ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਵਿਚ ਕੋਰੋਨਾ ਆਪਣਾ ਪ੍ਰਕੋਪ ਲਗਾਤਾਰ ਵਿਖਾ ਰਿਹਾ ਹੈ। ਹਾਲਾਂਕਿ ਗੱਲ ਜੇਕਰ ਪੰਜਾਬ ਦੀ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਦੇ ਕੇਸਾਂ ਵਿਚ ਕਮੀ ਅਤੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ ਕੁੱਲ ਤਿੰਨ ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 2005 ਹੋ ਗਈ ਹੈ ਜਦਕਿ 152 ਹੋਰ ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ। ਇਸ ਤੋਂ ਇਲਾਵਾ ਇਕ ਕੋਰੋਨਾ ਪੀੜਤ ਨੇ ਦਮ ਵੀ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੁੱਧਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਤੋਂ ਇਕ-ਇਕ ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਜਲੰਧਰ ਵਿਚ ਚਾਰ,ਲੁਧਿਆਣਾ ਵਿਚ 88, ਗੁਰਦਾਸਪੁਰ ਵਿਚ 2, ਨਵਾਸ਼ਹਿਰ ਵਿਚ 30, ਪਟਿਆਲਾ ਵਿਚ 15, ਫਤਿਹਗੜ੍ਹ ਸਾਹਿਬ ਵਿਚ 8, ਮਾਨਸਾ ਵਿਚ 3 ਅਤੇ ਪਠਾਨਕੋਟ ਵਿਚ 2 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਅਤੇ ਹੁਣ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1794 ਤੱਕ ਪਹੁੰਚ ਗਈ ਹੈ। ਜਦਕਿ ਜਲੰਧਰ ਵਿਚ ਇਕ ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 38 ਹੋ ਗਿਆ ਹੈ। ਸੂਬੇ ਵਿਚ ਇਸ ਵੇਲੇ 173 ਐਕਟਿਵ ਕੇਸ ਰਹਿ ਗਏ ਹਨ।
ਅੰਮ੍ਰਿਤਸਰ- ਕੁੱਲ ਕੇਸ-308, ਠੀਕ ਹੋਏ- 295, ਮੌਤਾਂ-4
ਜਲੰਧਰ – ਕੁੱਲ ਕੇਸ – 210, ਠੀਕ ਹੋਏ -160, ਮੌਤਾਂ-6
ਤਰਨਤਾਰਨ ਕੁੱਲ ਕੇਸ-155, ਠੀਕ ਹੋਏ-154, ਮੌਤਾਂ-0
ਲੁਧਿਆਣਾ- ਕੁੱਲ ਕੇਸ-169, ਠੀਕ ਹੋਏ-117, ਮੌਤਾਂ-7
ਗੁਰਦਾਸਪੁਰ- ਕੁੱਲ ਕੇਸ-125, ਠੀਕ ਹੋਏ-121, ਮੌਤਾਂ-3
ਨਵਾਂਸ਼ਹਿਰ- ਕੁੱਲ ਕੇਸ-105, ਠੀਕ ਹੋਏ-98, ਮੌਤਾਂ-1
ਮੁਹਾਲੀ – ਕੁੱਲ ਕੇਸ – 102, ਠੀਕ ਹੋਏ – 97, ਮੌਤਾਂ –3
ਪਟਿਆਲਾ-ਕੁੱਲ ਕੇਸ-103, ਠੀਕ ਹੋਏ-98, ਮੌਤਾਂ-2
ਹੁਸ਼ਿਆਰਪੁਰ- ਕੁੱਲ ਕੇਸ-95, ਠੀਕ ਹੋਏ-88, ਮੌਤਾਂ-5
ਸੰਗਰੂਰ ਕੁੱਲ ਕੇਸ-88, ਠੀਕ ਹੋਏ-87, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-65, ਠੀਕ ਹੋਏ-50, ਮੌਤਾਂ-0
ਫਰੀਦਕੋਟ- ਕੁੱਲ ਕੇਸ-61, ਠੀਕ ਹੋਏ-45, ਮੌਤਾਂ-0
ਰੋਪੜ- ਕੁੱਲ ਕੇਸ-60, ਠੀਕ ਹੋਏ-52, ਮੌਤਾਂ-1
ਮੋਗਾ- ਕੁੱਲ ਕੇਸ-59, ਠੀਕ ਹੋਏ-59, ਮੌਤਾਂ-0
ਫਤਿਹਗੜ੍ਹ ਸਾਹਿਬ ਕੁੱਲ ਕੇਸ-56, ਠੀਕ ਹੋਏ-54, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-44, ਠੀਕ ਹੋਏ-43, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-44, ਠੀਕ ਹੋਏ-39, ਮੌਤਾਂ-0
ਬਠਿੰਡਾ- ਕੁੱਲ ਕੇਸ-41 ਠੀਕ ਹੋਏ-37, ਮੌਤਾਂ-0
ਕਪੂਰਥਲਾ-ਕੁੱਲ ਕੇਸ-33, ਠੀਕ ਹੋਏ-30, ਮੌਤਾਂ-3
ਮਾਨਸਾ- ਕੁੱਲ ਕੇਸ-32, ਠੀਕ ਹੋਏ-22, ਮੌਤਾਂ-0
ਪਠਾਨਕੋਟ- ਕੁੱਲ ਕੇਸ-29, ਠੀਕ ਹੋਏ-28, ਮੌਤਾਂ-1
ਬਰਨਾਲਾ ਕੁੱਲ ਕੇਸ-21, ਠੀਕ ਹੋਏ-20, ਮੌਤਾਂ-1
ਕੁੱਲ ਕੇਸ 2005, ਠੀਕ ਹੋਏ 1794, ਮੌਤਾਂ 38
