ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੋਈ 59 ਲੱਖ ਤੋਂ ਵੀ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਿਹਾ ਹੈ। ਵਿਸ਼ਵ ਭਰ ਦੇ ਦੇਸ਼ਾਂ ਵਿਚ ਕੋਰੋਨਾ ਨੇ ਲੋਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਿਹਾ ਹੈ। ਵਿਸ਼ਵ ਭਰ ਦੇ ਦੇਸ਼ਾਂ ਵਿਚ ਕੋਰੋਨਾ ਨੇ ਲੋਕਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 59 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 3 ਲੱਖ 62 ਹਜ਼ਾਰ ਨੂੰ ਵੀ ਪਾਰ ਕਰ ਚੁੱਕਿਆ ਹੈ। ਉੱਥੇ ਹੀ ਹੁਣ ਤੱਕ 25 ਲੱਖ ਤੋਂ ਵੱਧ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 5,906,202 ਹੋ ਗਏ ਹਨ ਅਤੇ ਹੁਣ ਤੱਕ 362,024 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 2,579,877 ਹੋ ਗਿਆ ਹੈ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਗਿਣਤੀ 2,964,301 ਹੋ ਗਈ ਹੈ। ਕੋਰੋਨਾ ਨੇ ਸੱਭ ਤੋਂ ਵੱਧ ਤਬਾਹੀ ਸੰਯੁਕਤ ਰਾਜ ਅਮਰੀਕਾ ਵਿਚ ਮਚਾਈ ਹੋਈ ਹੈ। ਇੱਥੇ ਹੁਣ ਤੱਕ 103,330 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਕੁੱਲ ਕੇਸ 1,768,461 ਤੱਕ ਪਹੁੰਚ ਗਏ ਹਨ ਜਦਕਿ 498,725 ਮਰੀਜ ਇਲਾਜ਼ ਤੋਂ ਬਾਅਦ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ ।

ਬ੍ਰਾਜ਼ੀਲ – ਕੁੱਲ ਕੇਸ– 438,812, ਮੌਤਾਂ-26,764

ਰੂਸ – ਕੁੱਲ ਕੇਸ-379,051, ਮੌਤਾਂ-4,142

ਸਪੇਨ- ਕੁੱਲ ਕੇਸ – 284,986, ਮੌਤਾਂ- 27,119

ਯੂਕੇ- ਕੁੱਲ ਕੇਸ -269,127, ਮੌਤਾਂ-37,837

ਇਟਲੀ – ਕੁੱਲ ਕੇਸ – 231,732, ਮੌਤਾਂ- 33,142

ਫਰਾਂਸ- ਕੁੱਲ ਕੇਸ- 186,238, ਮੌਤਾਂ-28,662

ਜਰਮਨੀ- ਕੁੱਲ ਕੇਸ -182,452 ਮੌਤਾਂ-8,570

ਭਾਰਤ- ਕੁੱਲ ਕੇਸ – 165,799, ਮੌਤਾਂ-4,711

ਤੁਰਕੀ- ਕੁੱਲ ਕੇਸ- 160,979, ਮੌਤਾਂ-4,461

ਈਰਾਨ – ਕੁੱਲ ਕੇਸ -143,849, ਮੌਤਾਂ-7,627

ਪੇਰੂ–ਕੁੱਲ ਕੇਸ- 141,779, ਮੌਤਾਂ-4,099

ਕਨੇਡਾ-  ਕੁੱਲ ਕੇਸ- 88,512, ਮੌਤਾਂ-6,877

ਚਿਲੀ-ਕੁੱਲ ਕੇਸ-86,943, ਮੌਤਾਂ-890

ਚੀਨ- ਕੁੱਲ ਕੇਸ – 82,995, ਮੌਤਾਂ-4,634

ਮੈਕਸੀਕੋ-ਕੁੱਲ ਕੇਸ- 81,400, ਮੌਤਾਂ-9,044

ਸਾਊਦੀ ਅਰਬ- ਕੁੱਲ ਕੇਸ- 80,185, ਮੌਤਾਂ-441

ਪਾਕਿਸਤਾਨ-ਕੁੱਲ ਕੇਸ-61,227, ਮੌਤਾਂ-1,260

ਬੈਲਜ਼ੀਅਮ-ਕੁੱਲ ਕੇਸ- 57,849, ਮੌਤਾਂ-9,388

Leave a Reply

Your email address will not be published. Required fields are marked *