ਪਾਕਿਸਤਾਨ ਦੇ ਸਾਬਕਾ ਪੀਐਮ ਅਤੇ ਰੇਲ ਮੰਤਰੀ ਆਏ ਕੋਰੋਨਾ ਦੀ ਚਪੇਟ ‘ਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਵੀ ਕੋਰੋਨਾ ਦੇ ਕਹਿਰ ਨਾਲ ਜੂਝ ਰਿਹਾ ਹੈ। ਇੱਥੇ ਕੋਰੋਨਾ ਹੁਣ ਆਮ ਲੋਕਾਂ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਵੀ ਕੋਰੋਨਾ ਦੇ ਕਹਿਰ ਨਾਲ ਜੂਝ ਰਿਹਾ ਹੈ। ਇੱਥੇ ਕੋਰੋਨਾ ਹੁਣ ਆਮ ਲੋਕਾਂ ਦੇ ਨਾਲ ਰਾਜਨੀਤਿਕ ਹਸਤੀਆਂ ਨੂੰ ਵੀ ਆਪਣੀ ਚਪੇਟ ਵਿਚ ਲੈ ਰਿਹਾ ਹੈ। ਦਰਅਸਲ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

Pakistan records first death from coronavirus as confirmed cases ...

ਮੀਡੀਆ ਰਿਪੋਰਟਾਂ ਅਨੁਸਾਰ ਸਾਬਕਾ ਪੀਐਮ ਸ਼ਾਹਿਦ ਖਾਕਾਨ ਅੱਬਾਸੀ ਕੋਰੋਨਾ ਪਾਜ਼ੀਟਿਵ ਹੋਣ ਮਗਰੋਂ ਸੈਲਫ ਆਈਸੋਲੇਟ ਵਿਚ ਚੱਲੇ ਗਏ ਹਨ। ਉਹ ਪਾਕਿਸਤਾਨ ਦੇ ਅਗਸਤ 2017 ਤੋਂ ਮਈ 2018 ਤੱਕ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਜਦਕਿ ਰੇਲ ਮੰਤਰੀ ਸ਼ੇਖ ਰਸੀਦ ਦੇ ਕੋਰੋਨਾ ਸੰਕਰਮਿਤ ਹੋਣ ਦੀ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਨੇ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਡਾਕਟਰਾਂ ਦੀ ਸਲਾਹ ਉੱਤੇ ਦੋ ਹਫ਼ਤਿਆਂ ਲਈ ਕੁਆਰੰਟੀਨ ਹੋ ਗਏ ਹਨ। ਉੱਥੇ ਹੀ ਪਾਕਿਸਤਾਨ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਇੱਥੇ 4728 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 105 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 1,08,317 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 2,172 ਤੱਕ ਪਹੁੰਚ ਗਿਆ ਹੈ। ਜਦਕਿ 35,018 ਕੋਰੋਨਾ ਦੇ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿਚ ਸੱਭ ਤੋਂ ਵੱਧ 40,819 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।  ਇਸ ਤੋਂ ਇਲਾਵਾ ਸਿੰਧ ਵਿਚ 39,555, ਖੈਬਰ ਪਖਤੂਨਵਾ ਵਿਚ 14,006, ਬਲੂਚਿਸਤਾਨ ਵਿਚ 6,788, ਇਸਲਾਮਾਬਾਦ ਵਿਚ 5,785, ਗਿਲਗਿਤ ਬਾਲਟਿਸਤਾਨ ਵਿਚ 952 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚੋਂ 412 ਮਾਮਲੇ ਸਾਹਮਣੇ ਆ ਚੁੱਕੇ ਹਨ।  ਪਾਕਿਸਤਾਨ ਵਿਚ ਹੁਣ ਤੱਕ 7,30,453 ਕੋਰੋਨਾ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 24,620 ਟੈਸਟ ਵੀ ਸ਼ਾਮਲ ਹਨ।

Leave a Reply

Your email address will not be published. Required fields are marked *