ਮ੍ਰਿਤਕਾਂ ਦਾ ਅੰਕੜਾ 496,915 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 5,357,995 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 4,051,666 ਹੋ ਗਈ ਹੈ। ਵੈਸੇ ਤਾਂ ਦੁਨੀਆ ਭਰ ਦੇ ਮੁਲਕ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ ਪਰ ਸੰਯੁਕਤ ਰਾਜ ਅਮਰੀਕਾ ਇਸ ਮਹਾਂਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਹੁਣ ਤੱਕ 2,552,956 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜ਼ਿਨ੍ਹਾਂ ਵਿਚੋਂ 127,640 ਜਾਨਾਂ ਜਾ ਚੁੱਕੀਆਂ ਹਨ ਜਦਕਿ 1,068,703 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਸਵੀਡਨ ਅਤੇ ਬੈਲਜ਼ੀਅਮ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,280,054, ਮੌਤਾਂ-56,109
ਰੂਸ – ਕੁੱਲ ਕੇਸ-620,794, ਮੌਤਾਂ-8,781
ਭਾਰਤ- ਕੁੱਲ ਕੇਸ –509,446, ਮੌਤਾਂ-15,689
ਯੂਕੇ- ਕੁੱਲ ਕੇਸ -309,360, ਮੌਤਾਂ-43,414
ਸਪੇਨ- ਕੁੱਲ ਕੇਸ – 294,985, ਮੌਤਾਂ- 28,338
ਪੇਰੂ–ਕੁੱਲ ਕੇਸ- 272,364, ਮੌਤਾਂ-8,939
ਚਿਲੀ-ਕੁੱਲ ਕੇਸ-263,360, ਮੌਤਾਂ-5,068
ਇਟਲੀ– ਕੁੱਲ ਕੇਸ – 239,961, ਮੌਤਾਂ- 34,708
ਈਰਾਨ – ਕੁੱਲ ਕੇਸ -217,724, ਮੌਤਾਂ-10,239
ਮੈਕਸੀਕੋ-ਕੁੱਲ ਕੇਸ- 208,392, ਮੌਤਾਂ-25,779
ਜਰਮਨੀ- ਕੁੱਲ ਕੇਸ -194,399, ਮੌਤਾਂ-9,026
ਤੁਰਕੀ- ਕੁੱਲ ਕੇਸ- 194,511, ਮੌਤਾਂ-5,065
ਪਾਕਿਸਤਾਨ-ਕੁੱਲ ਕੇਸ-195,745, ਮੌਤਾਂ-3,962
ਸਾਊਦੀ ਅਰਬ- ਕੁੱਲ ਕੇਸ- 174,577, ਮੌਤਾਂ-1,474
ਫਰਾਂਸ- ਕੁੱਲ ਕੇਸ- 162,936, ਮੌਤਾਂ-29,778
ਬੰਗਲਾਦੇਸ਼-ਕੁੱਲ ਕੇਸ-130,474, ਮੌਤਾਂ-1,661
ਸਾਊਥ ਅਫਰੀਕਾ-ਕੁੱਲ ਕੇਸ-124,590, ਮੌਤਾਂ-2,340
ਕਨੇਡਾ- ਕੁੱਲ ਕੇਸ- 102,794, ਮੌਤਾਂ-8,508
ਕਤਰ-ਕੁੱਲ ਕੇਸ-92,784, ਮੌਤਾਂ-109
ਚੀਨ- ਕੁੱਲ ਕੇਸ – 83,483, ਮੌਤਾਂ-4,634
ਕੋਲੰਬੀਆ-ਕੁੱਲ ਕੇਸ-84,442, ਮੌਤਾਂ-2,811
ਸਵੀਡਨ-ਕੁੱਲ ਕੇਸ-65,137, ਮੌਤਾਂ-5,280
ਬੈਲਜ਼ੀਅਮ-ਕੁੱਲ ਕੇਸ- 61,106, ਮੌਤਾਂ-9,731
