ਪੂਰਬੀ ਲੱਦਾਖ ‘ਚ ਤਣਾਅ ਵਾਲੇ ਖੇਤਰ ਤੋਂ ਪਿੱਛੇ ਹੱਟਣਗੀਆਂ ਭਾਰਤ ਤੇ ਚੀਨ ਦੀਆਂ ਫੌਜਾਂ, ਮੀਟਿੰਗ ‘ਚ ਬਣੀ ਸਹਿਮਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਦਿਨ ਭਾਰਤ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਦਰਮਿਆਨ ਪੂਰਬੀ ਲੱਦਾਖ ਵਿਚ ਚੱਲ ਰਹੇ ਸੀਮਾ ਵਿਵਾਦ ਨੂੰ ਲੈ ਕੇ ਮੀਟਿੰਗ ਹੋਈ ਸੀ,…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਦਿਨ ਭਾਰਤ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਦਰਮਿਆਨ ਪੂਰਬੀ ਲੱਦਾਖ ਵਿਚ ਚੱਲ ਰਹੇ ਸੀਮਾ ਵਿਵਾਦ ਨੂੰ ਲੈ ਕੇ ਮੀਟਿੰਗ ਹੋਈ ਸੀ, ਜੋ ਕਿ ਸਕਾਰਾਤਮਕ ਰਹੀ ਹੈ। ਜਾਣਕਾਰੀ ਅਨੁਸਾਰ ਦੋਣਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਪੂਰਬੀ ਲੱਦਾਖ ਦੇ ਤਣਾਅ ਵਾਲੇ ਖੇਤਰ ਤੋਂ ਪਿੱਛੇ ਹੱਟਣ ਉੱਤੇ ਸਹਿਮਤੀ ਬਣ ਗਈ ਹੈ।

ਭਾਰਤੀ ਸੈਨਾ ਨੇ ਅੱਜ ਮੰਗਲਵਾਰ ਨੂੰ ਦੱਸਿਆ ਹੈ ਕਿ ”ਸੋਮਵਾਰ ਨੂੰ ਭਾਰਤ ਅਤੇ ਚੀਨ ਵਿਚਾਲੇ ਹੋਈ ਕੋਰ ਕਮਾਂਡਰ ਦੇ ਪੱਧਰ ਦੀ ਵਾਰਤਾ ਸੁਹਿਰਦ, ਸਕਾਰਾਤਮਕ ਅਤੇ ਉਸਾਰੂ ਮਾਹੌਲ ਵਿਚ ਸਮਾਪਤ ਹੋਈ ਹੈ ਅਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਸਹਿਮਤੀ ਜਤਾਈ ਹੈ ਕਿ ਉਹ ਤਣਾਅ ਵਾਲੇ ਇਲਾਕਿਆਂ ਤੋਂ ਪਿੱਛੇ ਹੱਟਣਗੀਆਂ”। ਦਰਅਸਲ ਭਾਰਤ ਅਤੇ ਚੀਨ ਦਰਮਿਆਨ ਬੀਤੇ ਸੋਮਵਾਰ ਨੂੰ ਚੀਨੀ ਹਿੱਸੇ ਵਿਚ ਸਥਿਤ ਮੋਲਡੋ ‘ਚ ਕੋਰ ਕਮਾਂਡਰ ਦੇ ਪੱਧਰ ਦੀ ਗੱਲਬਾਤ ਹੋਈ ਸੀ ਜਿਸ ਵਿਚ ਭਾਰਤ ਦਾ ਪੱਖ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਰੱਖਿਆ ਸੀ ਅਤੇ ਚੀਨ ਦੀ ਅਗਵਾਈ ਮੇਜਰ ਜਨਰਲ ਲਿਊ ਲਿਨ ਨੇ ਕੀਤੀ ਸੀ। ਇਹ ਮੀਟਿੰਗ ਸਵੇਰੇ ਕਰੀਬ 11.30 ਵਜੇ ਸ਼ੁਰੂ ਹੋਈ ਸੀ ਜੋ ਕਿ ਲਗਭਗ 12 ਘੰਟੇ ਤੱਕ ਚੱਲੀ ਸੀ। ਭਾਰਤ ਨੇ ਚੀਨ ਨੂੰ 4 ਮਈ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਬਣਾ ਕੇ ਰੱਖਣ ਦੀ ਮੰਗ ਕੀਤੀ ਸੀ। ਖੈਰ ਹੁਣ ਵੇਖਣਾ ਹੋਵੇਗਾ ਕਿ ਚਾਲਬਾਜ਼ ਚੀਨ ਮੀਟਿੰਗ ਵਿਚ ਬਣੀ ਇਸ ਸਹਿਮਤੀ ਉੱਤੇ ਕਿੰਨਾ-ਕੁ ਅਮਲ ਕਰਦਾ ਹੈ।

ਦੱਸ ਦਈਏ ਕਿ ਅੱਜ ਮੰਗਲਵਾਰ ਨੂੰ ਥਲ ਸੈਨਾ ਮੁੱਖੀ ਐਮਐਮ ਨਰਵਣੇ ਵੀ ਆਪਣੇ ਦੋ ਰੋਜ਼ਾ ਦੌਰੇ ‘ਤੇ ਲੇਹ ਲਈ ਰਵਾਨਾ ਹੋਏ ਹਨ। ਉਹ ਉੱਥੇ 14 ਕੋਰ ਦੇ ਅਧਿਕਾਰੀਆਂ ਨਾਲ ਜ਼ਮੀਨੀ ਸਥਿਤੀ ਅਤੇ ਚੀਨੀ ਫੌਜ ਨਾਲ ਗੱਲਬਾਤ ਵਿਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ। ਐਮਐਮ ਨਰਵਣੇ ਦਾ ਇਹ ਦੌਰਾਨ ਸੈਨਾ ਦੀਆਂ ਤਿਆਰੀਆਂ ਪੱਖੋਂ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *