CMs ਨਾਲ ਮੀਟਿੰਗ ‘ਚ ਬੋਲੇ PM ਮੋਦੀ-ਜਿੰਨਾ ਕੋਰੋਨਾ ਨੂੰ ਰੋਕਾਂਗੇ ਇੰਨੀ ਹੀ ਅਰਥਵਿਵਸਥਾ ਖੁੱਲ੍ਹੇਗੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਵੱਧ ਰਹੇ ਕੋਰੋਨਾ ਸੰਕਰਮਨ ਦੇ ਮਾਮਲਿਆਂ ਨੂੰ ਲੈ ਕੇ 21 ਸੂਬਿਆਂ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਵੱਧ ਰਹੇ ਕੋਰੋਨਾ ਸੰਕਰਮਨ ਦੇ ਮਾਮਲਿਆਂ ਨੂੰ ਲੈ ਕੇ 21 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਹੈ ਕਿ ਭਾਰਤ ਵਿਚ ਠੀਕ ਹੋ ਰਹੇ ਮਰੀਜ਼ਾਂ ਦੀ ਦਰ 50 ਫੀਸਦੀ ਤੋਂ ਵੱਧ ਹੈ ਅਤੇ ਜ਼ਿਆਦਾ ਜਨਸੰਖਿਆ ਹੋਣ ਦੇ ਬਾਵਜੂਦ ਵੀ ਕੋਰੋਨਾ ਵਿਨਾਸ਼ਕਾਰੀ ਨਹੀਂ ਹੋਇਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਕਾਰਨ ਹੋਈ ਕਿਸੇ ਦੀ ਵੀ ਮੌਤ ਬੇਚੈਨ ਕਰਨ ਵਾਲੀ ਹੈ। ਪੀਐਮ ਮੋਦੀ ਅਨੁਸਾਰ ”ਭਵਿੱਖ ਵਿਚ ਜਦੋਂ ਕਦੇ ਭਾਰਤ ਦੀ ਕੋਰੋਨਾ ਵਿਰੁੱਧ ਲੜਾਈ ਦਾ ਅਧਿਐਨ ਹੋਵੇਗਾ ਤਾਂ ਇਹ ਦੌਰ ਇਸ ਲਈ ਯਾਦ ਕੀਤਾ ਜਾਵੇਗਾ ਕਿ ਕਿਵੇਂ ਇਸ ਦੌਰਾਨ ਅਸੀ ਨਾਲ ਮਿਲ ਕੇ ਕੰਮ ਕੀਤਾ ਅਤੇ ਸਹਿ-ਸੰਘਵਾਦ ਦੀ ਉੱਤਮ ਮਿਸ਼ਾਲ ਪੇਸ਼ ਕੀਤੀ ਹੈ”। ਉਨ੍ਹਾਂ ਨੇ ਕਿਹਾ ਕਿ ”ਸਾਨੂੰ ਹਮੇਸ਼ਾ ਧਿਆਨ ਰੱਖਣਾ ਹੈ ਕਿ ਅਸੀ ਕੋਰੋਨਾ ਨੂੰ ਜਿੰਨਾ ਰੋਕ ਪਾਵਾਂਗੇ, ਉਸ ਦਾ ਵੱਧਣਾ ਜਿੰਨਾ ਰੁੱਕ ਪਾਵੇਗਾ, ਉਨੀ ਹੀ ਸਾਡੀ ਅਰਥਵਿਵਸਥਾ ਖੁੱਲ੍ਹੇਗੀ। ਸਾਡੇ ਦਫ਼ਤਰ, ਮਾਰਕਿਟ, ਟਰਾਂਸਪੋਰਟ ਖੁੱਲ੍ਹਣਗੇ ਅਤੇ ਇੰਨੇ ਹੀ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ”। ਉਨ੍ਹਾਂ ਨੇ ਇਹ ਵੀ ਕਿਹਾ ਕਿ ”ਪਿਛਲੇ ਕੁੱਝ ਹਫ਼ਤਿਆਂ ਵਿਚ ਲਏ ਗਏ ਫੈਸਲਿਆਂ ਦਾ ਫਲ ਹੁਣ ਅਰਥਵਿਵਸਥਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਸਾਡੇ ਇੱਥੇ ਜਿਹੜੇ ਛੋਟੇ ਉਦਯੋਗ ਹਨ ਉਨ੍ਹਾਂ ਨੂੰ ਰਾਹ ਵਿਖਾਉਣ ਦੀ ਜ਼ਰੂਰਤ ਹੈ। ਮੈਨੂੰ ਪਤਾ ਹੈ ਕਿ ਤੁਹਾਡੀ ਅਗਵਾਈ ਵਿਚ ਇਸ ਦਿਸ਼ਾ ‘ਚ ਬਹੁਤ ਕੰਮ ਹੋ ਰਿਹਾ ਹੈ। ਵਪਾਰ ਅਤੇ ਇੰਡਸਟਰੀ ਆਪਣੀ ਪੁਰਾਣੀ ਰਫ਼ਤਾਰ ਫੜ ਸਕਣ ਇਸ ਲਈ ਵੈਲਯੂ ਚੈਨ ਉੱਤੇ ਵੀ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ”। ਦੱਸ ਦਈਏ ਕਿ ਕੋਰੋਨਾ ਸੰਕਟ ਵਿਚਕਾਰ ਪੀਐਮ ਮੋਦੀ ਨੇ ਅੱਜ ਪੰਜਾਬ, ਚੰਡੀਗੜ੍ਹ, ਅਤੇ ਪਹਾੜੀ ਸੂਬਿਆਂ ਸਮੇਤ ਉੱਤਰ ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਹੈ। ਇਹ ਮੀਟਿੰਗ ਉਨ੍ਹਾਂ ਸੂਬਿਆਂ ਦੇ CMs ਨਾਲ ਹੋਈ ਹੈ ਜਿੱਥੇ ਕੋਰੋਨਾ ਦੇ ਮਾਮਲੇ ਘੱਟ ਹਨ। ਭਲਕੇ ਪੀਐਮ ਮੋਦੀ ਉਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ ਜਿੱਥੇ ਕੋਰੋਨਾ ਸੰਕਰਮਨ ਸੱਭ ਤੋਂ ਵੱਧ ਹੈ।

Leave a Reply

Your email address will not be published. Required fields are marked *