ਸੀਮਾ ‘ਤੇ ਤਣਾਅਪੂੁਰਨ ਸਥਿਤੀ ਵਿਚਾਲੇ ਏਅਰਫੋਰਸ ਚੀਫ ਨੇ ਕੀਤਾ ਲੇਹ ਬੇਸ ਦਾ ਦੌਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਚੀਨ ਦੀ ਹਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਚੀਨ ਦੀ ਹਰ ਹਰਕਤ ਦਾ ਜਵਾਬ ਦੇਣ ਲਈ ਸੈਨਾ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਪੂਰੀ ਤਰ੍ਹਾ ਅਲਰਟ ਉੱਤੇ ਹਨ। ਇਸੇ ਵਿਚਾਲੇ ਹਵਾਈ ਫੌਜ ਮੁੱਖੀ ਆਰਕੇਐਸ ਭਦੋਰੀਆ ਨੇ ਲੇਹ ਅਤੇ ਸ੍ਰੀਨਗਰ ਏਅਰਬੇਸ ਦਾ ਦੌਰਾ ਕੀਤਾ ਹੈ। ਸਰਹੱਦ ਉੱਤੇ ਚੱਲ ਰਹੇ ਤਾਜ਼ਾ ਹਲਾਤਾਂ ਨੂੰ ਵੇਖਦੇ ਹੋਏ ਇਸ ਦੌਰੇ ਦੀ ਮਹੱਤਤਾ ਬਹੁਤ ਜ਼ਿਆਦਾ ਮੰਨੀ ਜਾ ਰਹੀ ਹੈ।

Air Marshal RKS Bhadauria appointed as next Chief of Air Staff

ਮੀਡੀਆ ਰਿਪੋਰਟਾਂ ਅਨੁਸਾਰ ਆਰਮੀ ਚੀਫ ਆਰਕੇਐਸ ਭਦੋਰੀਆ ਬੁੱਧਵਾਰ ਰਾਤ ਲੇਹ ਏਅਰਬੇਸ ਉੱਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਹਵਾਈ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਸ ਤੋਂ ਬਾਅਦ ਵੀਰਵਾਰ ਨੂੰ ਉਹ ਸ਼੍ਰੀਨਗਰ ਏਅਰਬੇਸ ਗਏ। ਇੱਥੇ ਵੀ ਉਨ੍ਹਾਂ ਨੇ ਹਵਾਈ ਫੌਜ ਦੀਆਂ ਜ਼ਰੂਰਤਾ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ। ਹਾਲਾਂਕਿ ਹਵਾਈ ਸੈਨਾ ਦੁਆਰਾ ਇਸ ਦੌਰੇ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਦੂਜੇ ਪਾਸੇ ਲੇਹ ਦੇ ਏਅਰਬੇਸ ਉੱਤੇ ਏਅਰਫੋਸ ਦੀ ਹਲਚਲ ਤੇਜ਼ ਹੋ ਗਈ ਹੈ। ਇਸ ਤੋਂ ਇਲਾਵਾ ਸ੍ਰੀਨਗਰ, ਅੰਬਾਲਾ, ਆਦਮਪੁਰ ਅਤੇ ਹਲਵਾੜਾ ਵਰਗੇ ਬੇਸਾਂ ‘ਤੇ ਹਵਾਈ ਫੌਜ ਦੀਆਂ ਗਤੀਵਿਧੀਆ ਵੱਧ ਗਈਆਂ ਹਨ। ਰਿਪੋਰਟਾਂ ਦੀ ਮੰਨੀਏ ਤਾਂ ਹਵਾਈ ਫੌਜ ਨੇ ਮੀਰਾਜ 2000 ਦੇ ਬੇੜੇ ਨੂੰ ਲੱਦਾਖ ਖੇਤਰ ਦੇ ਨਜ਼ਦੀਕ ਮੂਵ ਕਰ ਦਿੱਤਾ ਹੈ ਤਾਂ ਜੋਂ ਤੁਰੰਤ ਚੀਨ ਦੇ ਨੇੜੇ ਸਰਹੱਦ ਉੱਤੇ ਭੇਜਿਆ ਜਾ ਸਕੇ। ਇਸ ਤੋਂ ਇਲਾਵਾ ਸੁਖੋਈ-30 ਨੂੰ ਵੀ ਅਲਰਟ ਉੱਤੇ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਨਾਲ ਤਣਾਅਪੂਰਨ ਸਥਿਤੀ ਨੂੰ ਵੇਖਦਿਆਂ ਅਪਾਚੇ ਅਤੇ ਚਿਨੂਕ ਵਰਗੇ ਹੈਲੀਕਾਪਟਰਾਂ ਨੂੰ ਵੀ ਲੱਦਾਖ ਵਿਚ ਤਾਇਨਾਤ ਕੀਤਾ ਜਾ ਚੁੱਕਿਆ ਹੈ ਤਾਂ ਜੋਂ ਸਰਹੱਦ ‘ਤੇ ਡਟੇ ਜਵਾਨਾਂ ਨੂੰ ਲੋੜ ਪੈਣ ਉੱਤੇ ਹਰ ਮਦਦ ਪਹੁੰਚਾਈ ਜਾ ਸਕੇ। ਇਸ ਤੋਂ ਇਲਾਵਾ ਫੌਜ ਨੇ ਅਰੁਣਾਚਲ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਵਿਚ ਅਸਲ ਕੰਟਰੋਲ ਰੇਖਾ ‘ਤੇ ਵਾਧੂ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਹੈ।

Leave a Reply

Your email address will not be published. Required fields are marked *