ਕੋਰੋਨਾ ਸੰਕਟ ਵਿਚਾਲੇ ਰਾਸ਼ਟਰਪਤੀ ਟਰੰਪ ਨੇ ਦਿੱਤੀ ਚੀਨ ਨਾਲ ਸਾਰੇ ਸੰਬੰਧਾਂ ਨੂੰ ਖਤਮ ਕਰਨ ਦੀ ਦਿੱਤੀ ਧਮਕੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਪਿਛਲੇ ਸਾਲ ਦਸੰਬਰ ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਇਸ ਨੇ ਦੁਨੀਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਪਿਛਲੇ ਸਾਲ ਦਸੰਬਰ ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਇਸ ਨੇ ਦੁਨੀਆ ਭਰ ਦੇ ਦੇਸ਼ਾਂ ਵਿਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਹੋਇਆ ਹੈ ਜਿਸ ਕਰਕੇ ਉਹ ਚੀਨ ਨੂੰ ਇਸ ਬੀਮਾਰੀ ਦੇ ਫੈਲਣ ਲਈ ਦੋਸ਼ੀ ਮੰਨਦਾ ਆਇਆ ਹੈ ਅਤੇ ਪਿਛਲੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਖਟਾਸ ਵੀ ਵੇਖਣ ਨੂੰ ਮਿਲੀ ਹੈ। ਉੱਥੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਸਾਰੇ ਸੰਬੰਧਾਂ ਨੂੰ ਤੋੜਨ ਦੀ ਧਮਕੀ ਦਿੱਤੀ ਹੈ।

Trump vs Xi Jinping: Who Inspires more Confidence? - Belt & Road News

ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ”ਅਸੀ ਚੀਨ ਨਾਲ ਬੁਹਤ ਕੁੱਝ ਕਰ ਸਕਦੇ ਹਾਂ ਅਸੀ ਉਨ੍ਹਾਂ ਨਾਲ ਜਾਰੀ ਸਾਰੇ ਸਬੰਧਾਂ ਨੂੰ ਖਤਮ ਕਰ ਸਕਦੇ ਹਾਂ”। ਟਰੰਪ ਨੇ ਕਿਹਾ ਕਿ ”ਚੀਨ ਵਿਚ ਅਸੀ ਅਮਰੀਕਨ ਪੈਂਸ਼ਨ ਫੰਡ ਵਿਚ ਅਰਬਾਂ ਡਾਲਰ ਲਗਾਏ ਸਨ ਪਰ ਉਹ ਪੈਸੇ ਹੁਣ ਵਾਪਸ ਲੈ ਲਏ ਹਨ। ਇਸੇ ਤਰ੍ਹਾ ਹੋਰ ਵੀ ਵੱਡੇ ਐਕਸ਼ਨ ਲਏ ਜਾ ਰਹੇ ਹਨ”। ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਅਲੀਬਾਬਾ ਗਰੁੱਪ(ਚੀਨੀ ਕੰਪਨੀ) ਵਰਗੀ ਕੰਪਨੀ ਨਿਊਯਾਕਰ ਸਟਾਕ ਐਕਸਚੇਂਜ ਵਿਚ ਲਿਸਟਡ ਹੈ ਪਰ ਉਹ ਅਮਰੀਕੀ ਕੰਪਨੀਆਂ ਦੀ ਤਰ੍ਹਾ ਆਪਣੀ ਕਮਾਈ ਦੀ ਰਿਪੋਰਟ ਨਹੀਂ ਕਰਦੀ। ਇਸ ਉੱਤੇ ਟਰੰਪ ਨੇ ਕਿਹਾ ਕਿ ਅਸੀ ਲੋਕ ਇਸ ਮਾਮਲੇ ਨੂੰ ਕਾਫੀ ਸਖ਼ਤੀ ਨਾਲ ਦੇਖ ਰਹੇ ਹਾਂ। ਇਕ ਹੋਰ ਸਵਾਲ ਦੇ ਜਵਾਬ ‘ਚ ਟਰੰਪ ਨੇ ਕਿਹਾ ਕਿ ਮੈ ਫਿਲਹਾਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦਾ ਉਨ੍ਹਾਂ ਦੇ ਮੇਰੇ ਨਾਲ ਚੰਗੇ ਸਬੰਧ ਹਨ ਪਰ ਅਜੇ ਮੈ ਉਨ੍ਹਾਂ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਹਾਂ। ਟਰੰਪ ਨੇ ਕਿਹਾ ਕਿ ਉਹ ਕੋਰੋਨਾ ਮਾਮਲੇ ਵਿਚ ਚੀਨ ਦੀ ਨਾਕਾਮਯਾਬੀ ਤੋਂ ਕਾਫੀ ਦੁੱਖੀ ਹਨ। ਦੱਸ ਦਈਏ ਕਿ ਪੂਰੀ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 4,526,850 ਹੋ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਸੰਖਿਆ 303,405 ਹੋ ਚੁੱਕੀ ਹੈ। ਉੱਥੇ ਹੀ ਇੱਕਲੇ ਅਮਰੀਕਾ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1,457,593 ਹੋ ਚੁੱਕਿਆ ਹੈ ਅਤੇ ਮ੍ਰਿਤਕਾਂ ਦੀ ਗਿਣਤੀ 86,912 ਤੱਕ ਪਹੁੰਚ ਗਈ ਹੈ।

Leave a Reply

Your email address will not be published. Required fields are marked *