ਕੋਰੋਨਾ ਸੰਕਟ ਵਿਚਾਲੇ ਆਉਣ ਵਾਲੇ ਦਿਨਾਂ ਵਿਚ ਉੱਤਰ ਭਾਰਤ ‘ਚ ਭਿਆਨਕ ਗਰਮੀ ਸੇਕੇਗੀ ਸਰੀਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰਾ ਦੇਸ਼ ਕੋਰੋਨਾ ਵਾਇਰਸ ਦਾ ਪ੍ਰਕੋਪ ਝੇਲ ਰਿਹਾ ਹੈ ਉੱਥੇ ਹੀ ਹੁਣ ਉੱਤਰ ਭਾਰਤ ਵਿਚ ਭਾਰੀ ਗਰਮੀ ਨੇ ਅੱਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰਾ ਦੇਸ਼ ਕੋਰੋਨਾ ਵਾਇਰਸ ਦਾ ਪ੍ਰਕੋਪ ਝੇਲ ਰਿਹਾ ਹੈ ਉੱਥੇ ਹੀ ਹੁਣ ਉੱਤਰ ਭਾਰਤ ਵਿਚ ਭਾਰੀ ਗਰਮੀ ਨੇ ਅੱਤ ਚੁੱਕੀ ਹੋਈ ਹੈ। ਮੌਮਸ ਵਿਭਾਗ ਅਨੁਸਾਰ ਅਗਲੇ ਕੁੱਝ ਦਿਨਾਂ ‘ਚ ਦਿੱਲੀ, ਹਰਿਆਣਾ, ਯੂਪੀ, ਪੰਜਾਬ ਅਤੇ ਰਾਜਸਥਾਨ ਤੋਂ ਇਲਾਵਾ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਗਰਮੀ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ ਬਲਕਿ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਵੀ ਵੱਧਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਵਿਗਿਆਨਿਕ ਡਾਕਟਰ ਐਨ ਕੁਮਾਰ ਨੇ ਕਿਹਾ ਹੈ ਕਿ ਪੰਜਾਬ, ਹਰਿਆਣਾ, ਦੱਖਣੀ ਯੂਪੀ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ਨ ਦੇ ਤੱਟੀ ਇਲਾਕਿਆਂ ਵਿਚ ਆਉਣ ਵਾਲੇ ਦਿਨਾਂ ‘ਚ ਤਾਪਮਾਨ ਦਾ ਵੱਧਣਾ ਜਾਰੀ ਰਹੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਅਗਲੇ 5 ਦਿਨਾਂ ਵਿਚ ਇਨ੍ਹਾਂ ਇਲਾਕਿਆਂ ‘ਚ ਭਿਆਨਕ ਗਰਮੀ ਵੇਖਣ ਨੂੰ ਮਿਲੇਗੀ ਅਤੇ ਕੁੱਝ ਸਥਾਨਾਂ ਉੱਤੇ ਤਾਂ ਪਾਰਾ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਨੇ ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 24 ਮਈ ਤੋਂ 27 ਮਈ ਵਿਚਾਲੇ ਭਾਰੀ ਗਰਮੀ ਦੇ ਮੱਦੇਨਜ਼ਰ ਆਰੇਂਜ ਅਲਰਟ ਜਾਰੀ ਕੀਤਾ ਹੈ। ਦਰਅਸਲ ਆਰੇਂਜ ਅਲਰਟ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਹੀਟਵੇਵ ਚਾਰ ਦਿਨਾਂ ਤੋਂ ਜ਼ਿਆਦਾ ਤੱਕ ਰਹਿੰਦੀਆਂ ਹਨ ਜਾਂ ਫਿਰ ਦੋ ਦਿਨਾਂ ਤੋਂ ਵੱਧ ਸਮੇਂ ਤੱਕ ਗਰਮੀ ਦੀ ਲਹਿਰ ਬਣੀ ਰਹਿੰਦੀ ਹੈ। ਉੱਥੇ ਹੀ ਮੌਸਮ ਵਿਭਾਗ ਅਨੁਸਾਰ ਦਿੱਲੀ ਐਨਸੀਆਰ ਵਿਚ ਵੀ 24 ਮਈ ਤੋਂ 27 ਮਈ ਤੱਕ ਭਿਆਨਕ ਗਰਮੀ ਪਵੇਗੀ। ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਪੱਛਮੀ ਗੜਬੜੀ ਅਤੇ ਤੇਜ਼ ਹਵਾਵਾਂ 28 ਮਈ ਨੂੰ ਭਿਆਨਕ ਗਰਮੀ ਤੋਂ ਕੁੱਝ ਰਾਹਤ ਦੇ ਸਕਦੀਆਂ ਹਨ ਅਤੇ 29-30 ਮਈ ਨੂੰ ਦਿੱਲੀ ਐਨਸੀਆਰ ਵਿਚ ਤੇਜ਼ ਤੂਫਾਨ ਦੇ ਨਾਲ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ, ਗਿਲਗਿਤ-ਬਾਲਟਿਸਤਾਨ,ਹਿਮਾਚਲ ਪ੍ਰਦੇਸ਼ ਤੇ ਉੱਤਰ-ਪੂਰਬੀ ਰਾਜਾਂ ਵਿਚ ਵੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।

Leave a Reply

Your email address will not be published. Required fields are marked *