ਸਿਹਤ ਖਰਾਬ ਹੋਣ ਮਗਰੋਂ ਹਸਪਤਾਲ ‘ਚ ਭਰਤੀ ਹੋਏ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਕੋਰੋਨਾ ਰਿਪੋਰਟ ਆਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੋਮਵਾਰ ਰਾਤ ਤੇਜ਼ ਬੁਖਾਰ ਅਤੇ ਸਾਂਹ ਲੈਣ ਦੀ ਦਿੱਕਤ ਆਉਣ ਤੋਂ ਬਾਅਦ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਦਾਖਲ ਹੋਏ ਦਿੱਲੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੋਮਵਾਰ ਰਾਤ ਤੇਜ਼ ਬੁਖਾਰ ਅਤੇ ਸਾਂਹ ਲੈਣ ਦੀ ਦਿੱਕਤ ਆਉਣ ਤੋਂ ਬਾਅਦ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਦਾਖਲ ਹੋਏ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਕੋਰੋਨਾ ਰਿਪੋਰਟ ਆ ਗਈ ਹੈ। ਸਤੇਂਦਰ ਜੈਨ ਦੀ ਰਿਪੋਰਟ ਜਾਂਚ ਵਿਚ ਨੈਗੇਟਿਵ ਪਾਈ ਗਈ ਹੈ ਜੋ ਕਿ ਇਕ ਰਾਹਤ ਭਰੀ ਖਬਰ ਹੈ।

Delhi Health Minister Satyendar Jain Admitted To Hospital Due To ...

ਜਾਣਕਾਰੀ ਅਨੁਸਾਰ ਡਾਕਟਰਾਂ ਨੇ ਦੱਸਿਆ ਹੈ ਕਿ ਸਤੇਂਦਰ ਜੈਨ ਦੀ ਹਾਲਤ ਫਿਲਹਾਲ ਸਥਿਰ ਹੈ ਪਰ ਅਜੇ ਵੀ ਉਨ੍ਹਾਂ ਨੂੰ ਬੁਖਾਰ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬੀਤੇ ਦੋ-ਤਿੰਨ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਤਕਲੀਫ ਜ਼ਿਆਦਾ ਵੱਧਣ ਤੋਂ ਬਾਅਦ ਸੋਮਵਾਰ ਰਾਤ ਉਨ੍ਹਾਂ ਨੂੰ ਰਾਜੀਵ ਗਾਂਧੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਕੋਰੋਨਾ ਵਰਗੇ ਲੱਛਣ ਹੋਣ ਕਰਕੇ ਉਨ੍ਹਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸਨ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਉਨ੍ਹਾਂ ਦਾ ਇਲਾਜ਼ ਅਜੇ ਜਾਰੀ ਹੈ। ਹਸਪਤਾਲ ਵਿਚ ਭਰਤੀ ਹੋਣ ਦੀ ਜਾਣਕਾਰੀ ਸਤੇਂਦਰ ਜੈਨ ਨੇ ਖੁਦ ਟਵੀਟ ਕਰਕੇ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ”ਤੇਜ਼ ਬੁਖਾਰ ਅਤੇ ਆਕਸੀਜਨ ਪੱਧਰ ਵਿਚ ਗਿਰਾਵਟ ਆਉਣ ਦੇ ਕਾਰਨ ਮੈ ਬੀਤੀ ਰਾਤ ਰਾਜੀਵ ਗਾਂਧੀ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਭਰਤੀ ਹੋਇਆ ਹਾਂ। ਮੈ ਤੁਹਾਨੂੰ ਹਰ ਤਾਜ਼ਾ ਜਾਣਕਾਰੀ ਦਿੰਦਾ ਰਹਾਂਗਾ’’। ਉੱਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਿਹਤ ਮੰਤਰੀ ਦੇ ਬੀਮਾਰ ਹੋਣ ਉੱਤੇ ਟਵੀਟ ਕਰਕੇ ਕਿਹਾ ਸੀ ਕਿ ‘’ਆਪਣੀ ਸਿਹਤ ਖਿਆਲ ਰੱਖੇ ਬਿਨਾ ਤੁਸੀ ਦਿਨ ਰਾਤ 24 ਘੰਟੇ ਜਨਤਾ ਦੀ ਸੇਵਾ ਵਿਚ ਲੱਗੇ ਰਹੇ। ਆਪਣਾ ਖਿਆਲ ਰੱਖੋ ਅਤੇ ਜਲਦੀ ਸਿਹਤਮੰਦ ਹੋਵੋ’’। ਦੱਸ ਦਈਏ ਕਿ ਸਿਹਤ ਮੰਤਰੀ ਸਤੇਂਦਰ ਜੈਨ ਲਗਾਤਾਰ ਮੀਟਿੰਗਾਂ ਵਿਚ ਹਿੱਸਾ ਲੈ ਰਹੇ ਸਨ। ਬੀਤੇ ਐਤਵਾਰ ਨੂੰ ਵੀ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਉੱਤੇ ਮੀਟਿੰਗ ਕੀਤੀ ਸੀ ਤਾਂ ਸੀਐਮ ਕੇਜਰੀਵਾਲ ਦੇ ਨਾਲ-ਨਾਲ ਬਤੌਰ ਸਿਹਤ ਮੰਤਰੀ ਉਹ ਹੀ ਮੀਟਿੰਗ ਵਿਚ ਮੌਜੂਦ ਸਨ। ਖੈਰ ਹੁਣ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ।

Leave a Reply

Your email address will not be published. Required fields are marked *