ਦੁਨੀਆ ਭਰ ਵਿਚ 12 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਦੇ ਚੁੱਕੇ ਨੇ ਮਾਤ, ਜਾਣੋ ਕੀ ਹਨ ਤਾਜ਼ਾ ਹਾਲਾਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਲਏ ਹਨ। ਵਿਸ਼ਵ ਭਰ ਦੇ ਦੇਸ਼ਾਂ ਨੂੰ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਲਏ ਹਨ। ਵਿਸ਼ਵ ਭਰ ਦੇ ਦੇਸ਼ਾਂ ਨੂੰ ਕੋਰੋਨਾ ਸੰਕਰਮਨ ਨੇ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 37 ਲੱਖ ਤੋਂ ਵੀ ਪਾਰ ਹੋ ਗਈ ਹੈ ਜਦਕਿ ਢਾਈ ਲੱਖ ਤੋਂ ਵੱਧ ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ।ਉੱਥੇ ਹੀ ਹੁਣ ਤੱਕ 12 ਲੱਖ ਤੋਂ ਜ਼ਿਆਦਾ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 3,727,936 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 258,344 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 1,242,432 ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਸੰਖਿਆ 2,227,160 ਹੋ ਗਈ ਹੈ। ਕੋਰੋਨਾ ਦਾ ਕਹਿਰ ਸੱਭ ਤੋਂ ਜ਼ਿਆਦਾ ਸੰਯੁਕਤ ਰਾਜ ਅਮਰੀਕਾ ਝੇਲ ਰਿਹਾ ਹੈ ਇੱਥੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 72,271 ਹੋ ਗਈ ਹੈ ਜਦਕਿ ਕੋਰੋਨਾ ਪੀੜਤਾਂ ਦਾ ਅੰਕੜਾ 1,237,633 ਹੋ ਗਿਆ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ,ਯੂਕੇ, ਫਰਾਂਸ, ਜ਼ਰਮਨੀ,ਰੂਸ,ਤੁਰਕੀ,ਬ੍ਰਾਜ਼ੀਲ,ਈਰਾਨ, ਕਨੇਡਾ,ਪੇਰੂ, ਬੈਲਜ਼ੀਅਮ ਅਤੇ ਨੀਦਰਲੈਂਡ ਵਿਚ ਵੀ ਕੋਰੋਨਾ ਦੇ ਕੇਸਾਂ ‘ਚ ਨਿਰੰਤਰ ਵਾਧਾ ਹੋ ਰਿਹਾ ਹੈ।

ਸਪੇਨ- ਕੁੱਲ ਕੇਸ – 250,561, ਮੌਤਾਂ- 25,613

ਇਟਲੀ – ਕੁੱਲ ਕੇਸ – 213,013, ਮੌਤਾਂ- 29,315

ਯੂਕੇ- ਕੁੱਲ ਕੇਸ -194,990, ਮੌਤਾਂ-29,427

ਫਰਾਂਸ- ਕੁੱਲ ਕੇਸ- 170,551, ਮੌਤਾਂ-25,531

ਜਰਮਨੀ- ਕੁੱਲ ਕੇਸ -167,007, ਮੌਤਾਂ-6,993

ਰੂਸ – ਕੁੱਲ ਕੇਸ- 155,370, ਮੌਤਾਂ-1,451

ਤੁਰਕੀ- ਕੁੱਲ ਕੇਸ- 129,491, ਮੌਤਾਂ-3,520

ਬ੍ਰਾਜ਼ੀਲ – ਕੁੱਲ ਕੇਸ – 115,953, ਮੌਤਾਂ-7,958

ਈਰਾਨ – ਕੁੱਲ ਕੇਸ -99,970 ਮੌਤਾਂ-6,340

ਚੀਨ- ਕੁੱਲ ਕੇਸ – 82,883 ਮੌਤਾਂ-4,633

ਕਨੇਡਾ-  ਕੁੱਲ ਕੇਸ- 62,046, ਮੌਤਾਂ-4,043

ਪੇਰੂ–ਕੁੱਲ ਕੇਸ- 51,189, ਮੌਤਾਂ-1,444

ਬੈਲਜ਼ੀਅਮ-ਕੁੱਲ ਕੇਸ- 50,509, ਮੌਤਾਂ-8,016

ਨੀਦਰਲੈਂਡ-ਕੁੱਲ ਕੇਸ-41,087, ਮੌਤਾਂ-5,168

Leave a Reply

Your email address will not be published. Required fields are marked *