ਦੁਨੀਆ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਹੋਇਆ 4 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇਸ਼ ਕੋਰੋਨਾ ਸੰਕਰਮਨ ਦੇ ਪ੍ਰਕੋਪ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 69 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦਾ ਅੰਕੜਾ 4 ਲੱਖ ਨੂੰ ਵੀ ਪਾਰ ਕਰ ਗਿਆ ਹੈ। ਉੱਥੇ ਹੀ ਹੁਣ ਤੱਕ 34 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 6,976,045 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 402,170 ਤੱਕ ਪਹੁੰਚ ਗਈ ਹੈ। ਉੱਥੇ ਹੀ 3,411,788 ਕੋਰੋਨਾ ਦੇ ਮਰੀਜ਼ ਇਲਾਜ਼ ਤੋਂ ਬਾਅਦ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,162,087 ਹੋ ਗਈ ਹੈ। ਵੈਸੇ ਤਾਂ ਦੁਨੀਆ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੱਲ ਰਹੇ ਹਨ ਪਰ ਸੰਯੁਕਤ ਰਾਜ ਅਮਰੀਕਾ ਇਸ ਮਹਾਂਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਅਮਰੀਕਾ ਵਿਚ ਹੁਣ ਤੱਕ 1,988,544 ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 112,096 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ ਜਦਕਿ 751,894 ਮਰੀਜ਼ ਹੁਣ ਤੱਕ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਗਏ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ, ਕਤਰ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 676,494, ਮੌਤਾਂ-36,044

ਰੂਸ – ਕੁੱਲ ਕੇਸ-458,689, ਮੌਤਾਂ-5,725

ਸਪੇਨ- ਕੁੱਲ ਕੇਸ – 288,390, ਮੌਤਾਂ- 27,135

ਯੂਕੇ- ਕੁੱਲ ਕੇਸ -284,868, ਮੌਤਾਂ-40,465

ਭਾਰਤ- ਕੁੱਲ ਕੇਸ – 246,622, ਮੌਤਾਂ-6,946

ਇਟਲੀ – ਕੁੱਲ ਕੇਸ – 234,801, ਮੌਤਾਂ- 33,846

ਪੇਰੂ–ਕੁੱਲ ਕੇਸ- 191,758, ਮੌਤਾਂ-5,301

ਜਰਮਨੀ- ਕੁੱਲ ਕੇਸ -185,696 ਮੌਤਾਂ-8,769

ਤੁਰਕੀ- ਕੁੱਲ ਕੇਸ- 169,218, ਮੌਤਾਂ-4,669

ਈਰਾਨ – ਕੁੱਲ ਕੇਸ -169,425, ਮੌਤਾਂ-8,209

ਫਰਾਂਸ- ਕੁੱਲ ਕੇਸ- 153,634, ਮੌਤਾਂ-29,142

ਚਿਲੀ-ਕੁੱਲ ਕੇਸ-127,745, ਮੌਤਾਂ-1,541

ਮੈਕਸੀਕੋ-ਕੁੱਲ ਕੇਸ- 113,619, ਮੌਤਾਂ-13,511

ਸਾਊਦੀ ਅਰਬ- ਕੁੱਲ ਕੇਸ- 98,869, ਮੌਤਾਂ-676

ਕਨੇਡਾ-  ਕੁੱਲ ਕੇਸ- 95,057, ਮੌਤਾਂ-7,773

ਪਾਕਿਸਤਾਨ-ਕੁੱਲ ਕੇਸ-93,983, ਮੌਤਾਂ-1,935

ਚੀਨ- ਕੁੱਲ ਕੇਸ – 83,036, ਮੌਤਾਂ-4,634

ਕਤਰ-ਕੁੱਲ ਕੇਸ-67,195, ਮੌਤਾਂ-51

ਬੰਗਲਾਦੇਸ਼-ਕੁੱਲ ਕੇਸ-63,026, ਮੌਤਾਂ-846

ਬੈਲਜ਼ੀਅਮ-ਕੁੱਲ ਕੇਸ- 59,072, ਮੌਤਾਂ-9,580

Leave a Reply

Your email address will not be published. Required fields are marked *