ਦੇਸ਼ ਦੇ ਇਸ ਸੂਬੇ ਵਿਚ 29 ਮਈ ਤੱਕ ਵਧਾਇਆ ਗਿਆ ਲਾਕਡਾਊਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਵਿਚ ਕੋਰੋਨਾ ਸੰਕਟ ਦੇ ਮੱਦੇਨਜ਼ਰ 3 ਮਈ ਨੂੰ ਖਤਮ ਹੋ ਰਹੇ ਲਾਕਡਾਊਨ ਨੂੰ ਕੇਂਦਰ ਸਰਕਾਰ ਨੇੇ 17 ਮਈ ਤੱਕ ਵਧਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਵਿਚ ਕੋਰੋਨਾ ਸੰਕਟ ਦੇ ਮੱਦੇਨਜ਼ਰ 3 ਮਈ ਨੂੰ ਖਤਮ ਹੋ ਰਹੇ ਲਾਕਡਾਊਨ ਨੂੰ ਕੇਂਦਰ ਸਰਕਾਰ ਨੇੇ 17 ਮਈ ਤੱਕ ਵਧਾ ਦਿੱਤਾ ਸੀ ਜਿਸ ਦਾ ਅੱਜ ਚੌਥਾ ਦਿਨ ਹੈ ਪਰ ਉੱਥੇ ਹੀ ਦੂਜੇ ਪਾਸੇ ਦੇਸ਼ ਦਾ ਇਕ ਸੂਬਾ ਅਜਿਹਾ ਵੀ ਹੈ ਜਿੱਥੇ ਲਾਕਡਾਊਨ ਦੀ ਮਿਆਦ ਨੂੰ 29 ਮਈ ਤੱਕ ਵਧਾ ਦਿੱਤਾ ਗਿਆ ਹੈ ਅਤੇ ਇਸ ਸੂਬੇ ਦਾ ਨਾਮ ਤੇਲੰਗਾਨਾ ਹੈ।

तेलंगाना के मुख्यमंत्री ने शुरू की ...

ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਆਪਣੀ ਕੈਬਨਿਟ ਨਾਲ ਕੀਤੀ 7 ਘੰਟੇ ਦੀ ਬੈਠਕ ਵਿਚ ਲਾਕਡਾਊਨ ਨੂੰ 17 ਮਈ ਤੋਂ ਅੱਗੇ 29 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਸੀਐਮ ਚੰਦਰਸ਼ੇਖਰ ਰਾਓ ਨੇ ਕਿਹਾ ਕਿ ਲੋਕਾਂ ਦੀ ਮੰਗ ਸੀ ਕਿ ਲਾਕਡਾਊਨ ਨੂੰ ਵਧਾਇਆ ਜਾਵੇ ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਫ਼ੈਸਲੇ ਦੀ ਜਾਣਕਾਰੀ ਪੀਐਮ ਨਰਿੰਦਰ ਮੋਦੀ ਨੂੰ ਵੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ਦੀ ਜਨਤਾ ਨੂੰ ਸ਼ਾਮ 6 ਵਜੇ ਤੱਕ ਜਰੂਰੀ ਵਸਤੂਆਂ ਖਰੀਦਣ ਦੀ ਇਜ਼ਾਜਤ ਹੋਵੇਗੀ ਅਤੇ ਸ਼ਾਮ 7 ਵਜੇ ਤੋਂ ਸੂਬੇ ਵਿਚ ਕਰਫਿਊ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਜੇਕਰ ਕਿਸੇ ਨੂੰ ਘਰੋਂ ਬਾਹਰ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਪੁਲਿਸ ਕਾਰਵਾਈ ਕਰੇਗੀ। ਰਾਓ ਨੇ ਅੱਗੇ ਕਿਹਾ ਕਿ ਸਾਡੇ ਸੂਬੇ ਵਿਚ ਮੈਡੀਕਲ ਉਪਕਰਨਾਂ ਦੀ ਕੋਈ ਕਮੀ ਨਹੀਂ ਹੈ ਅਸੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾ ਸਮਰੱਥ ਹਨ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਮੈਡੀਕਲ ਕਾਰਨਾਂ ਤੋਂ ਬਿਨਾਂ ਕੋਈ ਐਮਰਜੈਂਸੀ ਸਥਿਤੀ ਨਾ ਹੋਵੇ ਤਾਂ 65 ਸਾਲਾਂ ਤੋਂ ਜ਼ਿਆਦਾ ਉਮਰ ਦੇ ਲੋਕ ਘਰ ਹੀ ਰਹਿਣ ਅਤੇ ਬੱਚਿਆਂ ਨੂੰ ਵੀ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਦੱਸ ਦਈਏ ਕਿ ਤੇਲੰਗਾਨਾ ਵਿਚ ਇਸ ਵੇਲੇ ਕੋਰੋਨਾ ਦੇ ਕੇਸਾਂ ਦੀ ਗਿਣਤੀ 1100 ਦੇ ਕਰੀਬ ਹੈ ਅਤੇ ਹੁਣ ਤੱਕ 628 ਲੋਕ ਠੀਕ ਹੋ ਚੁੱਕੇ ਹਨ ਜਦਕਿ ਬਾਕੀਆਂ ਦਾ ਇਲਾਜ਼ ਜਾਰੀ ਹੈ।

Leave a Reply

Your email address will not be published. Required fields are marked *