ਵਿਸ਼ਵ ‘ਚ ਜਾਰੀ ਹੈ ਕੋਰੋਨਾ ਦਾ ਕਹਿਰ, ਕੁੱਲ ਕੇਸਾਂ ਦੀ ਸੰਖਿਆ ਹੋਈ 34 ਲੱਖ ਤੋਂ ਵੀ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੇ ਵਿਸ਼ਵ ਵਿਚ ਆਪਣਾ ਕਹਿਰ ਮਚਾ ਰਿਹਾ ਹੈ। ਦੁਨੀਆ ਭਰ ਦੇ ਦੇਸ਼ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੇ ਵਿਸ਼ਵ ਵਿਚ ਆਪਣਾ ਕਹਿਰ ਮਚਾ ਰਿਹਾ ਹੈ। ਦੁਨੀਆ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 34 ਲੱਖ ਤੋਂ ਵੀ ਜਿਆਦਾ ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਅੰਕੜਾ 2 ਲੱਖ ਤੋਂ ਵੀ ਵੱਧ ਹੋ ਗਿਆ ਹੈ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 3,401,190 ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 239,604 ਤੱਕ ਪਹੁੰਚ ਗਈ ਹੈ ਉੱਥੇ ਹੀ ਹੁਣ ਤੱਕ 1,081,639 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਸੰਖਿਆ 2,079,947 ਹੋ ਗਈ ਹੈ। ਕੋਰੋਨਾ ਦਾ ਪ੍ਰਕੋਪ ਸੱਭ ਤੋਂ ਜਿਆਦਾ ਸੁਪਰਪਾਵਰ ਅਮਰੀਕਾ ਝੇਲ ਰਿਹਾ ਹੈ। ਇੱਥੇ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 11 ਨੂੰ ਵੀ ਪਾਰ ਕਰ 1,131,452 ਹੋ ਗਈ ਹੈ ਜਦਕਿ ਹੁਣ ਤੱਕ 65,776 ਕੋਰੋਨਾ ਮਰੀਜ਼ ਦਮ ਤੋੜ ਚੁੱਕੇ ਹਨ। ਇਸ ਤੋਂ ਇਲਾਵਾ ਯੂਰੋਪ ਦੇ ਦੇਸ਼ ਸਪੇਨ, ਇਟਲੀ, ਫਰਾਂਸ ਅਤੇ ਜਰਮਨੀ ਵਿਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰੇ ਹੋਏ ਹਨ। ਯੂਕੇ, ਤੁਰਕੀ, ਰੂਸ, ਈਰਾਨ, ਬ੍ਰਾਜ਼ੀਲ, ਕਨੇਡਾ, ਬੈਲਜ਼ੀਅਮ, ਪੇਰੂ ਅਤੇ ਨੀਦਰਲੈਂਡ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ।

ਸਪੇਨ- ਕੁੱਲ ਕੇਸ – 242,988 ਮੌਤਾਂ- 24,824

ਇਟਲੀ – ਕੁੱਲ ਕੇਸ – 207,428 ਮੌਤਾਂ- 28,236

ਯੂਕੇ- ਕੁੱਲ ਕੇਸ -177,454, ਮੌਤਾਂ-27,510

ਫਰਾਂਸ- ਕੁੱਲ ਕੇਸ- 167,346, ਮੌਤਾਂ-24,594

ਜਰਮਨੀ- ਕੁੱਲ ਕੇਸ -164,077, ਮੌਤਾਂ-6,736

ਤੁਰਕੀ- ਕੁੱਲ ਕੇਸ- 122,392, ਮੌਤਾਂ-3,258

ਰੂਸ – ਕੁੱਲ ਕੇਸ- 114,431, ਮੌਤਾਂ-1,169

ਈਰਾਨ – ਕੁੱਲ ਕੇਸ -95,646 ਮੌਤਾਂ-6,091

ਬ੍ਰਾਜ਼ੀਲ – ਕੁੱਲ ਕੇਸ – 92,202, ਮੌਤਾਂ-6,412

ਚੀਨ- ਕੁੱਲ ਕੇਸ – 82,875 ਮੌਤਾਂ-4,633

ਕਨੇਡਾ-  ਕੁੱਲ ਕੇਸ- 55,061, ਮੌਤਾਂ-3,391

ਬੈਲਜ਼ੀਅਮ-ਕੁੱਲ ਕੇਸ- 49,032, ਮੌਤਾਂ-7,703

ਪੇਰੂ-ਕੁੱਲ ਕੇਸ- 40,459, ਮੌਤਾਂ-1,124

ਨੀਦਰਲੈਂਡ-ਕੁੱਲ ਕੇਸ-39,791, ਮੌਤਾਂ-4,893

Leave a Reply

Your email address will not be published. Required fields are marked *