ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਲਗਾਤਾਰ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਸੂਬੇ ਵਿਚੋਂ ਬੀਤੇ ਦਿਨ 54 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2515 ਹੋ ਗਈ ਹੈ। ਉੱਥੇ ਹੀ 23 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ ਦੋ ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਨਿਵਾਰ ਸ਼ਾਮ 5 ਵਜੇ ਤੱਕ ਬਠਿੰਡਾ, ਮੋਗਾ, ਫਾਜ਼ਿਲਕਾ, ਬਰਨਾਲਾ, ਮੁਹਾਲੀ ਤੋਂ 1-1,ਲੁਧਿਆਣਾ ਤੋਂ 10, ਅੰਮ੍ਰਿਤਸਰ ਤੋਂ 26,ਮਾਨਸਾ ਤੋਂ 2 ਫਤਿਹਗੜ੍ਹ ਸਾਹਿਬ ਤੋਂ 4, ਪਠਾਨਕੋਟ ਤੋਂ 5 ਅਤੇ ਫਰੀਦਕੋਟ ਤੋਂ 2 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਗੁਰਦਾਸਪੁਰ, ਮੁਹਾਲੀ ਵਿਚ 1-1, ਅੰਮ੍ਰਿਤਸਰ ਵਿਚ 17 ਅਤੇ ਸੰਗਰੂਰ ਵਿਚ 4 ਕੋਰੋਨਾ ਦੇ ਮਰੀਜ਼ ਸਿਹਤਯਾਬ ਹੋਏ ਹਨ ਜਿਸ ਕਰਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2092 ਹੋ ਗਈ ਹੈ ਜਦਕਿ ਅੰਮ੍ਰਿਤਸਰ ਅਤੇ ਪਠਾਨਕੋਟ ਵਿਚ 1-1 ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 50 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 373 ਹੋ ਗਈ ਹੈ।
ਅੰਮ੍ਰਿਤਸਰ- ਕੁੱਲ ਕੇਸ-434, ਠੀਕ ਹੋਏ- 344, ਮੌਤਾਂ-8
ਜਲੰਧਰ – ਕੁੱਲ ਕੇਸ – 270, ਠੀਕ ਹੋਏ -216, ਮੌਤਾਂ-8
ਲੁਧਿਆਣਾ- ਕੁੱਲ ਕੇਸ-232, ਠੀਕ ਹੋਏ-155, ਮੌਤਾਂ-9
ਤਰਨਤਾਰਨ ਕੁੱਲ ਕੇਸ-159, ਠੀਕ ਹੋਏ-154, ਮੌਤਾਂ-1
ਗੁਰਦਾਸਪੁਰ- ਕੁੱਲ ਕੇਸ-148, ਠੀਕ ਹੋਏ-132, ਮੌਤਾਂ-3
ਹੁਸ਼ਿਆਰਪੁਰ- ਕੁੱਲ ਕੇਸ-134, ਠੀਕ ਹੋਏ-116, ਮੌਤਾਂ-5
ਪਟਿਆਲਾ-ਕੁੱਲ ਕੇਸ-126, ਠੀਕ ਹੋਏ-106, ਮੌਤਾਂ-2
ਮੁਹਾਲੀ – ਕੁੱਲ ਕੇਸ – 125, ਠੀਕ ਹੋਏ –105, ਮੌਤਾਂ –3
ਨਵਾਂਸ਼ਹਿਰ- ਕੁੱਲ ਕੇਸ-106, ਠੀਕ ਹੋਏ-100, ਮੌਤਾਂ-1
ਸੰਗਰੂਰ ਕੁੱਲ ਕੇਸ-104, ਠੀਕ ਹੋਏ-96, ਮੌਤਾਂ-0
ਪਠਾਨਕੋਟ- ਕੁੱਲ ਕੇਸ-86, ਠੀਕ ਹੋਏ-43, ਮੌਤਾਂ-4
ਰੋਪੜ- ਕੁੱਲ ਕੇਸ-71, ਠੀਕ ਹੋਏ-59, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-70, ਠੀਕ ਹੋਏ-66, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-69, ਠੀਕ ਹੋਏ-57, ਮੌਤਾਂ-0
ਫਰੀਦਕੋਟ- ਕੁੱਲ ਕੇਸ-69, ਠੀਕ ਹੋਏ-61, ਮੌਤਾਂ-0
ਮੋਗਾ- ਕੁੱਲ ਕੇਸ-66, ਠੀਕ ਹੋਏ-64, ਮੌਤਾਂ-0
ਬਠਿੰਡਾ- ਕੁੱਲ ਕੇਸ-55 ਠੀਕ ਹੋਏ-45, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-46, ਠੀਕ ਹੋਏ-42, ਮੌਤਾਂ-0
ਕਪੂਰਥਲਾ-ਕੁੱਲ ਕੇਸ-40, ਠੀਕ ਹੋਏ-33, ਮੌਤਾਂ-3
ਮਾਨਸਾ- ਕੁੱਲ ਕੇਸ-34, ਠੀਕ ਹੋਏ-32, ਮੌਤਾਂ-0
ਬਰਨਾਲਾ ਕੁੱਲ ਕੇਸ-25, ਠੀਕ ਹੋਏ-21, ਮੌਤਾਂ-1
ਕੁੱਲ ਕੇਸ 2515, ਠੀਕ ਹੋਏ 2092, ਮੌਤਾਂ 50
