ਪਿਛਲੇ 24 ਘੰਟਿਆਂ ਦੌਰਾਨ 1559 ਕੋਰੋਨਾ ਦੇ ਮਰੀਜ਼ ਹੋਏ ਠੀਕ- ਕੇਂਦਰੀ ਸਿਹਤ ਮੰਤਰਾਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ 4213 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ 4213 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ 67152 ਹੋ ਗਈ ਹੈ। ਉੱਥੇ ਹੀ 1559 ਹੋਰ ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਅੰਕੜਾ 20197 ਹੋ ਗਿਆ ਹੈ ਅਤੇ ਰਿਕਵਰੀ ਰੇਟ 31.15 ਫ਼ੀਸਦੀ ਤੱਕ ਪਹੁੰਚ ਗਿਆ ਹੈ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ 44,029 ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਸੱਤ ਦਿਨ ਤੱਕ ਹੋਮ ਕੁਵਾਰੰਟਿੰਨ ਦਾ ਪਾਲਣ ਕਰਨਾ ਹੋਵੇਗਾ ਅਤੇ ਬਹੁੱਤ ਘੱਟ ਲੱਛਣਾਂ ਵਾਲੇ ਮਾਮਲਿਆਂ ਵਿਚ ਹੋਮ ਕੁਵਾਰੰਟਿੰਨ ਤੋਂ ਬਾਅਦ ਟੈਸਟ ਦੀ ਜਰੂਰਤ ਨਹੀਂ ਹੋਵੇਗੀ ਨਾਲ ਹੀ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਨੂੰ ਪੂਰੀ ਤਰ੍ਹਾ ਠੀਕ ਹੋਣ ‘ਤੇ ਹੀ ਛੁੱਟੀ ਮਿਲੇਗੀ। । ਉਨ੍ਹਾਂ ਨੇ ਕਿਹਾ ਹੈ ਕਿ ”ਜਿਸ ਨੂੰ ਕੋਰੋਨਾ ਦੇ ਲੱਛਣ ਹੈ ਉਹ ਇਸ ਨੂੰ ਛਪਾਉਣ ਨਾ ਸਾਨੂੰ ਬੀਮਾਰੀ ਨਾਲ ਲੜਨਾ ਹੈ ਬੀਮਾਰ ਨਾਲ ਨਹੀਂ”। ਉੱਥੇ ਹੀ ਪੀਸੀ ਵਿਚ ਗ੍ਰਹਿ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ 12 ਮਈ ਤੋਂ ਰੇਲਵੇ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ ਅਤੇ ਕੰਨਫਰਮ ਈ-ਟਿਕਟ ਹੋਣ ‘ਤੇ ਹੀ ਯਾਤਰਾ ਦੀ ਇਜ਼ਾਜਤ ਹੋਵੇਗੀ ਨਾਲ ਹੀ ਸੂਬਿਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਮਜ਼ਦੂਰ ਸੜਕਾਂ ਅਤੇ ਰੇਲ ਪਟੜੀਆਂ ਉੱਤੇ ਨਾ ਚੱਲਣ। ਗ੍ਰਹਿ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਵੰਦੇ ਮਾਤਰਮ ਮਿਸ਼ਨ ਦੇ ਅਧੀਨ 10 ਮਈ ਤੱਕ ਲਗਭਗ 4 ਹਜ਼ਾਰ ਭਾਰਤੀਆਂ ਨੂੰ ਵਿਦੇਸ਼ ਤੋਂ ਦੇਸ਼ ਲਿਆਇਆ ਗਿਆ ਹੈ। ਆਈਐਨਐਲ ਜਲਸ਼ਾਵ ਤੋਂ 698 ਲੋਕ ਭਾਰਤ ਵਾਪਸ ਪਰਤੇ ਹਨ ਤੇ ਆਈਐਨਐਸ ਮਗਰ ਰਾਹੀਂ ਮਾਲਦੀਵ ਵਿਚ ਫਸੇ 200 ਲੋਕਾਂ ਦੀ ਦੇਸ਼ ਵਾਪਸੀ ਹੋਈ ਹੈ।

Leave a Reply

Your email address will not be published. Required fields are marked *