ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰੀ ਦੁਨੀਆ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਉੱਤਰ ਕੋਰੀਆ ਦੇ ਤਾਨਾਸ਼ਾਹ ਸ਼ਾਸਕ ਕਿਮ ਜੋਂਗ ਉਨ ਦੀ ਸਿਹਤ ਸਬੰਧੀ ਅਟਕਲਾ ਤੇਜ਼ ਹੋ ਗਈਆਂ ਹਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਵੱਖ-ਵੱਖ ਮੀਡੀਆ ਰਿਪੋਰਟਾਂ ਵਿਚ ਅਲੱਗ-ਅਲੱਗ ਦਾਅਵੇ ਕੀਤੇ ਜਾ ਰਹੇ ਹਨ। ਕੁੱਝ ਰਿਪੋਰਟਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਕਿਮ ਜੋਂਗ ਉਨ ਦੀ ਮੌਤ ਹੋ ਗਈ ਹੈ ਅਤੇ ਕੁੱਝ ਰਿਪੋਰਟਾਂ ਦਾ ਇਹ ਦਾਅਵਾ ਹੈ ਕਿ ਕਿਮ ਬ੍ਰੇਨ ਡੈੱਡ ਹੋ ਗਿਆ ਹੈ।
ਦਰਅਸਲ ਕਿਮ ਜੋਂਗ ਉਨ ਪਿਛਲੇ 15 ਦਿਨਾਂ ਤੋਂ ਕਿਸੇ ਵੀ ਜਨਤਕ ਥਾਂ ਉੱਤੇ ਨਜ਼ਰ ਨਹੀਂ ਆਏ ਹਨ ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਸਬੰਧੀ ਖਬਰਾਂ ਨੇ ਜੋਰ ਫੜਿਆ ਹੋਇਆ ਹੈ। ਕਿਮ ਦੇ ਗੰਭੀਰ ਬੀਮਾਰ ਹੋਣ ਦੀਆਂ ਖਬਰਾਂ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਮੀਡੀਆ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਗਿਆ ਕਿ ਬੀਤੇ ਸ਼ਨਿਵਾਰ ਚੀਨ ਤੋਂ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਇਲਾਜ ਲਈ ਉੱਤਰ ਕੋਰੀਆ ਪਹੁੰਚੀ ਹੈ। ਹਾਂਗਕਾਂਗ ਦੇ ਇਕ ਟੀਵੀ ਚੈਨਲ ਦੇ ਵਾਇਸ ਡਾਇਰੈਕਟਰ ਸ਼ਿਜਿਆਨ ਜਿੰਗਜੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਾਫੀ ਨੇੜਲੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਿਮ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਜਪਾਨ ਦੀ ਇਕ ਮੈਗਜੀਨ ਦਾ ਕਹਿਣਾ ਸੀ ਕਿ ਦਿਲ ਦੀ ਸਰਜਰੀ ਤੋਂ ਬਾਅਦ ਕਿਮ ਜੋਂਗ ਉਨ ਬ੍ਰੇਨ ਡੈਡ ਦੀ ਹਾਲਤ ਵਿਚ ਹਨ। ਰਿਪੋਰਟਾਂ ਦੀ ਮੰਨੀਏ ਤਾਂ ਜੇਕਰ ਅਸਲ ‘ਚ ਕਿਮ ਦੀ ਮੌਤ ਹੋ ਗਈ ਹੈ ਤਾਂ ਉੱਤਰ ਕੋਰੀਆ ਸੋਮਵਾਰ ਨੂੰ ਇਸ ਦੀ ਅਧਿਕਾਰਕ ਤੌਰ ‘ਤੇ ਪੁਸ਼ਟੀ ਕਰ ਸਕਦਾ ਹੈ। ਦਰਅਸਲ ਕਿਮ ਦੇ ਪਿਤਾ ਕਿਮ ਜੋਂਗ ਇਲ ਦੀ ਮੌਤ ਦੀ ਪੁਸ਼ਟੀ ਵੀ 48 ਘੰਟਿਆਂ ਬਾਅਦ ਕੀਤੀ ਗਈ ਸੀ। ਉੱਥੇ ਹੀ ਰਿਪੋਰਟਾਂ ਵਿਚ br ਇਹ ਕਿਹਾ ਜਾ ਰਿਹਾ ਹੈ ਕਿ ਕਿਮ ਦੀ ਮੌਤ ਤੋਂ ਬਾਅਦ ਉਸ ਦੀ ਭੈਣ ਕਿਮ ਯੋ ਜਾਂਗ ਉੱਤਰ ਕੋਰੀਆ ਦੀ ਅਗਲੀ ਸੁਪਰੀਮ ਲੀਡਰ ਹੋ ਸਕਦੀ ਹੈ। ਦੱਸ ਦਈਏ ਕਿ ਉੱਤਰ ਕੋਰੀਆ ਦੀ ਸੱਤਾ ਉੱਤੇ 1948 ਤੋਂ ਬਾਅਦ ਇਕ ਪਰਿਵਾਰ ਕਾਬਜ਼ ਰਹਿੰਦਾ ਆਇਆ ਹੈ। ਖੈਰ ਹੁਣ ਵੇਖਣਾ ਇਹ ਹੋਵੇਗਾ ਕਿ ਸੱਚ ਵਿਚ ਹੀ ਕਿਮ ਦੀ ਮੌਤ ਹੋ ਚੁੱਕੀ ਹੈ ਜਾਂ ਫਿਰ ਨਹੀਂ।

