ਜੰਮੂ ਕਸ਼ਮੀਰ : ਸੈਨਾ ਨੇ ਮੁੱਠਭੇੜ ਦੌਰਾਨ ਢੇਰ ਕੀਤੇ ਚਾਰ ਅੱਤਵਾਦੀ, ਤਲਾਸ਼ੀ ਅਭਿਆਨ ਜਾਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਜੰਮੂ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਉੱਥੇ ਹੀ ਸੈਨਾ ਨੇ ਵੀ ਅੱਤਵਾਦੀਆਂ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਜੰਮੂ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਉੱਥੇ ਹੀ ਸੈਨਾ ਨੇ ਵੀ ਅੱਤਵਾਦੀਆਂ ਦੇ ਖਾਤਮੇ ਲਈ ਆਪਣੇ ਆਪਰੇਸ਼ਨ ਨੂੰ ਤੇਜ਼ ਕੀਤਾ ਹੋਇਆ ਹੈ। ਇਸੇ ਤਹਿਤ ਅੱਜ ਐਤਵਾਰ ਨੂੰ ਸ਼ੋਪੀਆ ਜਿਲ੍ਹੇ ਵਿਚ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਹਾਲਾਂਕਿ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ।

Four terrorists killed in encounter with security forces in Jammu ...
File Photo

ਜਾਣਕਾਰੀ ਮੁਤਾਬਕ ਦੱਖਣੀ ਕਸ਼ਮੀਰ ਵਿਚ ਸ਼ੋਪੀਆ ਜਿਲ੍ਹੇ ਦੇ ਰੇਬਨ ਇਕਾਲੇ ਵਿਚ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਵੱਡੇ ਗਰੁੱਪ ਦੇ ਛਿਪੇ ਹੋਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਰਾਸ਼ਟਰੀ ਰਾਇਫਲ, ਸੀਆਰਪੀਐਫ ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀ 178 ਬਟਾਲੀਅਨ ਨੇ ਸੁੰਯਕਤ ਆਪ੍ਰ੍ਰੇਸ਼ਨ ਸ਼ੁਰੂ ਕਰ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਅਤੇ ਲੋਕਾਂ ਵਿਚ ਕਿਸੇ ਤਰ੍ਹਾ ਦੀ ਅਫਵਾਹ ਨਾ ਫੈਲੇ, ਇਸ ਲਈ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ। ਉੱਥੇ ਹੀ ਅੱਤਵਾਦੀਆਂ ਨੇ ਚਾਰੇ ਪਾਸਿਓ ਘਿਰਦਾ ਵੇਖ ਸੁਰੱਖਿਆ ਬਲਾਂ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੁਠਭੇੜ ਸ਼ੁਰੂ ਹੋ ਗਈ। ਖਬਰ ਲਿਖੇ ਜਾਣ ਤੱਕ ਸੈਨਾ ਨੇ ਚਾਰ ਅੱਤਵਾਦੀ ਮਾਰ ਗਿਰਾਏ ਹਨ। ਮਾਰੇ ਗਏ ਅੱਤਵਾਦੀਆਂ ਦੀ ਅਜੇ ਪਹਿਚਾਣ ਨਹੀਂ ਹੋ ਸਕੀ ਹੈ। ਉੱਥੇ ਹੀ ਆਪ੍ਰੇਸ਼ਨ ਅਜੇ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਦੋ ਤੋਂ ਤਿੰਨ ਅੱਤਵਾਦੀ ਹੋਰ ਛਿਪੇ ਹੋ ਸਕਦੇ ਹਨ ਜਿਸ ਕਰਕੇ ਸੁਰੱਖਿਆ ਬਲਾਂ ਨੇ ਤਲਾਸ਼ੀ ਅਭਿਆਨ ਜਾਰੀ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਸੈਨਾ ਨੇ ਪੁਲਵਾਮਾ ਜਿਲ੍ਹੇ ਦੇ ਦੋ ਖੇਤਰਾਂ ਗਾਸੂ ਅਤੇ ਵਸੂ ਵਿਚ ਵੱਡੇ ਪੱਧਰ ਉਹ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਸੈਨਾ ਨੂੰ ਖੁਫੀਆ ਇਨਪੁੱਟ ਮਿਲਿਆ ਹੈ ਕਿ ਇਸ ਇਲਾਕੇ ਵਿਚ ਅੱਤਵਾਦੀ ਛਿਪੇ ਹੋ ਸਕਦੇ ਹਨ ਜਿਸ ਕਰਕੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *