ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੋਈ 1,644, ਠੀਕ ਹੋਏ-149

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਲਗਾਤਾਰ ਖਤਰਨਾਕ ਹੁੰਦਾ ਜਾ ਰਿਹਾ ਹੈ। ਸੂਬੇ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਲਗਾਤਾਰ ਖਤਰਨਾਕ ਹੁੰਦਾ ਜਾ ਰਿਹਾ ਹੈ। ਸੂਬੇ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਕੋਰੋਨਾ ਦੇ ਨਵੇਂ 118 ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਸੰਖਿਆਂ ਵੱਧ ਕੇ 1,644 ਹੋ ਗਈ ਹੈ। ਜਦਕਿ 14 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ। ਉੱਥੇ ਹੀ ਇਕ ਕੋਰੋਨਾ ਪੀੜਤ ਨੇ ਦਮ ਵੀ ਤੋੜਿਆ ਹੈ।

Coronavirus

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਵੀਰਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 46, ਪਟਿਆਲਾ ਤੋਂ 6, ਸੰਗਰੂਰ ਤੋਂ 1, ਬਠਿੰਡਾ ਤੋਂ 2, ਲੁਧਿਆਣਾ ਤੋਂ 1, ਗੁਰਦਾਸਪੁਰ ਤੋਂ 6, ਜਲੰਧਰ ਤੋਂ 12, ਤਰਨਤਾਰਨ ਤੋਂ 43 ਅਤੇ ਫਤਿਹਗੜ੍ਹ ਸਾਹਿਬ ਤੋਂ 1 ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਪਟਿਆਲਾ ਅਤੇ ਮੁਹਾਲੀ ਵਿਚ 6-6, ਮਾਨਸਾ ਅਤੇ ਫਰੀਦਕੋਟ ਵਿਚ 1-1 ਕੋਰੋਨਾ ਦੀ ਮਰੀਜ਼ ਠੀਕ ਹੋਇਆ ਹੈ ਜਿਸ ਨਾਲ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 149 ਹੋ ਗਈ ਹੈ ਜਦਕਿ ਹੁਸ਼ਿਆਰਪੁਰ ਵਿਚ ਇਕ ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 28 ਹੋ ਗਿਆ ਹੈ।

ਅੰਮ੍ਰਿਤਸਰ- ਕੁੱਲ ਕੇਸ-276, ਠੀਕ ਹੋਏ- 8, ਮੌਤਾਂ-3

ਜਲੰਧਰ – ਕੁੱਲ ਕੇਸ – 147, ਠੀਕ ਹੋਏ -12, ਮੌਤਾਂ- 5

ਤਰਨਤਾਰਨ ਕੁੱਲ ਕੇਸ-146, ਠੀਕ ਹੋਏ-0, ਮੌਤਾਂ-0

ਲੁਧਿਆਣਾ- ਕੁੱਲ ਕੇਸ-125, ਠੀਕ ਹੋਏ-8, ਮੌਤਾਂ-5

ਮੁਹਾਲੀ – ਕੁੱਲ ਕੇਸ – 95, ਠੀਕ ਹੋਏ – 49, ਮੌਤਾਂ –2

ਪਟਿਆਲਾ-ਕੁੱਲ ਕੇਸ-95, ਠੀਕ ਹੋਏ-14, ਮੌਤਾਂ-2

ਹੁਸ਼ਿਆਰਪੁਰ- ਕੁੱਲ ਕੇਸ-89, ਠੀਕ ਹੋਏ-6, ਮੌਤਾਂ-3

ਨਵਾਂਸ਼ਹਿਰ- ਕੁੱਲ ਕੇਸ-85, ਠੀਕ ਹੋਏ-18, ਮੌਤਾਂ-1

ਸੰਗਰੂਰ ਕੁੱਲ ਕੇਸ-88, ਠੀਕ ਹੋਏ-3, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-91, ਠੀਕ ਹੋਏ-0, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-65, ਠੀਕ ਹੋਏ-1, ਮੌਤਾਂ-0

ਫਰੀਦਕੋਟ- ਕੁੱਲ ਕੇਸ-45, ਠੀਕ ਹੋਏ-3, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-43, ਠੀਕ ਹੋਏ-1, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-39, ਠੀਕ ਹੋਏ-0, ਮੌਤਾਂ-0

ਬਠਿੰਡਾ- ਕੁੱਲ ਕੇਸ-39 ਠੀਕ ਹੋਏ-0, ਮੌਤਾਂ-0

ਮੋਗਾ- ਕੁੱਲ ਕੇਸ-56, ਠੀਕ ਹੋਏ-4, ਮੌਤਾਂ-0

ਪਠਾਨਕੋਟ- ਕੁੱਲ ਕੇਸ-27, ਠੀਕ ਹੋਏ-10, ਮੌਤਾਂ-1

ਬਰਨਾਲਾ ਕੁੱਲ ਕੇਸ-20, ਠੀਕ ਹੋਏ- 1, ਮੌਤਾਂ-1

ਫਤਿਹਗੜ੍ਹ ਸਾਹਿਬ ਕੁੱਲ ਕੇਸ-20, ਠੀਕ ਹੋਏ-2, ਮੌਤਾਂ-0

ਮਾਨਸਾ- ਕੁੱਲ ਕੇਸ-19, ਠੀਕ ਹੋਏ-5, ਮੌਤਾਂ-0

ਕਪੂਰਥਲਾ-ਕੁੱਲ ਕੇਸ-18, ਠੀਕ ਹੋਏ-2, ਮੌਤਾਂ-2

ਰੋਪੜ- ਕੁੱਲ ਕੇਸ-16, ਠੀਕ ਹੋਏ-2, ਮੌਤਾਂ-1

ਕੁੱਲ ਕੇਸ 1,644, ਠੀਕ ਹੋਏ 149, ਮੌਤਾਂ 28

Leave a Reply

Your email address will not be published. Required fields are marked *