‘ਅਨਲਾਕ -1’ ਦੀ ਹੋਈ ਸ਼ੁਰੂਆਤ, ਤਿੰਨ ਪੜਾਵਾਂ ਵਿਚ ਖੋਲ੍ਹਿਆ ਜਾਵੇਗਾ ਪੂਰੇ ਦੇਸ਼ ਵਿਚੋਂ ਲਾਕਡਾਊਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਕਾਰਨ ਕੀਤੇ ਲਾਕਡਾਊਨ ਨੂੰ ਹੁਣ ਖੋਲ੍ਹਣ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਨੂੰ ਅਨਲਾਕ-1 ਦਾ ਨਾਮ ਦਿੱਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਕਾਰਨ ਕੀਤੇ ਲਾਕਡਾਊਨ ਨੂੰ ਹੁਣ ਖੋਲ੍ਹਣ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਨੂੰ ਅਨਲਾਕ-1 ਦਾ ਨਾਮ ਦਿੱਤਾ ਗਿਆ ਹੈ। ਅੱਜ ਸ਼ਨਿਵਾਰ ਨੂੰ ਗ੍ਰਹਿ ਮੰਤਰਾਲੇ ਨੇ 30 ਜੂਨ ਤੱਕ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਅਧੀਨ ਕੰਟੇਨਮੈਂਟ ਜ਼ੋਨਾਂ ਨੂੰ ਛੱਡ ਕੇ ਬਾਕੀ ਸਾਰੀ ਥਾਵਾਂ ਉੱਤੇ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਦੀ ਇਜ਼ਾਜਤ ਦੇ ਦਿੱਤੀ ਗਈ ਹੈ। ਲਾਕਡਾਊਨ ਨੂੰ ਹੁਣ ਤਿੰਨ ਪੜਾਵਾਂ ਵਿਚ ਖੋਲ੍ਹਿਆ ਜਾਵੇਗਾ।

ਪਹਿਲੇ ਪੜਾਅ ਅੰਦਰ 8 ਜੂਨ ਤੋਂ ਸਾਰੇ ਧਾਰਮਿਕ ਸਥਾਨਾਂ, ਹੋਟਲ, ਰੈਸਟੂਰੈਂਟ, ਸ਼ਾਪਿੰਗ ਮਾਲਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ।

ਦੇਸ਼ ਭਰ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਰਹੇਗਾ।

ਲੋਕ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾ ਸਕਣਗੇ।

ਲੋਕਾਂ ਨੂੰ ਕਰਫਿਊ ਪਾਸ ਵਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ।

ਦੂਜੇ ਪੜਾਅ ਵਿਚ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੀ ਇਜ਼ਾਜਤ ਤੋਂ ਬਾਅਦ ਸੂਕਲ ਕਾਲਜ ਖੋਲ੍ਹੇ ਜਾਣਗੇ।

ਇਸ ਤੋਂ ਇਲਾਵਾ ਤੀਜੇ ਪੜਾਅ ਵਿਚ ਹਾਲਾਤਾਂ ਨੂੰ ਵੇਖਦੇ ਹੋਏ ਅੰਤਰਰਾਸ਼ਟਰੀ ਹਵਾਈ ਯਾਤਰਾ, ਮੈਟਰੋ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ, ਪਾਰਕ ਆਦਿ ਖੋਲ੍ਹਣ ਉੱਤੇ ਪਹਿਲਾਂ ਸੂਬਾ ਸਰਕਾਰਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾ ਨਾਲ ਚਰਚਾ ਕੀਤੀ ਜਾਵੇਗੀ।

ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਕਾਰਨ 25 ਮਾਰਚ ਨੂੰ ਪਹਿਲਾ ਲਾਕਡਾਊਨ ਲਾਗੂ ਕੀਤਾ ਗਿਆ ਸੀ ਜਿਸ ਨੂੰ ਪੜਾਅ ਦਰ ਪੜਾਅ ਵਧਾ ਕੇ 31 ਮਈ ਤੱਕ ਰੱਖਿਆ ਗਿਆ ਹੈ।

Leave a Reply

Your email address will not be published. Required fields are marked *