ਲਾਕਡਾਊਨ 4.0 ਸਬੰਧੀ ਦਿੱਲੀ ਵਾਸੀਆਂ ਨੇ ਕੇਜਰੀਵਾਲ ਸਰਕਾਰ ਨੂੰ ਦਿੱਤੇ 5 ਲੱਖ ਤੋਂ ਵੱਧ ਸੁਝਾਅ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਲਾਕਡਾਊਨ 4.0 ਸਬੰਧੀ ਦਿੱਲੀ ਸਰਕਾਰ ਨੇ ਲੋਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਲਾਕਡਾਊਨ 4.0 ਸਬੰਧੀ ਦਿੱਲੀ ਸਰਕਾਰ ਨੇ ਲੋਕਾਂ ਤੋਂ ਜਿਹੜੇ ਸੁਝਾਅ ਮੰਗੇ ਸਨ ਉਨ੍ਹਾਂ ਦਾ ਜਨਤਾ ਨੇ ਵਧੀਆ ਪ੍ਰਤੀਕਰਮ ਦਿੱਤਾ ਹੈ ਅਤੇ ਬੁੱਧਵਾਰ ਸ਼ਾਮ ਤੱਕ ਦਿੱਲੀ ਵਾਸੀਆਂ ਨੇ 5 ਲੱਖ ਤੋਂ ਵੱਧ ਸੁਝਾਅ ਭੇਜੇ ਹਨ।

ਸੀਐਮ ਕੇਜਰੀਵਾਲ ਨੇ ਦੱਸਿਆ ਹੈ ਕਿ ਦਿੱਲੀ ਦੇ ਲੋਕਾਂ ਦੁਆਰਾ ਭੇਜੇ ਗਏ ਸੁਝਾਵਾਂ ਉੱਤੇ ਗੱਲਬਾਤ ਕਰਨ ਲਈ ਅੱਜ ਸ਼ਾਮ 4 ਵਜੇ ਐਲਜੀ ਨਾਲ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਹੀ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਲਾਕਡਾਊਨ ਵਿਚਾਲੇ ਕੀ ਢਿੱਲ ਦੇਣੀ ਚਾਹੀਦੀ ਹੈ ਜਾਂ ਨਹੀਂ ਅਤੇ ਇਸ ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ਦੇ ਆਦੇਸ਼ਾਂ ਉੱਤੇ ਦਿੱਲੀ ਬਾਰੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ 24 ਘੰਟੇ ਵਿਚ ਪੋਣੇ ਪੰਜ ਲੱਖ ਵਟਸਐਪ ਮੈਸੇਜ, 10700 ਈਮੇਲ ਅਤੇ 39 ਹਜ਼ਾਰ ਲੋਕਾਂ ਨੇ ਫੋਨ ਕਰਕੇ ਸੁਝਾਅ ਦਿੱਤੇ ਹਨ। ਕੇਜਰੀਵਾਲ ਮੁਤਾਬਕ ਲੋਕਾਂ ਨੇ ਕਿਹਾ ਹੈ ਕਿ ”ਸਕੂਲ-ਕਾਲਜਾਂ ਅਤੇ ਵਿਦਿਅਕ ਅਦਾਰਿਆਂ ਨੂੰ ਅਜੇ ਨਾ ਖੋਲ੍ਹਿਆ ਜਾਵੇ ਅਤੇ ਇਹ ਸੰਸਥਾਨ ਗਰਮੀ ਦੀਆਂ ਛੁੱਟੀਆਂ ਤੱਕ ਬੰਦ ਰਹਿਣ। ਖਾਣੇ ਦੀ ਹੋਮ ਡਿਲਵਰੀ ਸ਼ੁਰੂ ਹੋਵੇ। ਨਾਈ ਦੀ ਦੁਕਾਨ, ਸੈਲੂਨ,ਸਪਾ ਸਿਨੇਮਾਹਾਲ ਤੇ ਸਵੀਮਿੰਗ ਪੂਲ ਬੰਦ ਰਹਿਣ। ਮਾਸਕ ਨਾ ਪਹਿਣਨ ਵਾਲਿਆਂ ‘ਤੇ ਸਖਤ ਕਾਰਵਾਈ ਹੋਵੇ ਤੇ ਮਾਰਨਿੰਗ ਵਾਕ ਦੀ ਛੁੱਟ ਦਿੱਤੀ ਜਾਵੇ। ਆਟੋ ਇਕ ਸਵਾਰੀ ਤੇ ਟੈਕਸੀਆਂ ਦੋ ਸਵਾਰੀਆਂ ਨਾਲ ਸ਼ੁਰੂ ਕੀਤੀਆਂ ਜਾਣ। ਘੱਟ ਸਵਾਰੀਆਂ ਨਾਲ ਬੱਸ ਤੇ ਮੈਟਰੋ ਸੇਵਾ ਸ਼ੁਰੂ ਹੋਵੇ। ਮਾਰਕਿੰਟ ਕੰਪਲੈਕਸ ਨੂੰ ਆਡ-ਈਵਨ ਦੇ ਸਿਸਟਮ ਨਾਲ ਖੋਲ੍ਹਿਆ ਜਾਵੇ”। ਕੇਜਰੀਵਾਲ ਨੇ ਦੱਸਿਆ ਕਿ ਲੋਕਾਂ ਨੇ ਕੰਟੇਨਮੈਂਟ ਜ਼ੋਨਾਂ ਦੇ ਅੰਦਰ ਐਕਟੀਵਿਟੀ ਸਬੰਧੀ ਵੀ ਸੁਝਾਅ ਦਿੱਤੇ ਹਨ ਅਤੇ ਮੌਲ ਆਦਿ ਖੋਲ੍ਹਣ ਲਈ ਵੀ ਕਿਹਾ ਹੈ। ਦੱਸ ਦਈਏ ਕਿ ਇਸ ਵਾਲੇ ਦਿੱਲੀ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 8470 ਹੋ ਚੁੱਕੀ ਹੈ ਜਦਕਿ 115 ਕੋਰੋਨਾ ਪੀੜਤਾਂ ਦਮ ਤੋੜ ਚੁੱਕੇ ਹਨ।

Leave a Reply

Your email address will not be published. Required fields are marked *