ਪਰਲ ਹਾਰਬਰ ਤੇ 9/11 ਦੇ ਹਮਲੇ ਤੋਂ ਵੀ ਬੁਰਾ ਹੈ ਕੋਰੋਨਾ ਮਹਾਮਾਰੀ ਦਾ ਹਮਲਾ : ਟਰੰਪ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਏ ਕੋਰੋਨਾ ਦੇ ਕਹਿਰ ਨੂੰ ਵੈਸੇ ਤਾਂ ਪੂਰੀ ਦੁਨੀਆਂ ਝੇਲ ਰਹੀ ਹੈ ਪਰ ਇਸ ਦਾ ਸੱਭ ਤੋਂ ਜ਼ਿਆਦਾ ਪ੍ਰਕੋਪ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਏ ਕੋਰੋਨਾ ਦੇ ਕਹਿਰ ਨੂੰ ਵੈਸੇ ਤਾਂ ਪੂਰੀ ਦੁਨੀਆਂ ਝੇਲ ਰਹੀ ਹੈ ਪਰ ਇਸ ਦਾ ਸੱਭ ਤੋਂ ਜ਼ਿਆਦਾ ਪ੍ਰਕੋਪ ਅਮਰੀਕਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇੱਥੇ 74 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਜਦਕਿ 12 ਲੱਖ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੰਦਿਆ ਕਿਹਾ ਹੈ ਕਿ ਕੋਰੋਨਾ ਦਾ ਹਮਲਾ ਪਰਲ ਹਾਰਬਰ ਅਤੇ 9/11 ਦੇ ਹਮਲੇ ਤੋਂ ਵੀ ਜ਼ਿਆਦਾ ਬੁਰਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਬੁੱਧਵਾਰ ਨੂੰ ਵਾਇਟ ਹਾਊਸ ਵਿਚ ਨਰਸਾਂ ਨਾਲ ਹੋਈ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ”ਅਸੀ ਆਪਣੇ ਦੇਸ਼ ਵਿਚ ਹੁਣ ਤੱਕ ਦੇ ਸੱਭ ਤੋਂ ਬੁਰੇ ਹਮਲੇ ਦਾ ਸਾਹਮਣਾ ਕੀਤਾ। ਇਹ ਅਸਲੀਅਤ ਵਿਚ ਸੱਭ ਤੋਂ ਬੁਰਾ ਹਮਲਾ ਹੈ। ਇਸ ਹਮਲੇ ਨੇ ਅਮਰੀਕਾ ਨੂੰ ਹਾਰਬਰ ਹਮਲੇ ਜਾਂ 9/11 ਦੇ ਹਮਲੇ ਦੀ ਤੁਲਨਾ ਨਾਲੋਂ ਗਹਿਰੀ ਸੱਟ ਪਹੁੰਚਾਈ ਹੈ”।  ਇਕ ਹੋਰ ਪ੍ਰੋਗਰਾਮ ਵਿਚ ਜਦੋਂ ਪੱਤਰਕਾਰਾਂ ਨੇ ਟਰੰਪ ਨੂੰ ਉਨ੍ਹਾਂ ਤੋਂ ਕੋਰੋਨਾ ਦੀ ਤੁਲਾਨ ਹਾਰਬਰ ਅਤੇ 9/11 ਦੇ ਹਮਲੇ ਵਾਲੀ ਟਿੱਪਣੀ ਕਰਨ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ”ਮੈ ਇਸ ਅਦਿੱਖ ਦੁਸ਼ਮਣ ਨੂੰ ਯੁੱਧ ਦੇ ਰੂਪ ਵਿਚ ਵੇਖਦਾ ਹਾਂ ਇਸ ਨੂੰ ਪਹਿਲਾਂ ਹੀ ਰੋਕਿਆ ਜਾ ਸਕਦਾ ਸੀ ਪਰ ਅਜਿਹਾ ਕੀਤਾ ਨਹੀਂ ਗਿਆ ਹੈ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਇਸ ‘ਚ ਪਰਲ ਹਾਰਬਰ ਹਮਲੇ ਦੌਰਾਨ ਮਰਨ ਵਾਲੇ ਲੋਕਾਂ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ ਵਰਲਡ ਟ੍ਰੇਡ ਸੈਂਟਰ ਉੱਤੇ ਹੋਏ ਹਮਲੇ ਵਿਚ ਮਰਨ ਵਾਲੇ ਲੋਕਾਂ ਤੋਂ ਕੀਤੇ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਸ ਹਮਲੇ ਵਿਚ 3 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ ਅਤੇ ਬਦਕਿਸਮਤੀ ਨਾਲ ਅਸੀ ਇਸ ਅੰਕੜੇ ਨੂੰ ਪਾਰ ਕਰ ਚੁੱਕੇ ਹਾਂ”। ਦੱਸ ਦਈਏ ਕਿ ਅਮਰੀਕਾ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 74,807 ਹੋ ਗਿਆ ਹੈ ਅਤੇ ਕੁੱਲ ਮਰੀਜ਼ਾਂ ਦੀ ਗਿਣਤੀ 1,263,183 ਤੱਕ ਪਹੁੰਚ ਗਈ ਹੈ।

Leave a Reply

Your email address will not be published. Required fields are marked *