ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਇਕ ਪਾਸੇ ਜਿੱਥੇ ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਨਿਰੰਤਰ ਜਾਰੀ ਹੈ। ਉੱਥੇ ਹੀ ਦੂਜੇ ਪਾਸੇ ਜੰਮੂ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਹਾਲਾਂਕਿ ਸੈਨਾ ਵੀ ਲਗਾਤਾਰ ਘਾਟੀ ਵਿਚੋਂ ਅੱਤਵਾਦੀਆਂ ਦਾ ਸਫ਼ਾਇਆ ਕਰ ਰਹੀ ਹੈ ਇਸੇ ਤਹਿਰ ਅੱਜ ਐਤਵਾਰ ਨੂੰ ਡੋਡਾ ਜਿਲ੍ਹੇ ਵਿਚ ਸੁਰੱਖਿਆ ਬਲਾ ਨੇ ਇਕ ਮੁਠਭੇੜ ਦੌਰਾਨ ਦੋ ਅੱਤਵਾਦੀ ਮਾਰ ਗਿਰਾਏ ਹਨ। ਇਸ ਦਰੌਾਨ ਸੈਨਾ ਦਾ ਇਕ ਜਵਾਨ ਵੀ ਸ਼ਹੀਦ ਹੋਇਆ ਹੈ।
ਜਾਣਕਾਰੀ ਅਨੁਸਾਰ ਸ਼ਨਿਵਾਰ ਰਾਤ ਸੁਰੱਖਿਆ ਬਲਾਂ ਨੂੰ ਡੋਡਾ ਸ਼ਹਿਰ ਤੋਂ 26 ਕਿਲੋਮੀਟਰ ਦੂਰ ਗੁਡਾਨਾ ਇਲਾਕੇ ਦੇ ਇਕ ਪਿੰਡ ਵਿਚ ਅੱਤਵਾਦੀਆਂ ਦੇ ਮੌਜ਼ੂਦ ਹੋਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਸੈਨਾ ਦੀ ਰਾਸ਼ਟਰੀ ਰਾਇਫਲ, ਪੁਲਿਸ ਅਤੇ ਸੀਆਰਪੀਐਫ ਨੇ ਸੰਯੁਕਤ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਅਤੇ ਅੱਜ ਦੋਣੋ ਪਾਸਿਓ ਤੋਂ ਗੋਲਾਬਾਰੀ ਸ਼ੁਰੂ ਹੋ ਗਈ। ਸੁਰੱਖਿਆ ਬਲਾਂ ਨੇ ਇਕ ਘਰ ਵਿਚ ਛੁਪੇ ਹੋਏ 2 ਅੱਤਵਾਦੀਆਂ ਨੂੰ ਮਾਰ ਗਿਰਾਇਆ ਪਰ ਉੱਥੇ ਹੀ ਅੱਤਵਾਦੀਆ ਦੀ ਗੋਲੀ ਲੱਗਣ ਕਰਕੇ ਸੈਨਾ ਦਾ ਇਕ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਨੇ ਦਮ ਤੋੜ ਦਿੱਤਾ। ਦੂਜੇ ਪਾਸੇ ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਤਾਹਿਰ ਅਤੇ ਮਕਸੂਦ ਅਹਿਮਦ ਦੇ ਰੂਪ ਵਿਚ ਹੋਈ ਹੈ ਜੋ ਕਿ ਅੱਤਵਾਦੀ ਸੰਗਠਨ ਹਿਜਬੁੱਲ ਮੁਜ਼ਾਹਿਦੀਨ ਨਾਲ ਸਬੰਧ ਰੱਖਦੇ ਹਨ। ਇਹ ਅੱਤਵਾਦੀ ਕਿਸ਼ਤੇਵਾੜ ਵਿਚ ਆਰਐਸਐਸ ਦੇ ਆਗੂ ਚੰਦਰਕਾਂਤ ਸ਼ਰਮਾ ਦੀ ਹੱਤਿਆ ਕਰਨ ਵਿਚ ਵੀ ਸ਼ਾਮਲ ਸਨ। ਸੈਨਾ ਨੇ ਅਜੇ ਵੀ ਆਪਣਾ ਸਰਚ ਆਪ੍ਰੇਸ਼ਨ ਜਾਰੀ ਰੱਖਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਰੇ ਗਏ ਇਕ ਅੱਤਵਾਦੀ ਤਾਹਿਰ ਦੀ ਜਨਵਰੀ 2020 ਤੋਂ ਹੀ ਸੈਨਾ ਨੂੰ ਤਲਾਸ਼ ਸੀ ਇਹ ਪਿਛਲੇ ਸਮੇ ਮਾਰੇ ਗਏ ਹਿਜਬੁੱਲ ਦੇ ਅੱਤਵਾਦੀ ਹਾਰੂਨ ਤੋਂ ਬਾਅਦ ਘਾਟੀ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ।

