ਪੰਜਾਬ ‘ਚ ਭਲਕੇ ਖੁੱਲ੍ਹਣਗੇ ਸ਼ਰਾਬ ਦੇ ਠੇਕੇ, ਘਰ ਬੈਠਿਆਂ ਨੂੰ ਸ਼ਰਾਬ ਮੰਗਵਾਉਣ ਦੀ ਮਿਲੇਗੀ ਸਹੂਲਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਕਰਫਿਊ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਵਿਚ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਿਸ ਅਧੀਨ ਭਲਕੇ 7…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਕਰਫਿਊ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਵਿਚ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਿਸ ਅਧੀਨ ਭਲਕੇ 7 ਮਈ ਤੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੇ ਸੂਬੇ ਵਿਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜ਼ਾਜਤ ਹੋਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਸ਼ਰਾਬ ਦੀ ਹੋਮ ਡਿਲਿਵਰੀ ਕਰਨ ਦਾ ਵੀ ਫ਼ੈਸਲਾ ਕੀਤਾ ਹੈ।

ਪੰਜਾਬ ਸਰਕਾਰ ਨੇ ਠੇਕੇ ਖੋਲ੍ਹਣ ਸਬੰਧੀ ਕੁੱਝ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਅਨੁਸਾਰ ਠੇਕੇ ਅੰਦਰ ਮੁਲਾਜ਼ਮ ਨੂੰ 2 ਗਜ ਦੀ ਦੂਰੀ ਬਣਾ ਕੇ ਰੱਖਣੀ ਹੋਵੇਗੀ ਅਤੇ ਠੇਕੇ ਦੇ ਬਾਹਰ 5 ਤੋਂ ਜ਼ਿਆਦਾ ਵਿਅਕਤੀ ਇਕ ਸਮੇਂ ਇੱਕਠੇ ਨਹੀਂ ਹੋਣਗੇ ਜਿਸ ਲਈ ਠੇਕੇ ਦੇ ਬਾਹਰ ਗਾਹਕਾਂ ਦੀ ਦੂਰੀ ਲਈ ਨਿਸ਼ਾਨ ਬਣਾਏ ਜਾਣਗੇ। ਨਾਲ ਹੀ ਠੇਕਿਆਂ ਉੱਤੇ ਸੈਨੇਟਾਈਜ਼ਰ ਰੱਖਣਾ ਜ਼ਰੂਰੀ ਹੋਵੇਗਾ। ਗਾਈਡਲਾਈਨਾਂ ਅਨੁਸਾਰ ਜਿਨ੍ਹਾਂ ਥਾਵਾਂ ਉੱਤੇ ਦੁਕਾਨਾਂ ਖੋਲ੍ਹਣ ਉੱਤੇ ਪਾਬੰਦੀ ਲਗਾਈ ਗਈ ਹੈ ਉੱਥੇ ਠੇਕੇ ਨਹੀਂ ਖੋਲ੍ਹੇ ਜਾਣਗੇ ਅਤੇ ਰਿਟੇਲ ਵੈਂਡ ਕਰਫਿਊ ਵਿਚ ਢਿੱਲ ਸਮੇਂ ਤੱਕ ਹੀ ਠੇਕੇ ਖੋਲ੍ਹਣ ਦੀ ਆਗਿਆ ਹੋਵੇਗੀ। ਠੇਕੇ ਉੱਤੇ ਜ਼ਿਆਦਾ ਭੀੜ ਇੱਕਠੀ ਨਾ ਹੋਵੇ ਇਸ ਲਈ ਪੰਜਾਬ ਸਰਕਾਰ ਨੇ ਸ਼ਰਾਬ ਦੀ ਹੋਮ ਡਿਲਿਵਰੀ ਕਰਨ ਦਾ ਵੀ ਫ਼ੈਸਲਾ ਕੀਤਾ ਹੈ ਜਿਸ ਮੁਤਾਬਕ ਸ਼ਰਾਬ ਲਸੰਸੀਆਂ ਨੂੰ ਹੋਮ ਡਿਲਿਵਰੀ ਕਰਨ ਦੀ ਵੀ ਆਗਿਆ ਹੋਵੇਗੀ ਅਤੇ ਡਿਲਿਵਰੀ ਲਈ ਇਕ ਗਰੁੱਪ ਵਿਚ 2 ਲੋਕ ਹੀ ਹੋਣਗੇ। ਡਿਲਿਵਰੀ ਕਰਨ ਵਾਲੇ ਕੋਲ ਵਿਭਾਗ ਦਾ ਪਹਿਚਾਣ ਪੱਤਰ ਅਤੇ ਗੱਡੀ ਦਾ ਪਾਸ  ਹੋਣਾ ਲਾਜ਼ਮੀ ਹੋਵੇਗੀ। ਡਿਲਿਵਰੀ ਵਾਲੇ 1 ਆਰਡਰ ਉੱਤੇ 2 ਲੀਟਰ ਤੋਂ ਵੱਧ ਸ਼ਰਾਬ ਨਹੀਂ ਦਿੱਤੀ ਜਾਵੇਗੀ ਅਤੇ ਵਿਅਕਤੀ ਕੋਲ ਮੌਜ਼ੂਦਾ ਸ਼ਰਾਬ ਮੀਮੋ ਹੋਣਾ ਜ਼ਰੂਰੀ ਹੋਵੇਗਾ। ਹੋਮ ਡਿਲਿਵਰੀ ਦੀ ਸੁਵਿਧਾ ਕੇਵਲ ਕਰਫਿਊ ਦੌਰਾਨ ਹੀ ਰਹੇਗੀ।

 

Leave a Reply

Your email address will not be published. Required fields are marked *