ਚੀਨ ਨੂੰ ਲੈ ਕੇ ਪੀਐਮ ਮੋਦੀ ਦਾ ਖਰਾਬ ਮੁਡ ਹੋਣ ਦਾ ਦਾਅਵਾ ਕਰਨ ਵਾਲੇ ਟਰੰਪ ਦੇ ਬਿਆਨ ਨੂੰ ਭਾਰਤ ਸਰਕਾਰ ਨੇ ਕੀਤਾ ਖਾਰਜ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਨਾਲ ਸਰਹੱਦ ਉੱਤੇ ਤਣਾਅ ਦੇ ਮਾਮਲੇ ‘ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਨੂੰ ਭਾਰਤ ਸਰਕਾਰ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਨਾਲ ਸਰਹੱਦ ਉੱਤੇ ਤਣਾਅ ਦੇ ਮਾਮਲੇ ‘ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਨੂੰ ਭਾਰਤ ਸਰਕਾਰ ਨੇ ਖਾਰਜ਼ ਕਰ ਦਿੱਤਾ ਹੈ ਜਿਸ ਵਿਚ ਟਰੰਪ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਹੋਈ ਹੈ ਅਤੇ ਪੀਐਮ ਮੋਦੀ ਭਾਰਤ ਅਤੇ ਚੀਨ ਵਿਚਾਲੇ ‘ਵੱਡੇ ਟਕਰਾਅ’ ਨੂੰ ਲੈ ਕੇ ਚੰਗੇ ਮੁਡ ਵਿਚ ਨਹੀਂ ਹਨ।

ਖਬਰ ਏਜੰਸੀ ਏਐਨਆਈ ਨੇ ਆਪਣੇ ਟਵੀਟ ਵਿਚ ਵਿਦੇਸ਼ ਮੰਤਰਾਲੇ ਦੇ ਸੂਤਰਾਂ ਹਵਾਲਿਓ ਦੱਸਿਆ ਹੈ ਕਿ ”ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਾਲੇ ਹਾਲ ‘ਚ ਕੋਈ ਸੰਪਰਕ ਨਹੀਂ ਹੋਇਆ ਹੈ। ਉਨ੍ਹਾਂ ਵਿਚਾਲੇ ਆਖਰੀ ਵਾਰ ਗੱਲਬਾਤ 4 ਅਪ੍ਰੈਲ 2020 ਨੂੰ ਹਾਈਡ੍ਰੋਕਸਾਈਕਲੋਰੋਕਿਨ ਦੇ ਵਿਸ਼ੇ ਉੱਤੇ ਹੋਈ ਸੀ”। ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ”ਅਸੀ ਸਿੱਧੇ ਤੌਰ ਉੱਤੇ ਸਥਾਪਿਤ ਢਾਂਚੇ ਅਤੇ ਕੂਟਨੀਤਿਕ ਸੰਪਰਕਾਂ ਦੇ ਜਰੀਏ ਚੀਨ ਦੇ ਸੰਪਰਕ ਵਿਚ ਹਨ”। ਦਰਅਸਲ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਇਕ ਟਵੀਟ ਵਿਚ ਕਿਹਾ ਸੀ ਕਿ ”ਅਸੀ ਚੀਨ ਅਤੇ ਭਾਰਤ ਦੋਵਾਂ ਨੂੰ ਕਿਹਾ ਹੈ ਕਿ ਅਮਰੀਕਾ ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਫੌਜ਼ੀ ਤਣਾਅ ਨੂੰ ਘੱਟ ਕਰਨ ਲਈ ਵਿਚੋਲਗੀ ਕਰਨਾ ਚਾਹੁੰਦਾ ਹੈ ਅਤੇ ਇਸ ਦੇ ਲਈ ਤਿਆਰ ਹੈ”।ਮੀਡੀਆ ਰਿਪੋਰਟਾਂ ਅਨੁਸਾਰ ਇਸ ਤੋਂ ਬਾਅਦ ਵੀਰਵਾਰ ਨੂੰ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਉੱਤੇ ਗੱਲਬਾਤ ਕੀਤੀ ਹੈ। ਇਸ ਸੀਮਾ ਵਿਵਾਦ ਨੂੰ ਲੈ ਕੇ ਪੀਐਮ ਮੋਦੀ ਚੰਗੇ ਮੁਡ ਵਿਚ ਨਹੀਂ ਹਨ। ਟਰੰਪ ਨੇ ਕਿਹਾ ਸੀ ਕਿ ”ਅਸੀ ਵੇਖ ਰਹੇ ਹਾਂ ਕਿ ਭਾਰਤ ਅਤੇ ਚੀਨ ਵਿਚਾਲੇ ਵੱਡਾ ਸੀਮਾ ਵਿਵਾਦ ਚੱਲ ਰਿਹਾ ਹੈ। ਦੋਣੋਂ ਦੇਸ਼ ਜਿਨ੍ਹਾਂ ਦੀ ਆਬਾਦੀ 1.4 ਅਰਬ ਹੈ ਅਤੇ ਜਿਨ੍ਹਾਂ ਕੋਲ ਸਕਤੀਸ਼ਾਲੀ ਸੈਨਾ ਹੈ। ਇਸ ਵਿਵਾਦ ਤੋਂ ਭਾਰਤ ਖੁਸ ਨਹੀਂ ਹੈ। ਮੈ ਪੀਐਮ ਮੋਦੀ ਨਾਲ ਗੱਲਬਾਤ ਕੀਤੀ ਹੈ। ਉਹ ਚੀਨ ਦੇ ਨਾਲ ਜੋ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਚੰਗੇ ਮੁਡ ਵਿਚ ਨਹੀਂ ਹਨ”।

Leave a Reply

Your email address will not be published. Required fields are marked *