ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਪਹਿਲੇ ਭਾਰਤ- ਅਸਟ੍ਰੇਲੀਆ ਵਰਚੁਅਲ ਕਾਨਫਰੰਸ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਸਟ੍ਰੇਲੀਆਂ ਦੇ ਪੀਐਮ ਮੌਰਿਸਨ ਨੂੰ ਪਰਿਵਾਰ ਸਮੇਤ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾ ਵਿਚਾਲੇ ਸੰਬੰਧਾਂ ਨੂੰ ਮਜਬੂਤ ਕਰਨ ਅਤੇ ਕੋਰੋਨਾ ਨਾਲ ਨਜਿੱਠਣ ਉੱਤੇ ਚਰਚਾ ਕੀਤੀ ਗਈ ਹੈ।
ਪੀਐਮ ਮੋਦੀ ਨੇ ਅਸਟ੍ਰੇਲੀਆਈ ਪ੍ਰਧਾਨ ਮੰਤਰੀ ਮੌਰਸਿਨ ਨੂੰ ਕਿਹਾ ਕਿ ”ਭਾਰਤ ਤੇ ਅਸਟ੍ਰੇਲੀਆ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਭ ਤੋਂ ਵਧੀਆ ਸਮਾਂ ਹੈ। ਆਪਮੀ ਦੋਸਤੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਡੇ ਕੋਲ ਅਨੇਕਾਂ ਸੰਭਾਵਨਾਵਾਂ ਹਨ। ਭਾਰਤ ਅਸਟ੍ਰੇਲੀਆ ਦੇ ਨਾਲ ਆਪਣੇ ਸੰਬੰਧਾ ਨੂੰ ਵਿਆਪਕ ਤੌਰ ਅਤੇ ਤੇਜ਼ ਰਫ਼ਤਾਰ ਨਾਲ ਵਧਾਉਣ ਲਈ ਵਚਨਬੱਧ ਹੈ। ਇਹ ਨਾ ਕੇਵਲ ਸਾਡੇ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਹੈ, ਬਲਕਿ ਇੰਡੋ ਪੈਸੀਫਿਕ ਖੇਤਰ ਅਤੇ ਵਿਸ਼ਵ ਲਈ ਵੀ ਜ਼ਰੂਰੀ ਹੈ”। ਪੀਐਮ ਮੋਦੀ ਨੇ ਅੱਗੇ ਕਿਹਾ ਕਿ ”ਵਿਸ਼ਵ-ਵਿਆਪੀ ਮਹਾਂਮਾਰੀ ਦੇ ਇਸ ਕਾਲ ਵਿਚ ਸਾਡੀ ਵਿਆਪਕ ਰਣਨੀਤੀਕ ਸਾਂਝੇਦਾਰੀ ਦੀ ਭੂਮਿਕ ਹੋਰ ਮਹੱਤਵਪੂਰਨ ਰਹੇਗੀ। ਵਿਸ਼ਵ ਨੂੰ ਇਸ ਮਹਾਂਮਾਰੀ ਦੇ ਆਰਥਿਕ ਅਤੇ ਸਮਾਜਿਕ ਬੁਰੇ ਪ੍ਰਭਾਵਾਂ ਤੋਂ ਜਲਦੀ ਕੱਢਣ ਲਈ ਇਕ ਤਾਲਮੇਲ ਅਤੇ ਸਹਿਯੋਗੀ ਪਹੁੰਚ ਦੀ ਜ਼ਰੂਰਤ ਹੈ। ਸਾਡੀ ਸਰਕਾਰ ਨੇ ਇਸ ਸੰਕਟ ਨੂੰ ਇਕ ਅਵਸਰ ਦੀ ਤਰ੍ਹਾ ਦੇਖਣ ਦਾ ਫੈਸਲਾ ਕੀਤਾ ਹੈ। ਭਾਰਤ ਵਿਚ ਲਗਭਗ ਸਾਰੇ ਖੇਤਰਾਂ ਵਿਚ ਵਿਆਪਕ ਸੁਧਾਰ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ”। ਉੱਥੇ ਹੀ ਅਸਟ੍ਰੇਲੀਆ ਦੇ ਪੀਐਮ ਸਕਾਟ ਮੌਰਿਸਨ ਨੇ ਪੀਐਮ ਮੋਦੀ ਨੂੰ ਕਿਹਾ ਕਿ ”ਇੰਨੇ ਮੁਸ਼ਕਿਲ ਸਮੇ ਵਿਚ ਤੁਸੀ ਭਾਰਤ ਵਿਚ ਹੀ ਨਹੀਂ ਬਲਕਿ ਪੂਰੇ ਜੀ20, ਇੰਡੋ ਪੈਸਫਿਕ ਵਿਚ ਸਥਿਰਤਾ, ਰਚਨਾਤਮਕ ਅਤੇ ਸਕਾਰਾਤਮਕ ਭੂਮਿਕ ਨਿਭਾਉਣ ਲਈ ਮੈ ਤੁਹਾਡਾ ਧੰਨਵਾਦ ਕਰਦਾ ਹਾਂ”। ਨਾਲ ਹੀ ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਅਹੁੱਦੇ ਦਾ ਚੇਅਰਮੈਨ ਬਣਨ ਲਈ ਭਾਰਤ ਦੀ ਪ੍ਰਧਾਨਗੀ ਦੀ ਸਹਾਰਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ”ਮੈਨੂੰ ਸ਼ੱਕ ਨਹੀਂ ਹੈ ਕਿ ਭਾਰਤ ਦੀ ਅਗਵਾਈ ਵਿਸ਼ੇਸ਼ ਰੂਪ ਨਾਲ ਸਿਹਤ ਖੇਤਰ ਵਿਚ ਵਿਸ਼ਵ ਪੱਧਰ ਉੱਤੇ ਮੁਸਕਿਲ ਸਮੱਸਿਆਵਾਂ ਨਾਲ ਨਜਿੱਠਣ ਵਿਚ ਮਹੱਤਵਪੂਰਨ ਹੋਵੇਗੀ”। ਪੀਐਮ ਮੋਦੀ ਨੇ ਮੌਰਿਸਨ ਨੂੰ ਕੋਰੋਨਾ ਸੰਕਟ ਤੋਂ ਬਾਅਦ ਪੂਰੇ ਪਰਿਵਾਰ ਸਮੇਤ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੈ।

