ਚੀਨ ਨੂੰ ਜਵਾਬ ਮਿਲਣਾ ਹੋਇਆ ਸ਼ੁਰੂ ! ਭਾਰਤੀ ਰੇਲਵੇ ਨੇ ਚੀਨੀ ਕੰਪਨੀ ਨਾਲ 471 ਕਰੋੜ ਦਾ ਸਮਝੌਤਾ ਕੀਤਾ ਰੱਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦਾ ਅੱਜ ਦੇਸ਼ ਵਿਚ ਵੱਖ-ਵੱਖ ਥਾਵਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦਾ ਅੱਜ ਦੇਸ਼ ਵਿਚ ਵੱਖ-ਵੱਖ ਥਾਵਾਂ ਉੱਤੇ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਇਸ ਵੱਡੀ ਘਟਨਾ ਤੋਂ ਬਾਅਦ ਪੂਰੇ ਦੇਸ਼ ਵਿਚ ਗੁੱਸੇ ਦਾ ਉਬਾਲ ਹੈ। ਵੱਖ-ਵੱਖ ਥਾਵਾਂ ਉੱਤੇ ਚੀਨੀ ਸਮਾਨ ਦਾ ਬਾਇਕਾਟ ਕਰਨ ਦੀ ਮੰਗ ਉੱਠ ਰਹੀ ਹੈ ਪਰ ਇਸੇ ਵਿਚਾਲੇ ਹੁਣ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲੈਂਦਿਆਂ ਚੀਨੀ ਕੰਪਨੀ ਨਾਲ ਕੀਤੇ 471 ਕਰੋੜ ਰੁਪਏ ਦੇ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ।

ਖਬਰ ਏਜੰਸੀ ਏਐਨਆਈ ਮੁਤਾਬਕ ਭਾਰਤੀ ਰੇਲਵੇ ਦੀ ਕੰਪਨੀ ਡੈਡੀਕੇਟੇਡ ਫਰੇਟ ਕੋਰੀਡੋਰ ਆਫ ਇੰਡੀਆ(ਡੀਐਫਸੀਸੀਆਈਐਲ) ਨੇ ਬੀਜਿੰਗ ਨੈਸ਼ਨਲ ਰੇਲਵੇ ਰਿਸਰਚ ਐਂਡ ਡਿਜ਼ਾਇਨ ਇੰਸਟੀਚਿਊਟ ਆਫ ਸਿਗਨਲ ਐਂਡ ਕਮਿਊਨੀਕੇਸ਼ਨ ਗੁਰੱਪ ਕਾਰਪਰੇਸ਼ਨ ਲਿਮਟਿਡ ਨਾਲ ਕੀਤਾ ਕਰਾਰ ਖਤਮ ਕਰ ਦਿੱਤਾ ਹੈ। ਇਸ ਪ੍ਰੋਜੈਕਟ ਦੇ ਤਹਿਤ ਕਾਨਪੁਰ ਅਤੇ ਈਹਾਨ ਦਿਆਲ ਉਪਾਧਿਆਏ ਰੇਲਵੇ ਸਟੇਸ਼ਨ ਦੇ ਸੈਕਸ਼ਨ ਵਿਚਾਲੇ 417 ਕਿਲੋਮੀਟਰ ਵਿਚ ਸਿਗਲਨ ਦੇਣ ਅਤੇ ਦੂਰ ਸੰਚਾਰ ਦਾ ਕੰਮ ਕੀਤਾ ਜਾਣਾ ਸੀ ਜਿਸ ਉੱਤੇ 471 ਕਰੋੜ ਰੁਪਏ ਖਰਚ ਕੀਤੇ ਜਾਣੇ ਸਨ। ਚੀਨ ਦੀ ਕੰਪਨੀ ਨੂੰ ਇਹ ਪ੍ਰੋਜੈਕਟ ਸਾਲ 2016 ਵਿਚ ਦਿੱਤਾ ਗਿਆ ਸੀ ਪਰ 4 ਸਾਲ ਬੀਤ ਜਾਣ ਤੋਂ ਬਾਅਦ ਵੀ ਕੇਵਲ 20 ਫੀਸਦੀ ਕੰਮ ਹੋ ਪਾਇਆ ਸੀ। ਚੀਨੀ ਕੰਪਨੀ ਕੰਮ ਵਿਚ ਲਾਪਰਵਾਹੀ ਵਿਖਾ ਰਹੀ ਸੀ। ਇੰਨਾ ਹੀ ਨਹੀਂ ਕੰਮ ਵਾਲੀ ਥਾਂ ‘ਤੇ ਚੀਨੀ ਕੰਪਨੀ ਦੇ ਇੰਜੀਨਿਅਰ ਗੈਰ ਹਾਜ਼ਰ ਪਾਏ ਗਏ ਅਤੇ ਕੰਪਨੀ ਨੇ ਸਥਾਨਕ ਏਜੰਸੀਆਂ ਨਾਲ ਕਰਾਰ ਨਹੀਂ ਕੀਤਾ ਸੀ ਜਿਸ ਕਰਕੇ ਇਹ ਕੰਮ ਅੱਗੇ ਨਹੀਂ ਵੱਧ ਪਾ ਰਿਹਾ ਸੀ। ਅਜਿਹੇ ਵਿਚ ਰੇਲਵੇ ਦੀ ਕੰਪਨੀ ਡੀਐਫਸੀਸੀਆਈਐਲ ਨੇ ਚੀਨੀ ਕੰਪਨੀ ਨਾਲ ਇਹ ਸਮਝੌਤਾ ਰੱਦ ਕਰਨ ਦਾ ਫੈਸਲਾ ਕੀਤਾ ਹੈ। ਚੀਨ ਨਾਲ ਸਰਹੱਦ ਉੱਤੇ ਤਣਾਅ ਵਿਚਾਲੇ ਰੇਲਵੇ ਦੁਆਰਾ ਇਹ ਸਮਝੌਤਾ ਖਤਮ ਕਰਨ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *