ਔਰੰਗਾਬਾਦ ‘ਚ ਰੇਲ ਦੀ ਪਟੜੀ ‘ਤੇ ਸੁੱਤੇ ਪਏ ਪ੍ਰਵਾਸੀ ਮਜ਼ਦੂਰਾਂ ਨੂੰ ਮਾਲੀ ਗੱਡੀ ਨੇ ਕੁੱਚਲਿਆ,16 ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਅੱਜ ਸ਼ੁੱਕਰਵਾਰ ਸਵੇਰੇ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਰੇਲ ਦੀ ਪਟੜੀ ਉੱਤੇ ਅਰਾਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਅੱਜ ਸ਼ੁੱਕਰਵਾਰ ਸਵੇਰੇ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਰੇਲ ਦੀ ਪਟੜੀ ਉੱਤੇ ਅਰਾਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਇਕ ਮਾਲ ਗੱਡੀ ਨੇ ਕੁੱਚਲ ਦਿੱਤਾ ਹੈ। ਇਸ ਪੂਰੀ ਘਟਨਾ ਵਿਚ 16 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਜ਼ਖ਼ਮੀ ਦੱਸ ਜਾ ਰਹੇ ਹਨ। ਇਸ ਹਾਦਸੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ।ਉੱਥੇ ਹੀ ਰੇਲ ਮੰਤਰੀ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਅਨੁਸਾਰ ਇਹ ਸਾਰੇ ਮਜ਼ਦੂਰ ਔਰੰਗਾਬਾਦ ਤੋਂ ਮੱਧ ਪ੍ਰਦੇਸ਼ ਦੇ ਲਈ ਨਿਕਲੀ ਇਕ ਸਪੈਸ਼ਲ ਟ੍ਰੇਨ ਲੈ ਕੇ ਘਰ ਪਹੁੰਚਣਾ ਚਾਹੁੰਦੇ ਸਨ ਜਿਸ ਲਈ ਇਹ ਪੈਦਲ ਹੀ ਭੁਸਾਵਲ ਲਈ ਰੇਲ ਫੜਨ ਵਾਸਤੇ ਨਿਕਲ ਪਏ। ਲਗਭਗ 45 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਇਹ ਸਾਰੇ ਥੱਕ ਗਏ ਅਤੇ ਰੇਲਵੇ ਟਰੈਕ ਉੱਤੇ ਅਰਾਮ ਕਰਨ ਲੱਗੇ। ਜ਼ਿਆਦਾ ਥਕਾਵਟ ਹੋਣ ਕਰਕੇ ਕਈ ਮਜ਼ਦੂਰਾਂ ਨੂੰ ਨੀਦ ਆ ਗਈ ਅਤੇ ਉਨ੍ਹਾਂ ਦੀ ਅੱਖ ਲੱਗ ਗਈ ਪਰ ਇੰਨੇ ਨੂੰ ਇਕ ਮਾਲ ਗੱਡੀ ਇਨ੍ਹਾਂ ਉੱਤੇ ਗੁਜ਼ਰ ਗਈ ਜਿਸ ਵਿਚ 16 ਮਜ਼ਦੂਰਾ ਦੀ ਮੌਤ ਹੋ ਗਈ ਹੈ।

ਇਸ ਦਰਦਨਾਕ ਘਟਨਾ ਉੱਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ”ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਰੇਲ ਹਾਦਸੇ ‘ਚ ਹੋਏ ਜਾਨੀ ਨੁਕਸਾਨ ਤੋਂ ਬਹੁੱਤ ਦੁੱਖੀ ਹਾਂ। ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਗੱਲਬਾਤ ਕੀਤੀ ਹੈ। ਉਹ ਸਥਿਤੀ ਉੱਤੇ ਨੇੜਿਓ ਨਜ਼ਰ ਰੱਖ ਰਹੇ ਹਨ। ਲੋੜੀਂਦੀ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ”।

ਉੱਥੇ ਹੀ ਇਸ ਪੂਰੀ ਘਟਨਾ ਉੱਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਅੱਜ ਸਵੇਰੇ 5.22 ਵਜੇ ਨਾਂਦੇੜ ਡਿਵੀਜ਼ਨ ਦੇ ਬਦਨਪੁਰ ਅਤੇ ਕਰਮਾਦ ਸਟੇਸ਼ਨ ਦੇ ਵਿਚਕਾਰ ਸੁੱਤੇ ਹੋਏ ਕਾਮ ਮਾਲੇ ਮਾਲ ਗੱਡੀ ਦੇ ਹੇਠਾਂ ਆਉਣ ਦੀ ਇਕ ਦੁਖਦਾਈ ਖਬਰ ਮਿਲੀ ਹੈ। ਰਾਹਤ ਦਾ ਕੰਮ ਚੱਲ ਰਿਹਾ ਹੈ ਅਤੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮੈ ਪ੍ਰਮਾਤਮ ਅੱਗੇ ਇਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ”।

Leave a Reply

Your email address will not be published. Required fields are marked *