ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 41 ਲੱਖ ਤੋਂ ਜ਼ਿਆਦਾ ਹੋ ਗਈ ਹੈ ਜਦਕਿ 2 ਲੱਖ 80 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਉੱਥੇ ਹੀ ਲਗਭਗ 15 ਲੱਖ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਸੰਖਿਆ ਵੱਧ ਕੇ 4,181,021 ਹੋ ਗਈ ਹੈ ਜਦਕਿ ਹੁਣ ਤੱਕ 283,868 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਵੱਧ ਕੇ 1,493,401 ਹੋ ਗਿਆ ਹੈ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 2,403,752 ਰਹਿ ਗਈ ਹੈ। ਕੋਰੋਨਾ ਵਾਇਰਸ ਦਾ ਪ੍ਰਕੋਪ ਵੈਸੇ ਤਾਂ ਪੂਰੀ ਦੁਨੀਆ ਝੇਲ ਰਹੀ ਹੈ ਪਰ ਸੰਯੁਕਤ ਰਾਜ ਅਮਰੀਕਾ ਇਸ ਮਹਾਮਾਰੀ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇੱਥੇ ਹੁਣ ਤੱਕ 1,367,638 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਮ੍ਰਿਤਕਾਂ ਦੀ ਗਿਣਤੀ 80,787 ਹੋ ਗਈ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਯੂਕੇ, ਫਰਾਂਸ, ਜ਼ਰਮਨੀ, ਰੂਸ, ਤੁਰਕੀ, ਬ੍ਰਾਜ਼ੀਲ, ਈਰਾਨ, ਕਨੇਡਾ, ਪੇਰੂ, ਬੈਲਜ਼ੀਅਮ ਅਤੇ ਨੀਦਰਲੈਂਡ ਵਿਚ ਵੀ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।
ਸਪੇਨ- ਕੁੱਲ ਕੇਸ – 264,663, ਮੌਤਾਂ- 26,621
ਯੂਕੇ- ਕੁੱਲ ਕੇਸ -219,183, ਮੌਤਾਂ-31,855
ਇਟਲੀ – ਕੁੱਲ ਕੇਸ – 219,070, ਮੌਤਾਂ- 30,560
ਰੂਸ – ਕੁੱਲ ਕੇਸ-209,688, ਮੌਤਾਂ-1,915
ਫਰਾਂਸ- ਕੁੱਲ ਕੇਸ- 176,970, ਮੌਤਾਂ-26,380
ਜਰਮਨੀ- ਕੁੱਲ ਕੇਸ -171,879, ਮੌਤਾਂ-7,569
ਬ੍ਰਾਜ਼ੀਲ – ਕੁੱਲ ਕੇਸ – 162,699, ਮੌਤਾਂ-11,123
ਤੁਰਕੀ- ਕੁੱਲ ਕੇਸ- 138,657, ਮੌਤਾਂ-3,786
ਈਰਾਨ – ਕੁੱਲ ਕੇਸ -107,603, ਮੌਤਾਂ-6,640
ਚੀਨ- ਕੁੱਲ ਕੇਸ – 82,918 ਮੌਤਾਂ-4,633
ਕਨੇਡਾ- ਕੁੱਲ ਕੇਸ- 68,848, ਮੌਤਾਂ-4,870
ਪੇਰੂ–ਕੁੱਲ ਕੇਸ- 67,307, ਮੌਤਾਂ-1,889
ਬੈਲਜ਼ੀਅਮ-ਕੁੱਲ ਕੇਸ- 53,081, ਮੌਤਾਂ-8,656
ਨੀਦਰਲੈਂਡ-ਕੁੱਲ ਕੇਸ-42,627, ਮੌਤਾਂ-5,440

