ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੇਸ਼ ਵਿਚ ਕੋਰੋਨਾ ਸੰਕਟ ਦੇ ਮੱਦੇਨਜ਼ਰ ਅੱਜ ਸੋਮਵਾਰ ਨੂੰ ਲਾਕਡਾਊਨ 3.0 ਸ਼ੁਰੂ ਹੋ ਚੁੱਕਿਆ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਦੇਸ਼ ਦੇ ਤਿੰਨਾਂ ਜ਼ੋਨਾ ਰੈੱਡ, ਗ੍ਰੀਨ ਅਤੇ ਆਰੇਂਜ ਵਿਚ ਕੁੱਝ ਨਿਯਮਾਂ ਨਾਲ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਜਿਸ ਤੋਂ ਬਾਅਦ ਅੱਜ ਦੇਸ਼ ਭਰ ‘ਚ ਸ਼ਰਾਬ ਦੀਆਂ ਦੁਕਾਨਾਂ ਅੱਗੇ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਨਜ਼ਰ ਆ ਰਹੀਆਂ ਹਨ।
Chhattisgarh: People line up outside a liquor shop in Raipur as state government allows liquor shops to open in the state from today except for the containment zones. #CoronavirusLockdown pic.twitter.com/53iPFetgYP
— ANI (@ANI) May 4, 2020
ਲਾਕਡਾਊਨ ਦੇ ਤੀਜ਼ੇ ਗੇੜ ਦੇ ਪਹਿਲੇ ਦਿਨ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਸਵੇਰੇ ਤੋਂ ਹੀ ਸ਼ਰਾਬ ਦੀਆਂ ਦੁਕਾਨਾਂ ਅੱਗੇ ਸ਼ਰਾਬ ਖਰੀਦਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਹਾਲਾਂਕਿ ਲੋਕ ਸ਼ਰਾਬ ਖਰਦੀਣ ਦੇ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਵੀ ਨਜ਼ਰ ਆਏ ਹਨ। ਲੋਕਾਂ ਇਕ-ਦੂਜੇ ਤੋਂ ਦੂਰੀ ਬਣਾ ਕੇ ਅਤੇ ਮੂੰਹ ਢੱਕ ਲਾਈਨਾਂ ਵਿਚ ਲੱਗੇ ਹੋਏ ਸਨ।
Karnataka: People seen standing in a queue outside a liquor shop in Hubli as state government permits sale of liquor between 9 am to 7 pm from today. pic.twitter.com/fYSHV3WZzv
— ANI (@ANI) May 4, 2020
ਕਰਨਾਟਕਾ ਦਾ ਹੁਲਬੀ ਵਿਚ ਵੀ ਸਵੇਰੇ ਤੋਂ ਸ਼ਰਾਬ ਦੀਆਂ ਦੁਕਾਨਾਂ ਅੱਗੇ ਲੋਕਾਂ ਦਾ ਹਜ਼ੂਮ ਲੱਗਿਆਂ ਹੋਇਆ ਦਿਖਾਈ ਦਿੱਤਾ ਹਾਲਾਂਕਿ ਇੱਥੇ ਵੀ ਲੋਕ ਸ਼ਰਾਬ ਖਰੀਦਣ ਲਈ ਇਕ-ਦੂਜੇ ਤੋਂ ਦੂਰੀ ਬਣਾ ਕੇ ਉੱਥੇ ਬਣੇ ਘੇਰਿਆਂ ਵਿਚ ਖੜ੍ਹੇ ਹੋਏ ਨਜ਼ਰ ਆਏ। ਕਰਨਾਟਕ ਸਰਕਾਰ ਨੇ ਸੂਬੇ ਵਿਚ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਸ਼ਰਾਬ ਦੀ ਵਿਕਰੀ ਲਈ ਆਗਿਆ ਦਿੱਤੀ ਹੋਈ ਹੈ।
ਇੰਨਾ ਹੀ ਨਹੀਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਤਾਂ ਲੋਕ ਸ਼ਰਾਬ ਖਰੀਦਣ ਲਈ ਥੈਲੇ ਅਤੇ ਬੈਗ ਲੈ ਕੇ ਪਹੁੰਚੇ। ਸ਼ਹਿਰ ਵਿਚ ਦਸ ਵਜੇ ਤੋਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੈ ਪਰ ਲੋਕ ਸ਼ਰਾਬ ਖਰੀਦਣ ਲਈ ਇੰਨੇ ਉਤਸਕ ਨਜ਼ਰ ਆਏ ਕਿ ਉਹ 9 ਵਜ਼ੇ ਤੋਂ ਹੀ ਦੁਕਾਨਾਂ ਅੱਗੇ ਲਾਈਨਾਂ ਬਣਾ ਕੇ ਖੜ੍ਹੇ ਹੋ ਗਏ। ਦੱਸ ਦਈਏ ਕਿ ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਸ਼ਰਾਬ ਦੀਆਂ ਦੁਕਾਨਾਂ ਕੰਟੇਨਮੈਂਟ ਏਰੀਏ ਵਿਚ ਹੀ ਬੰਦ ਰਹਿਣਗੀਆਂ ਅਤੇ ਗ੍ਰੀਨ,ਆਰੇਂਜ ਤੇ ਰੈਡ ਜ਼ੋਨ ਵਿਚ ਖੋਲ੍ਹੀਆਂ ਜਾਣਗੀਆਂ। ਗ੍ਰਹਿ ਮੰਤਰਾਲੇ ਨੇ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਲਈ ਕੁੱਝ ਨਿਯਮਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ ਜਿਸ ਅਧੀਨ ਸ਼ਰਾਬ ਦੀ ਵਿਕਰੀ ਉੱਥੇ ਹੀ ਹੋ ਸਕਦੀ ਹੈ ਜਿੱਥੇ ਆਸ-ਪਾਸ ਮਾਲ ਜਾਂ ਫਿਰ ਬਜ਼ਾਰ ਨਹੀਂ ਹਨ। ਠੇਕਿਆਂ ਵਿਚ ਗ੍ਰਾਹਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਸ਼ਰਾਬ ਖਰੀਦਣ ਲੱਗੇ ਲੋਕਾਂ ਨੂੰ ਘੱਟ ਤੋਂ ਘੱਟ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣੀ ਪਵੇਗੀ ਅਤੇ ਸ਼ਰਾਬ ਦੀਆਂ ਦੁਕਾਨਾਂ ‘ਚ ਇਕ ਵਾਰ ਵਿਚ 5 ਤੋਂ ਵੱਧ ਗ੍ਰਾਹਕ ਨਹੀਂ ਜਾ ਸਕਣਗੇ।

