ਟਰੰਪ ਦਾ ਅਟਪਟਾ ਬਿਆਨ, ਕਿਹਾ- ਜ਼ਿਆਦਾ ਕੋਰੋਨਾ ਦੇ ਮਾਮਲੇ ਹੋਣਾ ਸਾਡੇ ਲਈ ਸਨਮਾਨ ਵਾਲੀ ਗੱਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਦਾ ਕਹਿਰ ਸੱਭ ਤੋਂ ਵੱਧ ਅਮਰੀਕਾ ਝੇਲ ਰਿਹਾ ਹੈ। ਇੱਥੇ ਕੋਰੋਨਾ ਦੇ ਕੇਸਾਂ ਦਾ ਅੰਕੜਾ 15 ਲੱਖ ਨੂੰ ਵੀ ਪਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਦਾ ਕਹਿਰ ਸੱਭ ਤੋਂ ਵੱਧ ਅਮਰੀਕਾ ਝੇਲ ਰਿਹਾ ਹੈ। ਇੱਥੇ ਕੋਰੋਨਾ ਦੇ ਕੇਸਾਂ ਦਾ ਅੰਕੜਾ 15 ਲੱਖ ਨੂੰ ਵੀ ਪਾਰ ਕਰ ਚੁੱਕਿਆ ਹੈ ਜਦਕਿ 90 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਪਰ ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਟਪਟਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਸਾਡੇ ਦੇਸ਼ ਵਿਚ ਕੋਰੋਨਾ ਸੰਕਰਮਨ ਦੇ ਮਾਮਲੇ ਸੱਭ ਤੋਂ ਜ਼ਿਆਦਾ ਹੋਣਾ ਸਨਮਾਨ ਵਾਲੀ ਗੱਲ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਵਿਚ ਕਿਹਾ ਕਿ ”ਜਦੋਂ ਤੁਸੀ ਕਹਿੰਦੇ ਹੋ ਕਿ ਅਸੀ ਕੋਰੋਨਾ ਸੰਕਰਮਨ ਦੇ ਮਾਮਲਿਆਂ ਵਿਚ ਸੱਭ ਤੋਂ ਅੱਗੇ ਹਨ ਤਾਂ ਮੈ ਇਸ ਨੂੰ ਬੁਰਾ ਨਹੀਂ ਮੰਨਦਾ। ਇਸ ਦਾ ਮਤਲਬ ਹੈ ਕਿ ਅਸੀ ਕਿਸੇ ਹੋਰ ਤੋਂ ਕਿਤੇ ਜ਼ਿਆਦਾ ਟੈਸਟਿੰਗ ਕੀਤੀ ਹੈ। ਇਹ ਵਧੀਆ ਗੱਲ ਹੈ ਕਿਉਂਕਿ ਇਸ ਨਾਲ ਪਤਾ ਚੱਲਦਾ ਹੈ ਕਿ ਸਾਡੀ ਟੈਸਟਿੰਗ ਵਧੀਆ ਹੈ। ਮੈ ਇਸ ਨੂੰ ਸਨਮਾਨ ਦੇ ਤਗਮੇ ਦੇ ਤੌਰ ‘ਤੇ ਵੇਖਦਾ ਹਾਂ”। ਉੱਥੇ ਹੀ ਟਰੰਪ ਦੇ ਇਸ ਬਿਆਨ ਦੀ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਨੇ ਆਲੋਚਨਾ ਕੀਤੀ ਹੈ। ਰਿਪੋਰਟਾਂ ਮੁਤਾਬਕ ਕਮੇਟੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਕੋਰੋਨਾ ਦੇ 10 ਲੱਖ ਤੋਂ ਵੱਧ ਕੇਸ ਮਿਲਣਾ ਪੂਰੀ ਤਰ੍ਹਾ ਨਾਲ ਸਾਡੇ ਦੇਸ਼ ਦੀ ਲੀਡਰਸ਼ੀਪ ਦੀ ਨਾਕਾਮੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਅਮਰੀਕਾ ਵਿਚ ਇਸ ਵੇਲੇ 1 ਕਰੋੜ 60 ਲੱਖ ਟੈਸਟ ਹੋ ਚੁੱਕੇ ਹਨ। ਇੱਥੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 1,570,908 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 93,537 ਹੋ ਗਿਆ ਹੈ ਜਦਕਿ 361,180 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 1,116,191 ਰਹਿ ਗਈ ਹੈ। ਕੋਰੋਨਾ ਦੇ ਮਾਮਲਿਆਂ ਵਿਚ ਅਮਰੀਕਾ ਵਿਸ਼ਵ ‘ਚ ਸੱਭ ਪਹਿਲੇ ਨੰਬਰ ਉੱਤੇ ਹੈ।

Leave a Reply

Your email address will not be published. Required fields are marked *