ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਅਮਰੀਕਾ ਨੇ WHO ਨਾਲ ਸਾਰੇ ਸੰਬੰਧ ਖਤਮ ਕਰਨ ਦਾ ਕੀਤਾ ਐਲਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਵਿਸ਼ਵ ਵਿਚ ਕੋਰੋਨਾ ਮਹਾਂਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਅਮਰੀਕਾ ਨੇ ਇਕ ਵੱਡਾ ਫੈਸਲਾ ਲੈਂਦਿਆਂ ਵਿਸ਼ਵ ਸਿਹਤ ਸੰਗਠਨ ਨਾਲ ਸਾਰੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਵਿਸ਼ਵ ਵਿਚ ਕੋਰੋਨਾ ਮਹਾਂਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਅਮਰੀਕਾ ਨੇ ਇਕ ਵੱਡਾ ਫੈਸਲਾ ਲੈਂਦਿਆਂ ਵਿਸ਼ਵ ਸਿਹਤ ਸੰਗਠਨ ਨਾਲ ਸਾਰੇ ਸੰਬੰਧਾਂ ਨੂੰ ਤੋੜਨ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਰੋਪ ਲਗਾਇਆ ਹੈ ਕਿ ਵਿਸ਼ਵ ਸਿਹਤ ਸੰਗਠਨ ਪੂਰੀ ਤਰ੍ਹਾ ਨਾਲ ਚੀਨ ਦੇ ਇਸ਼ਾਰੇ ਉੱਤੇ ਕੰਮ ਕਰ ਰਿਹਾ ਹੈ ਅਤੇ ਉਹ ਬਦਲਾਅ ਦੀ ਪ੍ਰਕਿਰਿਆ ਸ਼ੁਰੂ ਕਰਨ ਵਿਚ ਵੀ ਨਾਕਾਮ ਰਿਹਾ ਹੈ ਜਿਸ ਕਰਕੇ ਅਮਰੀਕਾ WHO ਨਾਲ ਸਾਰੇ ਸੰਬੰਧਾਂ ਨੂੰ ਖਤਮ ਕਰ ਰਿਹਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਚੀਨ ਦੁਆਰਾ ਕੇਵਲ 40 ਮਿਲੀਅਨ ਡਾਲਰ ਪ੍ਰਤੀ ਸਾਲ WHO ਨੂੰ ਦਿੱਤਾ ਜਾਂਦੇ ਹਨ ਜਦਕਿ ਅਮਰੀਕਾ ਉਸ ਨੂੰ 450 ਮਿਲੀਅਨ ਡਾਲਰ ਦਿੰਦਾ ਹੈ ਤਾਂ ਵੀ ਉਹ ਸਾਡੀ ਗੱਲ ਨਹੀਂ ਸੁਣਦਾ ਅਤੇ ਚੀਨ ਦੇ ਇਸ਼ਾਰੇ ਉੱਤੇ ਕੰਮ ਕਰਦਾ ਹੈ। ਟਰੰਪ ਅਨੁਸਾਰ ਵਿਸ਼ਵ ਸਿਹਤ ਸੰਗਠਨ ਤੋਂ ਸੁਧਾਰ ਨੂੰ ਲੈ ਕੇ ਜੋ ਸਿਫਾਰਿਸ਼ ਕੀਤੀ ਸੀ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਹੈ। ਇਸ ਲਈ ਅਮਰੀਕਾ WHO ਤੋਂ ਆਪਣੇ ਸਾਰੇ ਰਿਸ਼ਤੇ ਤੋੜ ਰਿਹਾ ਹੈ। ਟਰੰਪ ਨੇ ਅੱਗੇ ਕਿਹਾ ਕਿ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੇ ਬਾਰੇ ਵਿਚ ਜਾਣਕਾਰੀ ਨੂੰ ਛੁਪਾ ਕੇ ਚੀਨ ਨੇ ਇਸ ਨੂੰ ਪੂਰਾ ਦੁਨੀਆ ਵਿਚ ਫੈਲਾਉਣ ਦਿੱਤਾ ਹੈ ਇਸ ਕਰਕੇ ਇਕ ਵਿਸ਼ਵ-ਵਿਆਪੀ ਮਹਾਂਮਾਰੀ ਸ਼ੁਰੂ ਹੋ ਗਈ ਹੈ ਜਿਸਨੇ ਕਿ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਟਰੰਪ ਦਾ ਆਰੋਪ ਸੀ ਕਿ ਚੀਨੀ ਅਧਿਕਾਰੀਆਂ ਨੇ ਵਿਸ਼ਵ ਸਿਹਤ ਸੰਗਠਨ ਤੋਂ ਵੀ ਕਈ ਤਰ੍ਹਾ ਦੀਆਂ ਜਾਣਕਾਰੀਆਂ ਨੂੰ ਛਿਪਾਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਨੂੰ ਇਕ ਚਿੱਠੀ ਲਿਖਦੇ ਹੋਏ ਕਿਹਾ ਸੀ ਕਿ ਉਹ ਸੰਗਠਨ ਵਿਚ 30 ਦਿਨਾਂ ਅੰਦਰ ਬਦਲਾਅ ਕਰੇ ਨਹੀਂ ਤਾਂ ਅਮਰੀਕਾ WHO ਨੂੰ ਫੰਡ ਦੇਣਾ ਸਥਾਈ ਤੌਰ ਉੱਤੇ ਬੰਦ ਕਰ ਦੇਵੇਗਾ ਅਤੇ ਸੰਗਠਨ ਤੋਂ ਵੱਖ ਹੋਣ ‘ਤੇ ਵੀ ਵਿਚਾਰ ਕਰ ਸਕਦਾ ਹੈ।

Leave a Reply

Your email address will not be published. Required fields are marked *