ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 3390 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 1273 ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਿਸ ਨਾਲ ਕੁੱਲ ਰਿਕਵਰੀ ਰੇਟ 29.30 ਫ਼ੀਸਦੀ ਹੋ ਗਈ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 16,540 ਹੋ ਗਈ ਹੈ ਜਦਕਿ ਐਕਟਿਵ ਕੇਸ 37,916 ਹੋ ਗਏ ਹਨ ਇਸ ਗੱਲ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।
In the last 24 hours, there were 3390 new COVID19 positive cases and 1273 recoveries. The recovery percentage is now 29.36%. Till now, 16,540 patients have been cured and 37,916 patients are under active medical supervision: Lav Agrawal, Jt Secy, Health Ministry pic.twitter.com/Qp0ZVUEzAN
— ANI (@ANI) May 8, 2020
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਹੈ ਕਿ ਦੇਸ਼ ਦੇ 216 ਜਿਲ੍ਹੇ ਅਜਿਹੇ ਹਨ ਜਿੱਥੋਂ ਕੋਈ ਵੀ ਕੋਰੋਨਾ ਦੇ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ 42 ਜਿਲ੍ਹਿਆਂ ਵਿਚ ਵੀ ਪਿਛਲੇ 28 ਦਿਨਾਂ ਤੋਂ ਨਵੇਂ ਕੋਰੋਨਾ ਦੇ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਤੋਂ ਇਲਾਵਾ 36 ਜਿਲ੍ਹੇ ਅਜਿਹੇ ਹਨ ਜਿੱਥੋਂ ਪਿਛਲੇ 14 ਦਿਨਾਂ ਤੋਂ ਕੋਈ ਵੀ ਕੋਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।ਉਨ੍ਹਾਂ ਦੱਸਿਆ ਹੈ ਕਿ 21 ਹਸਪਤਾਲਾਂ ਵਿਚ ਪਲਾਜ਼ਮਾ ਥੈਰੇਪੀ ਨੂੰ ਮੰਜ਼ੂਰੀ ਦੇ ਦਿੱਤੀ ਗਈ ਹੈ। ਅਗਰਵਾਲ ਮੁਤਾਬਕ ਰੇਲਵੇ ਨੇ ਟਰੇਨਾਂ ਦੇ 5231 ਡੱਬਿਆਂ ਨੂੰ ਕੋਵਿਡ ਕੇਅਰ ਸੈਂਟਰ ਵਿਚ ਤਬਦੀਲ ਕਰ ਦਿੱਤਾ ਹੈ। ਇਨ੍ਹਾਂ ਦੀ ਵਰਤੋਂ ਬਹੁਤ ਘੱਟ ਲੱਛਣਾ ਵਾਲੇ ਮਰੀਜ਼ਾਂ ਲਈ ਕੀਤੀ ਜਾਵੇਗੀ। ਉੱਥੇ ਹੀ ਪੀਸੀ ਵਿਚ ਮੌਜ਼ੂਦ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੀਐਸ ਸਿਰਵਾਸਤਵ ਨੇ ਦੱਸਿਆ ਹੈ ਕਿ ਦੂਜੇ ਸੂਬਿਆਂ ਵਿਚ ਫਸੇ ਹੋਏ ਲੋਕਾਂ ਦੇ ਲਈ ਬੱਸਾਂ ਟਰੇਨਾਂ ਚਲਾਈ ਗਈਆਂ ਹਨ। ਰੇਲਵੇ ਦੁਆਰਾ 222 ਵਿਸ਼ੇਸ਼ ਟਰੇਨਾਂ ਨੂੰ ਚਲਾਇਆ ਗਿਆ ਹੈ ਜਿਸ ਦਾ ਹੁਣ ਤੱਕ ਢਾਈ ਲੱਖ ਲੋਕ ਲਾਭ ਲੈ ਚੁੱਕੇ ਹਨ। ਉਨ੍ਹਾਂ ਦੱਸਿਆਂ ਕਿ ਹੁਣ ਵਿਦੇਸ਼ਾਂ ਵਿਚ ਫਸੇ ਹੋਏ ਲੋਕਾਂ ਨੂੰ ਵਾਪਸ ਲਿਆਉਣ ਦਾ ਟਿੱਚਾ ਹੈ ਜਿਸ ਦੀ ਪ੍ਰਕਿਰਿਆ ਬੀਤੀ 7 ਮਈ ਤੋਂ ਸ਼ੁਰੂ ਹੋ ਚੁੱਕੀ ਹੈ। ਸਿਰਵਾਸਤਵ ਅਨੁਸਾਰ ਬੋਰਡਿੰਗ ਤੋਂ ਪਹਿਲਾਂ ਯਾਤਰੀਆਂ ਦੀ ਸਕਰੀਨਿੰਗ ਹੋਵੇਗੀ ਅਤੇ ਬਿਨਾ ਲੱਛਣਾਂ ਵਾਲੇ ਲੋਕ ਹੀ ਯਾਤਰਾ ਕਰ ਪਾਉਣਗੇ।ਦੇਸ਼ ਵਿਚ ਪਹੁੰਚਣ ਵਾਲੇ ਸਾਰੇ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟਿਨ ਕੀਤਾ ਜਾਵੇਗਾ ਅਤੇ ਮੁੜ ਇਨ੍ਹਾਂ ਦਾ ਕੋਰੋਨਾ ਟੈਸਟ ਹੋਵੇਗਾ।
