ਟਰੰਪ ਨੇ ਕੀਤਾ ਮਾਸਕ ਬਣਾਉਣ ਵਾਲੀ ਫੈਕਟਰੀ ਦਾ ਦੌਰਾ, ਮਾਸਕ ਦੇ ਗਿਣਵਾਏ ਫਾਇਦੇ ਪਰ ਖੁਦ ਨਹੀਂ ਪਹਿਨਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਬੀਤੇ ਮੰਗਲਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਬੇ ਸਮੇਂ ਤੋਂ ਬਾਅਦ ਇਕ ਮਾਸਕ ਬਣਾਉਣ ਵਾਲੀ ਫੈਕਟਰੀ ਦਾ ਦੌਰਾ ਕੀਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਬੀਤੇ ਮੰਗਲਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਬੇ ਸਮੇਂ ਤੋਂ ਬਾਅਦ ਇਕ ਮਾਸਕ ਬਣਾਉਣ ਵਾਲੀ ਫੈਕਟਰੀ ਦਾ ਦੌਰਾ ਕੀਤਾ ਹੈ। ਹਾਲਾਂਕਿ ਇਸ ਦੌਰੇ ਦੌਰਾਨ ਵੀ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਦਰਅਸਲ ਉਹ ਮਾਸਕ ਬਣਾਉਣ ਵਾਲੀ ਫੈਕਟਰੀ ਵਿਚ ਗਏ ਅਤੇ ਮਾਸਕ ਦੀਆਂ ਖੂਬੀਆਂ ਨੂੰ ਵੀ ਗਿਣਵਾਇਆ ਪਰ ਖੁਦ ਮੂੰਹ ਉੱਤੇ ਮਾਸਕ ਨਹੀਂ ਪਹਿਨਿਆ।

ਮੀਡੀਆ ਰਿਪੋਰਟਾਂ ਅਨੁਸਾਰ ਡੋਨਾਲਡ ਟਰੰਪ ਨੇ ਲਗਭਗ 2 ਮਹੀਨੇ ਬਾਅਦ ਕੋਈ ਦੌਰਾ ਕੀਤਾ ਹੈ ਅਤੇ ਉਹ ਇਸ ਦੌਰਾਨ ਐਨ-95 ਮਾਸਕ ਬਣਾਉਣ ਵਾਲੀ ਹਨੀਵੈਲ ਫੈਕਟਰੀ ਵਿਚ ਗਏ।ਟਰੰਪੇ ਨੇ ਇੱਥੇ ਮਾਸਕ ਨਹੀਂ ਪਹਿਨਿਆ ਅਤੇ ਉਹ ਕੇਵਲ ਐਨਕ ਲਗਾਉਂਦੇ ਹੋਏ ਨਜ਼ਰ ਆਏ। ਟਰੰਪ ਫੈਕਟਰੀ ਵਿਚ ਜਿਸ ਥਾਂ ਉੱਥੇ ਟਹਿਲ ਰਹੇ ਸਨ ਉੱਥੇ ਵੀ ਨੋਟਿਸ ਬੋਰਡ ਉੱਤੋ ਲਿਖਿਆ ਹੋਇਆ ਸੀ ਕਿ ਇੱਥੇ ਮਾਸਕ ਪਹਿਨਣਾ ਜ਼ਰੂਰੀ ਹੈ। ਕੇਵਲ ਟਰੰਪ ਹੀ ਨਹੀਂ ਬਲਕਿ ਹਨੀਵੈਲ ਕੰਪਨੀ ਦੇ ਸੀਈਓ ਡੇਰੀਅਸ, ਵਾਇਟ ਹਾਊਸ ਦੇ ਚੀਫ਼ ਆਫ ਸਟਾਫ ਮਾਰਕ ਸਮੇਤ ਹੋਰ ਅਧਿਕਾਰੀਆਂ ਨੇ ਵੀ ਮਾਸਕ ਨਹੀਂ ਲਗਾਇਆ ਹੋਇਆ ਸੀ ਜਿਸ ਕਰਕੇ ਟਰੰਪ ਦੇ ਵਿਰੋਧੀ ਵੀ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਟਰੰਪ ਅਤੇ ਉੱਪ ਰਾਸ਼ਟਰਪਤੀ ਮਾਇਕ ਪੈਂਸ ਕਈ ਵਾਰੀ ਮਾਸਕ ਨਾ ਪਹਿਨਣ ਨੂੰ ਲੈ ਕੇ ਆਲੋਚਨਾ ਦਾ ਸ਼ਿਕਾਰ ਹੋ ਚੁੱਕੇ ਹਨ। ਰਿਪੋਰਟਾਂ ਅਨੁਸਾਰ ਵਿਰੋਧੀ ਪਾਰਟੀਆਂ ਉਨ੍ਹਾਂ ਉੱਤੇ ਆਰੋਪ ਲਗਾਉਂਦੀਆਂ ਰਹੀਆਂ ਹਨ ਕਿ ਜੇਕਰ ਦੇਸ਼ ਦਾ ਰਾਸ਼ਟਰਪਤੀ ਹੀ ਮਾਸਕ ਨਹੀਂ ਲਗਾਉਂਦਾ ਤਾਂ ਦੇਸ਼ਵਾਸੀ ਕਿਸ ਤਰ੍ਹਾ ਦੇ ਨਿਯਮ ਦੀ ਪਾਲਣਾ ਕਰਣਗੇ। ਇਹ ਵੀ ਦੱਸ ਦਈਏ ਕਿ ਟਰੰਪ ਨੇ ਜਿਸ ਹਨੀਵੈਲ ਫੈਕਟਰੀ ਦਾ ਦੌਰਾ ਕੀਤਾ ਹੈ ਉਸ ਨੂੰ ਪੰਜ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਤਿਆਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐਨ-95 ਮਾਸਕ ਸਿਹਤ ਕਰਮੀਆਂ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਅਮਰੀਕਾ ਨੇ ਕੋਰੋਨਾ ਸੰਕਟ ਕਰਕੇ ਮੈਡੀਕਲ ਉਪਰਕਰਨਾਂ ਦੀ ਹੋ ਰਹੀ ਕਮੀ ਕਾਰਨ ਅਜਿਹੀ ਕੁੱਝ ਫ਼ੈਕਟਰੀਆਂ ਬਣਾਈਆਂ ਹਨ ਜੋ ਜਲਦੀ ਤੋਂ ਜਲਦੀ ਪ੍ਰੋਡਕਸ਼ਨ ਨੂੰ ਵਧਾ ਸਕਣ।

Leave a Reply

Your email address will not be published. Required fields are marked *