ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦਸੰਬਰ 2019 ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 53 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 3 ਲੱਖ 40 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 21 ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 5,304,363 ਹੋ ਗਏ ਹਨ ਅਤੇ ਮ੍ਰਿਤਕਾ ਦੀ ਗਿਣਤੀ 340,004 ਹੋ ਚੁੱਕੀ ਹੈ। ਉੱਥੇ ਹੀ ਹੁਣ ਤੱਕ 2,158,587 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਸੰਖਿਆ 2,805,772 ਹੋ ਗਈ ਹੈ। ਵਿਸ਼ਵ ਦਾ ਸੁਪਰਪਾਵਰ ਦੇਸ਼ ਸੰਯੁਕਤ ਰਾਜ ਅਮਰੀਕਾ ਕੋਰੋਨਾ ਦੇ ਸੰਕਰਮਨ ਨੂੰ ਸੱਭ ਤੋਂ ਜ਼ਿਆਦਾ ਝੇਲ ਰਿਹਾ ਹੈ। ਇੱਥੇ ਹੁਣ ਤੱਕ 1,645,094 ਕੋਰੋਨਾ ਦੇ ਕੇਸਾ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 97,647 ਮਰੀਜ਼ ਆਪਣੀ ਜਾਨ ਗਵਾ ਚੁੱਕੇ ਹਨ ਅਤੇ 403,201 ਮਰੀਜ਼ ਸਿਹਤਯਾਬ ਵੀ ਹੋ ਗਏ ਹਨ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਰੂਸ, ਤੁਰਕੀ, ਬ੍ਰਾਜ਼ੀਲ, ਭਾਰਤ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ ।
ਬ੍ਰਾਜ਼ੀਲ – ਕੁੱਲ ਕੇਸ – 332,382, ਮੌਤਾਂ-21,116
ਰੂਸ – ਕੁੱਲ ਕੇਸ-326,448, ਮੌਤਾਂ-3,249
ਸਪੇਨ- ਕੁੱਲ ਕੇਸ – 281,904, ਮੌਤਾਂ- 28,628
ਯੂਕੇ- ਕੁੱਲ ਕੇਸ -254,195, ਮੌਤਾਂ-36,393
ਇਟਲੀ – ਕੁੱਲ ਕੇਸ – 228,658, ਮੌਤਾਂ- 32,616
ਫਰਾਂਸ- ਕੁੱਲ ਕੇਸ- 182,219, ਮੌਤਾਂ-28,289
ਜਰਮਨੀ- ਕੁੱਲ ਕੇਸ -179,713, ਮੌਤਾਂ-8,352
ਤੁਰਕੀ- ਕੁੱਲ ਕੇਸ- 154,500, ਮੌਤਾਂ-4,276
ਈਰਾਨ – ਕੁੱਲ ਕੇਸ -131,652, ਮੌਤਾਂ-7,300
ਭਾਰਤ- ਕੁੱਲ ਕੇਸ – 125,101, ਮੌਤਾਂ-3,726
ਪੇਰੂ–ਕੁੱਲ ਕੇਸ- 111,698, ਮੌਤਾਂ-3,244
ਚੀਨ- ਕੁੱਲ ਕੇਸ – 82,971 ਮੌਤਾਂ-4,634
ਕਨੇਡਾ- ਕੁੱਲ ਕੇਸ- 82,480, ਮੌਤਾਂ-6,250
ਸਾਊਦੀ ਅਰਬ- ਕੁੱਲ ਕੇਸ- 67,719, ਮੌਤਾਂ-364
ਮੈਕਸੀਕੋ-ਕੁੱਲ ਕੇਸ- 62,527, ਮੌਤਾਂ-6,989
ਚਿਲੀ-ਕੁੱਲ ਕੇਸ-61,857, ਮੌਤਾਂ-630
ਬੈਲਜ਼ੀਅਮ-ਕੁੱਲ ਕੇਸ- 56,511, ਮੌਤਾਂ-9,212
ਪਾਕਿਸਤਾਨ-ਕੁੱਲ ਕੇਸ-50,694, ਮੌਤਾਂ-1,067

