ਹੁਣ ਰੇਲ ਯਾਤਰਾ ਲਈ 30 ਦਿਨ ਪਹਿਲਾਂ ਨਹੀਂ ਬਲਕਿ ਇੰਨਾ ਸਮਾਂ ਪਹਿਲਾਂ ਟਿਕਟ ਕਰਵਾ ਸਕੋਗੇ ਰਿਜ਼ਰਵ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਰੇਲਵੇ 1 ਜੂਨ ਤੋਂ ਰੋਜ਼ਾਨਾ ਲਈ 200 ਸਪੈਸ਼ਲ ਟ੍ਰੇਨਾਂ ਨੂੰ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਲਈ ਅੱਜ ਤੋਂ ਬਾਅਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਰੇਲਵੇ 1 ਜੂਨ ਤੋਂ ਰੋਜ਼ਾਨਾ ਲਈ 200 ਸਪੈਸ਼ਲ ਟ੍ਰੇਨਾਂ ਨੂੰ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਲਈ ਅੱਜ ਤੋਂ ਬਾਅਦ ਕੇਵਲ ਦੋ ਦਿਨਾਂ ਦਾ ਸਮਾਂ ਬਚਿਆ ਹੈ ਪਰ ਇਸੇ ਵਿਚਾਲੇ ਬੀਤੇ ਵੀਰਵਾਰ ਰੇਲਵੇ ਨੇ ਵੱਡਾ ਫੈਸਲਾ ਲੈਂਦਿਆਂ ਐਡਵਾਂਸ ਰਿਜ਼ਰਵੇਸ਼ਨ ਟਿਕਟ ਦੀ ਮਿਆਦ ਨੂੰ ਵਧਾ ਕੇ 120 ਦਿਨ ਕਰ ਦਿੱਤਾ ਹੈ ਜੋ ਕਿ ਰੇਲਵੇ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੀ ਰਾਹਤ ਵਾਲੀ ਖਬਰ ਮੰਨੀ ਜਾ ਰਹੀ ਹੈ।

No Protocol For Resuming Train Services From 15 April': Indian ...

ਦਰਅਸਲ ਭਾਰਤੀ ਰੇਲਵੇ ਨੇ ਪਹਿਲਾਂ ਟਰੇਨਾਂ ਦੀ ਐਡਵਾਂਸ ਰਿਜ਼ਰਵੇਸ਼ਨ ਦੀ ਮਿਆਦ ਨੂੰ 30 ਦਿਨਾਂ ਲਈ ਰੱਖਿਆ ਸੀ ਭਾਵ ਯਾਤਰੀਆਂ ਨੂੰ ਟਿਕਟ ਬੁਕਿੰਗ 30 ਦਿਨਾਂ ਤੋਂ ਪਹਿਲਾਂ ਜਾਂ 30 ਦਿਨਾਂ ਅੰਦਰ ਕਰਵਾਉਣੀ ਪੈਣੀ ਸੀ ਪਰ ਹੁਣ ਇਸ ਦੀ ਮਿਆਦ ਨੂੰ 120 ਦਿਨ ਕਰ ਦਿੱਤਾ ਹੈ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਯਾਤਰੀ ਇਕ ਮਹੀਨੇ ਦੀ ਥਾਂ 4 ਮਹੀਨੇ ਪਹਿਲਾਂ ਰੇਲ ਯਾਤਰਾ ਲਈ ਟਿਕਟ ਰਿਜ਼ਰਵ ਕਰਵਾ ਸਕਦਾ ਹੈ ਅਤੇ ਇਹ ਨਿਯਮ 31 ਮਈ ਸਵੇਰੇ 8 ਵਜੇ ਤੋਂ ਲਾਗੂ ਹੋਣਗੇ। ਇਸ ਦੇ ਨਾਲ ਹੀ ਰੇਲਵੇ ਨੇ ਕਿਹਾ ਹੈ ਕਿ ਸਾਰੀਆਂ ਸਪੈਸ਼ਲ ਟਰੇਨਾਂ ਵਿਚ ਪਾਰਸਲ ਅਤੇ ਸਮਾਨ ਦੀ ਬੁਕਿੰਗ ਲਈ ਵੀ ਆਗਿਆ ਦਿੱਤੀ ਜਾਵੇਗੀ ਜਿਸ ਨਾਲ ਕਾਰੋਬਾਰੀਆਂ ਨੂੰ ਰਾਹਤ ਮਿਲੇਗੀ ਜੋ ਕਿ ਟਰੇਨਾਂ ਦੇ ਜਰੀਏ ਆਪਣਾ ਮਾਲ ਇਕ ਤੋਂ ਦੂਜੇ ਸ਼ਹਿਰਾਂ ਵਿਚ ਪਹੁੰਚਾਉਂਦੇ ਹਨ। ਉੱਥੇ ਹੀ ਅੱਜ ਸ਼ੁੱਕਰਵਾਰ ਨੂੰ ਭਾਰਤੀ ਰੇਲਵੇ ਨੇ ਮਜ਼ਦੂਰਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਲਈ ਚਲਾਈ ਗਈ ਲੇਬਰ ਸਪੈਸ਼ਲ ਟਰੇਨਾਂ ਵਿਚ ਆ ਰਹੀਆਂ ਮੌਤਾਂ ਦੀ ਖਬਰਾਂ ਤੋਂ ਬਾਅਦ ਪਹਿਲਾਂ ਹੀ ਬੀਮਾਰੀਆਂ ਨਾਲ ਪੀੜਤ ਯਾਤਰੀਆਂ, ਗਰਭਵਤੀ ਮਹਿਲਾਵਾਂ, 10 ਸਾਲ ਤੋਂ ਘੱਟ ਉੱਮਰ ਦੇ ਬੱਚਿਆਂ ਅਤੇ 65 ਸਾਲ ਦੀ ਉੱਮਰ ਤੋਂ ਵੱਧ ਬਜ਼ੁਰਗਾਂ ਨੂੰ ਰੇਲ ਯਾਤਰਾ ਕਰਨ ਤੋਂ ਬੱਚਣ ਲਈ ਕਿਹਾ ਹੈ। ਦੱਸ ਦਈਏ ਕਿ 27 ਮਈ ਤੱਕ 48 ਘੰਟਿਆਂ ਦੌਰਾਨ ਹੀ ਲੇਬਰ ਸਪੈਸ਼ਲ ਟਰੇਨਾਂ ਵਿਚ ਆਪਣੇ ਘਰ ਪਰਤ ਰਹੇ 9 ਯਾਤਰੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਜਿਸ ਕਰਕੇ ਰੇਲਵੇ ਦੀ ਯਾਤਰੀਆਂਂ ਵਾਸਤੇ ਇਹ ਅਪੀਲ ਆਈ ਹੈ।

Leave a Reply

Your email address will not be published. Required fields are marked *