ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਦਾ ਕਹਿਰ ਇਸ ਵੇਲੇ ਦੁਨੀਆ ਵਿਚ ਸੱਭ ਤੋਂ ਜਿਆਦਾ ਅਮਰੀਕਾ ਝੇਲ ਰਿਹਾ ਹੈ ਇੱਥੇ 11 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ 68 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਇਸ ਸਾਲ ਦੇ ਆਖਰ ਤੱਕ ਕੋਰੋਨਾ ਮਹਾਮਾਰੀ ਦੀ ਟੀਕਾ ਬਣਾ ਲੈਵੇਗਾ।
US President Donald Trump (in file pic) says US to have coronavirus vaccine by 'end of this year': AFP news agency pic.twitter.com/xxqB0NNt55
— ANI (@ANI) May 3, 2020
ਟਰੰਪ ਨੇ ਇਕ ਟੀਵੀ ਸ਼ੋਅ ਟਾਊਨ ਹਾਲ ਵਿਚ ਬੋਲਦਿਆਂ ਕਿਹਾ ਹੈ ਕਿ ”ਅਸੀ ਇਸ ਸਾਲ ਦੇ ਆਖਰ ਤੱਕ ਕੋਰੋਨਾ ਮਹਾਮਾਰੀ ਦਾ ਟੀਕਾ ਬਣਾ ਲੈਵਾਂਗੇ”। ਟਰੰਪ ਨੇ ਕਿਹਾ ਕਿ ਉਹ ਸਤੰਬਰ ਤੱਕ ਸਾਰੇ ਸਕੂਲ ਅਤੇ ਸਿੱਖਿਆ ਸੰਸਥਾਨਾਂ ਨੂੰ ਮੁੜ ਤੋਂ ਖੋਲ੍ਹਣ ਦੀ ਅਪੀਲ ਕਰਨਗੇ। ਟਰੰਪ ਨੇ ਜੋਰ ਦਿੰਦੇ ਹੋਏ ਕਿ ਉਹ ਅਮਰੀਕੀ ਖੋਜਕਰਤਾਵਾਂ ਨੂੰ ਹਰਾ ਕੇ ਦਵਾਈ ਬਨਾਉਣ ਵਾਲੇ ਕਿਸੇ ਹੋਰ ਦੇਸ਼ ਦੇ ਪ੍ਰਤੀ ਖੁਸ਼ ਹੋਣਗੇ। ਟਰੰਪ ਅਨੁਸਾਰ ”ਜੇਕਰ ਕੋਈ ਹੋਰ ਦੇਸ਼ ਅਜਿਹਾ ਕਰਦਾ ਹੈ ਤਾਂ ਮੈਨੂੰ ਖੁਸ਼ੀ ਹੋਵੇਗਾ। ਮੈਨੂੰ ਪਰਵਾਹ ਨਹੀਂ ਹੈ ਮੈ ਕੇਵਲ ਅਜਿਹਾ ਟੀਕਾ ਚਾਹੁੰਦਾ ਹੈ ਜੋ ਕੰਮ ਕਰੇ”। ਟਰੰਪ ਨੇ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਕਿ ਉਹ ਟੀਕੇ ਦੀ ਭਵਿੱਖਵਾਣੀ ਵਿਚ ਆਪਣੇ ਖੁਦ ਦੇ ਸਲਾਹਕਾਰਾਂ ਤੋਂ ਅੱਗੇ ਨਿਕਲ ਰਹੇ ਸਨ। ਉਨ੍ਹਾਂ ਕਿਹਾ ਕਿ ”ਡਾਕਟਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਮੈ ਉਹ ਕਰਦਾ ਹਾਂ ਜੋ ਸੋਚਦਾ ਹਾਂ”।
ਉੱਥੇ ਹੀ ਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਸੰਸਥਾਪਕ ਬਿਲ ਗੇਟਜ਼ ਦਾ ਮੰਨਣਾ ਹੈ ਕਿ ਜੇਕਰ ਕੋਰੋਨਾ ਦਾ ਟੀਕਾ ਬਣਾਇਆ ਜਾਂਦਾ ਹੈ ਤਾਂ ਪੂਰੀ ਦੁਨੀਆ ਵਿਚ ਉਸਦੇ 1400 ਕਰੋੜ ਡੋਜ਼ ਤਿਆਰ ਕਰਨ ਦੀ ਜ਼ਰੂਰਤ ਹੋਵੇਗੀ। ਆਪਣੇ ਇਕ ਬਲਾਗ ਵਿਚ ਬਿਲ ਗੇਟਜ਼ ਨੇ ਕਿਹਾ ਕਿ ਜੇਕਰ ਟੀਕਾ ਸਿੰਗਲ ਡੋਜ਼ ਵਿਚ ਵੀ ਪ੍ਰਭਾਵਸ਼ਾਲੀ ਸਾਬਿਤ ਹੁੰਦਾ ਹੈ ਤਾਂ ਵੀ 700 ਕਰੋੜ ਡੋਜ਼ ਤਿਆਰ ਕਰਨੇ ਹੋਣਗੇ ਜੇਕਰ ਦੋ ਡੋਜ਼ ਦੀ ਜਰੂਰਤ ਹੋਈ ਤਾਂ 1400 ਕਰੋੜ ਡੋਜ ਬਨਾਉਣਗੇ ਹੋਣਗੇ ਜਿਸ ਵਿਚ 9 ਮਹੀਨੇ ਤੋਂ ਦੋ ਸਾਲ ਲੱਗ ਸਕਦੇ ਹਨ।
