ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਹਿੰਸਕ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਹੁਣ ਇਸ ਝੜਪ ਪਿੱਛੇ ਚੀਨ ਉਲਟਾ ਭਾਰਤ ਨੂੰ ਹੀ ਜ਼ਿੰਮੇਵਾਰ ਠਹਿਰਾ ਰਿਹਾ ਹੈ। ਦਰਅਸਲ ਚੀਨ ਨੇ ਭਾਰਤੀ ਸੈਨਾ ਉੱਤੇ ਅਸਲ ਕੰਟਰੋਲ ਰੇਖਾਂ ਨੂੰ ਪਾਰ ਕਰਕੇ ਹਮਲਾ ਕਰਨਾ ਦਾ ਆਰੋਪ ਲਗਾਇਆ ਹੈ।
Indian front-line troops broke the consensus and crossed the Line of Actual Control, deliberately provoking and attacking Chinese officers and soldiers, thus triggering fierce physical conflicts and causing casualties: Chinese Foreign Ministry Spokesperson pic.twitter.com/8foq0kry7p
— ANI (@ANI) June 18, 2020
ਖਬਰ ਏਜੰਸੀ ਏਐਨਆਈ ਮੁਤਾਬਕ ਚੀਨੀ ਵਿਦੇਸ਼ ਮੰਤਰਾਲੇ ਦੀ ਸਪੋਕਸਪਰਸਨ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਭਾਰਤੀ ਫਰੰਟ ਲਾਈਨ ਸੈਨਿਕਾਂ ਨੇ ਸਹਿਮਤੀ ਤੋੜ ਦਿੱਤੀ ਅਤੇ ਅਸਲ ਕੰਟਰੋਲ ਰੇਖਾ ਨੂੰ ਪਾਰ ਕੀਤਾ। ਜਾਣ-ਬੁੱਝ ਕੇ ਚੀਨੀ ਅਫਸਰਾਂ ਤੇ ਸੈਨਿਕਾਂ ਨੂੰ ਭੜਕਾਇਆ ਅਤੇ ਹਮਲਾ ਕੀਤਾ, ਇਸ ਤਰ੍ਹਾ ਭਿਆਨਕ ਸਰੀਰਕ ਟਕਰਾਅ ਪੈਦਾ ਹੋਇਆ ਅਤੇ ਜ਼ਖ਼ਮੀ ਹੋਣ ਦਾ ਕਾਰਨ ਬਣਿਆ”। ਚੀਨੀ ਵਿਦੇਸ਼ ਮੰਤਰਾਲੇ ਦੀ ਸਪੋਕਸਪਰਸਨ ਇੱਥੇ ਹੀ ਨਹੀਂ ਰੁਕੀ ਉਸ ਨੇ ਅੱਗੇ ਕਿਹਾ ਕਿ ”ਭਾਰਤ ਨੂੰ ਵਰਤਮਾਨ ਸਥਿਤੀ ਨੂੰ ਗਲਤ ਨਹੀਂ ਸਮਝਣਾ ਚਾਹੀਦਾ ਜਾਂ ਚੀਨ ਦੀ ਆਪਣੀ ਪ੍ਰਭੂਸੱਤਾ ਨੂੰ ਬਚਾਉਣ ਦੀ ਦ੍ਰਿੜਤਾ ਨੂੰ ਘੱਟ ਨਹੀਂ ਗਿਣਨਾ ਚਾਹੀਦਾ”।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ-ਯੀ-ਐਸ ਵਿਚਾਲੇ ਵੀ ਅਸਲ ਕੰਟਰੋਲ ਰੇਖਾ (ਐਲਏਸੀ) ਉੱਤੇ ਤਣਾਅਪੂਰਨ ਸਥਿਤੀ ਨੂੰ ਲੈ ਕੇ ਫੋਨ ਉੱਤੇ ਗੱਲਬਾਤ ਹੋਈ ਹੈ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਗਲਵਾਨ ਵਿਚ ਗਲਤੀ ਚੀਨ ਦੀ ਹੈ ਅਤੇ ਉਸ ਨੇ ਇਹ ਹਮਲਾ ਪੂਰੇ ਯੋਜਨਾਬੰਧ ਤਰੀਕੇ ਨਾਲ ਕੀਤਾ ਸੀ। ਨਾਲ ਹੀ ਭਾਰਤ ਨੇ ਚੀਨ ਦੇ ਗਲਵਾਨ ਘਾਟੀ ਵਿਚ ਕੀਤੇ ਜਾ ਰਹੇ ਦਾਅਵੇ ਨੂੰ ਵੀ ਨਕਾਰ ਦਿੱਤਾ ਹੈ।
