ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਾਨਲੇਵਾ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਦਾ ਪੰਜਾਬ ਵਿਚ ਵੱਧਣਾ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 19 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 2158 ਹੋ ਗਈ ਹੈ। ਹਾਲਾਂਕਿ ਥੋੜ੍ਹੀ ਰਾਹਤ ਵਾਲੀ ਗੱਲ ਇਹ ਵੀ ਰਹੀ ਹੈ ਕਿ 28 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ ਹੋਰ ਕੋਈ ਨਵੀਂ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 7, ਜਲੰਧਰ ਤੋਂ 3, ਸੰਗਰੂਰ ਤੋਂ 3, ਰੋਪੜ ਤੋਂ 1, ਹੁਸ਼ਿਆਰਪੁਰ ਤੋਂ 4 ਅਤੇ ਮਹਾਲੀ ਤੋਂ 1 ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਅੰਮ੍ਰਿਤਸਰ ਵਿਚ 9, ਜਲੰਧਰ ਵਿਚ 13, ਗੁਰਦਾਸਪੁਰ ਵਿਚ 3 ਅਤੇ ਸੰਗਰੂਰ ਵਿਚ ਵੀ 3 ਮਰੀਜ਼ ਕੋਰੋਨਾ ਤੋਂ ਜੰਗ ਜਿੱਤੇ ਕੇ ਸਿਹਤਯਾਬ ਹੋਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 1946 ਹੋ ਗਈ ਹੈ ਜਦਕਿ ਮੌਤਾਂ ਦਾ ਕੁੱਲ ਅੰਕੜਾ 40 ਹੈ ਜਿਸ ਕਰਕੇ ਸੂਬੇ ਵਿਚ 172 ਐਕਟਿਵ ਕੇਸ ਰਹਿ ਗਏ ਹਨ।
ਅੰਮ੍ਰਿਤਸਰ- ਕੁੱਲ ਕੇਸ-354, ਠੀਕ ਹੋਏ- 306, ਮੌਤਾਂ-6
ਜਲੰਧਰ – ਕੁੱਲ ਕੇਸ – 233, ਠੀਕ ਹੋਏ -209, ਮੌਤਾਂ-6
ਲੁਧਿਆਣਾ- ਕੁੱਲ ਕੇਸ-176, ਠੀਕ ਹੋਏ-135, ਮੌਤਾਂ-7
ਤਰਨਤਾਰਨ ਕੁੱਲ ਕੇਸ-156, ਠੀਕ ਹੋਏ-152, ਮੌਤਾਂ-0
ਗੁਰਦਾਸਪੁਰ- ਕੁੱਲ ਕੇਸ-133, ਠੀਕ ਹੋਏ-125, ਮੌਤਾਂ-3
ਪਟਿਆਲਾ-ਕੁੱਲ ਕੇਸ-115, ਠੀਕ ਹੋਏ-101, ਮੌਤਾਂ-2
ਹੁਸ਼ਿਆਰਪੁਰ- ਕੁੱਲ ਕੇਸ-114, ਠੀਕ ਹੋਏ-88, ਮੌਤਾਂ-5
ਨਵਾਂਸ਼ਹਿਰ- ਕੁੱਲ ਕੇਸ-106, ਠੀਕ ਹੋਏ-101, ਮੌਤਾਂ-1
ਮੁਹਾਲੀ – ਕੁੱਲ ਕੇਸ – 104, ਠੀਕ ਹੋਏ – 99, ਮੌਤਾਂ –3
ਸੰਗਰੂਰ ਕੁੱਲ ਕੇਸ-94, ਠੀਕ ਹੋਏ-91, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-66, ਠੀਕ ਹੋਏ-65, ਮੌਤਾਂ-0
ਫਰੀਦਕੋਟ- ਕੁੱਲ ਕੇਸ-62, ਠੀਕ ਹੋਏ-61, ਮੌਤਾਂ-0
ਰੋਪੜ- ਕੁੱਲ ਕੇਸ-61, ਠੀਕ ਹੋਏ-59, ਮੌਤਾਂ-1
ਮੋਗਾ- ਕੁੱਲ ਕੇਸ-59, ਠੀਕ ਹੋਏ-59, ਮੌਤਾਂ-0
ਫਤਿਹਗੜ੍ਹ ਸਾਹਿਬ ਕੁੱਲ ਕੇਸ-57, ਠੀਕ ਹੋਏ-57, ਮੌਤਾਂ-0
ਪਠਾਨਕੋਟ- ਕੁੱਲ ਕੇਸ-47, ਠੀਕ ਹੋਏ-28, ਮੌਤਾਂ-1
ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-42, ਠੀਕ ਹੋਏ-42, ਮੌਤਾਂ-0
ਬਠਿੰਡਾ- ਕੁੱਲ ਕੇਸ-42 ਠੀਕ ਹੋਏ-41, ਮੌਤਾਂ-0
ਕਪੂਰਥਲਾ-ਕੁੱਲ ਕੇਸ-36, ਠੀਕ ਹੋਏ-30, ਮੌਤਾਂ-3
ਮਾਨਸਾ- ਕੁੱਲ ਕੇਸ-32, ਠੀਕ ਹੋਏ-32, ਮੌਤਾਂ-0
ਬਰਨਾਲਾ ਕੁੱਲ ਕੇਸ-23, ਠੀਕ ਹੋਏ-20, ਮੌਤਾਂ-1
ਕੁੱਲ ਕੇਸ 2158, ਠੀਕ ਹੋਏ 1946, ਮੌਤਾਂ 40

