ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਲੱਦਾਖ ਸੀਮਾ ਉੱਤੇ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਪਰ ਉੱਥੇ ਹੀ ਚੀਨ ਦੇ ਵੀ 40 ਤੋਂ 45 ਜਵਾਨਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ ਪਰ ਚਾਲਬਾਜ਼ ਚੀਨ ਵੱਲੋਂ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਉੱਧਰ ਦੂਜੇ ਪਾਸੇ ਹੁਣ ਦੇਸ਼ ਦੀ ਖਾਤਰ ਜਾਨ ਵਾਰਨ ਵਾਲੇ ਇਨ੍ਹਾਂ 20 ਜਵਾਨਾਂ ਦੇ ਨਾਮ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 16 ਬਿਹਾਰ ਰੈਜੀਮੈਂਟ ਦੇ 13 ਜਵਾਨ, 12 ਬਿਹਾਰ ਰੈਜੀਮੈਂਟ ਦਾ 1 ਜਵਾਨ, ਪੰਜਾਬ ਰੈਜੀਮੈਂਟ ਦੇ ਤਿੰਨ ਜਵਾਨ,3 ਮੀਡੀਅਮ ਰੈਜੀਮੈਂਟ ਦੇ 2 ਜਵਾਨ, ਐਮਬੀਐਸਸੀ(ਮਾਊਂਟ ਬ੍ਰਿਗੇਡ ਸਿਗਨਲ ਕੰਪਨੀ) ਦਾ ਇਕ ਜਵਾਨ ਅਤੇ 81 ਫੀਲਡ ਰੈਜੀਮੈਂਟ ਦਾ ਵੀ ਇਕ ਜਵਾਨ ਸ਼ਹੀਦ ਹੋਇਆ ਹੈ।
ਪੰਜਾਬ ਰੈਜੀਮੈਂਟ
ਸਿਪਾਹੀ ਗੁਰਤੇਜ ਸਿੰਘ-ਮਾਨਸਾ ਪੰਜਾਬ
ਸਿਪਾਹੀ ਅੰਕੁਸ਼- ਹਮੀਰਪੁਰ, ਹਿਮਾਚਲ ਪ੍ਰਦੇਸ਼
ਸਿਪਾਹੀ ਗੁਰਵਿੰਦਰ ਸਿੰਘ- ਸੰਗਰੂਰ, ਪੰਜਾਬ
3 ਮੀਡੀਅਮ ਰੈਜੀਮੈਂਟ
ਨਾਇਬ ਸੂਬੇਦਾਰ ਸਤਿਨਾਮ ਸਿੰਘ-ਗੁਰਦਾਸਪੁਰ, ਪੰਜਾਬ
ਨਾਇਬ ਸੂਬੇਦਾਰ ਮਨਦੀਪ ਸਿੰਘ-ਪਟਿਆਲਾ, ਪੰਜਾਬ
16 ਬਿਹਾਰ ਰੈਜੀਮੈਂਟ
ਕਰਨਲ ਬੀ ਸੰਤੋਸ਼ ਬਾਬੂ-ਹੈਦਰਾਬਾਦ, ਤੇਲੰਗਾਨਾ
ਨਾਇਬ ਸੂਬੇਦਾਰ ਨੰਦੂ ਰਾਮ ਸੋਰੇਨ- ਮਿਊਰਭੰਜ, ਉੜੀਸਾ
ਨਾਇਬ ਸੂਬੇਦਾਰ ਦੀਪਕ ਸਿੰਘ-ਰੀਵਾ ਮੱਧ ਪ੍ਰਦੇਸ਼
ਸਿਪਾਹੀ ਕੁੰਦਨ ਕੁਮਾਰ – ਸਹਿਰਸਾ, ਬਿਹਾਰ
ਸਿਪਾਹੀ ਅਮਨ ਕੁਮਾਰ – ਸਮਸਤੀਪੁਰਾ, ਬਿਹਾ
ਸਿਪਾਹੀ ਚੰਦਨ ਕੁਮਾਰ – ਭੋਜਪੁਰ, ਬਿਹਾਰ
ਸਿਪਾਹੀ ਗਣੇਸ਼ ਕੁਂਜਾਮ – ਸਿੰਘਭੂਮ, ਪੱਛਮੀ ਬੰਗਾਲ
ਸਿਪਾਹੀ ਗਣੇਸ਼ ਰਾਮ-ਕਾਂਕੇਰ, ਛੱਤੀਸਗੜ੍ਹ
ਸਿਪਾਹੀ ਕੇਕੇ ਔਝਾ- ਸਾਹਿਬਗੰਜ, ਝਾਰਖੰਡ
ਸਿਪਾਹੀ ਰਾਜੇਸ਼ ਓਰਾਵ – ਬੀਰਭੂਮ, ਪੱਛਮੀ ਬੰਗਾਲ
ਸਿਪਾਹੀ ਸੀਕੇ ਪ੍ਰਧਾਨ- ਕੰਧਮਾਲ, ਉੜੀਸਾ
ਸਿਪਾਹੀ ਸੁਨੀਲ ਕੁਮਾਰ-ਪਟਨਾ, ਬਿਹਾਰ
12 ਬਿਹਾਰ ਰੈਜੀਮੈਂਟ
ਸਿਪਾਹੀ ਜੈ ਸ਼ੰਕਰ ਕਿਸ਼ੋਰ ਸਿੰਘ- ਵੈਸ਼ਾਲੀ, ਬਿਹਾਰ
81 ਐਮਬੀਐਸਸੀ
ਹੌਲਦਾਰ ਸਿਪਾਹੀ ਬਿਪੁਲ ਰਾਏ- ਮੇਰਠ, ਉੱਤਰ ਪ੍ਰਦੇਸ਼
81 ਫੀਲਡ ਰੈਜੀਮੈਂਟ
ਹੌਲਦਾਰ ਕੇ ਪਲਾਨੀ- ਮਦੂਰੈ, ਤਾਮਿਲਨਾਡੂ
ਦੱਸ ਦਈਏ ਕਿ ਪੰਜਾਬ ਰੈਜੀਮੈਂਟ ਦੇ ਸ਼ਹੀਦ ਹੋਣ ਵਾਲੇ ਜਵਾਨਾਂ ਵਿੱਚੋਂ ਦੋ ਜਵਾਨ ਮਾਨਸਾ ਅਤੇ ਸੰਗਰੂਰ ਨਾਲ ਸੰਬੰਧ ਰੱਖਦੇ ਹਨ। ਸ਼ਹੀਦ ਹੋਇਆ ਸਿਪਾਹੀ ਗੁਰਤੇਜ ਸਿੰਘ ਮਾਨਸਾ ਦੇ ਪਿੰਡ ਵੀਰੇਵਾਲਾ ਦਾ ਰਹਿਣਾ ਵਾਲਾ ਸੀ। ਉਹ ਪਿਛਲੇ ਸਾਲ ਹੀ ਸੈਨਾ ਵਿਚ ਭਰਤੀ ਹੋਇਆ ਸੀ। ਉੱਥੇ ਹੀ 3 ਮੀਡੀਅਮ ਰੈਜੀਮੈਂਟ ਦੇ ਸ਼ਹੀਦ ਜਵਾਨ ਗੁਰਤੇਜ ਸਿੰਘ ਸੰਗਰੂਰ ਦੇ ਪਿੰਡ ਤੋਲਵਾਲ ਦਾ ਵਾਸੀ ਸੀ। ਜਦਕਿ ਸ਼ਹੀਦ ਸਤਨਾਮ ਸਿੰਘ ਜਿਲ੍ਹਾ ਗੁਰਦਾਸਪੁਰ ਅਤੇ ਸ਼ਹੀਦ ਮਨਦੀਪ ਸਿੰਘ ਪਟਿਆਲਾ ਜਿਲ੍ਹੇ ਦਾ ਵਸਨੀਕ ਸੀ।
