ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ ਮੰਗਲਵਾਰ ਸੂਬੇ ਵਿਚੋਂ ਛੇ ਹੋਰ ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 251 ਤੱਕ ਪਹੁੰਚ ਗਈ ਹੈ। ਉੱਥੇ ਹੀ 13 ਹੋਰ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਹੋ ਵੀ ਹੋਏ ਹਨ ਜਦਕਿ ਹੁਣ ਤੱਕ 16 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਦਿਨ ਪਟਿਆਲਾ ਜਿਲ੍ਹੇ ਤੋਂ ਪੰਜ ਹੋਰ ਨਵੇਂ ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਉੱਥੇ ਹੀ ਮੁਹਾਲੀ ਤੋਂ ਵੀ ਇਕ ਹੋਰ ਕੋਰੋਨਾ ਦਾ ਕੇਸ ਸਾਹਮਣੇ ਆਇਆ ਹੈ। ਸੂਬੇ ਵਿਚੋਂ ਹੁਣ ਤੱਕ 7355 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਜਿਨ੍ਹਾਂ ਵਿਚੋਂ 251 ਦੀ ਰਿਪੋਰਟ ਪਾਜ਼ੀਟਿਵ ਆਈ ਹੈ ਜਦਕਿ 6769 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਉੱਥੇ ਹੀ ਅਜੇ 335 ਮਰੀਜ਼ਾਂ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਹੈ। ਕੁੱਲ ਮਰੀਜ਼ਾਂ ਵਿਚ 51 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਦਕਿ 16 ਦੀ ਮੌਤ ਹੋਈ ਹੈ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 184 ਹੋ ਗਈ ਹੈ।
ਮੁਹਾਲੀ – ਕੁੱਲ ਕੇਸ – 62, ਠੀਕ ਹੋਏ – 14, ਮੌਤਾਂ – 2
ਜਲੰਧਰ – ਕੁੱਲ ਕੇਸ – 48, ਠੀਕ ਹੋਏ -6, ਮੌਤਾਂ- 2
ਪਟਿਆਲਾ-ਕੁੱਲ ਕੇਸ-31, ਠੀਕ ਹੋਏ-1, ਮੌਤਾਂ-0
ਪਠਾਨਕੋਟ- ਕੁੱਲ ਕੇਸ-24, ਠੀਕ ਹੋਏ-0, ਮੌਤਾਂ-1
ਨਵਾਂਸ਼ਹਿਰ- ਕੁੱਲ ਕੇਸ- 19, ਠੀਕ ਹੋਏ-17, ਮੌਤਾਂ-1
ਅੰਮ੍ਰਿਤਸਰ- ਕੁੱਲ ਕੇਸ-11, ਠੀਕ ਹੋਏ- 1, ਮੌਤਾਂ-2
ਲੁਧਿਆਣਾ- ਕੁੱਲ ਕੇਸ-16, ਠੀਕ ਹੋਏ-2, ਮੌਤਾਂ-4
ਮਾਨਸਾ- ਕੁੱਲ ਕੇਸ-11, ਠੀਕ ਹੋਏ-1, ਮੌਤਾਂ-0
ਹੁਸ਼ਿਆਰਪੁਰ- ਕੁੱਲ ਕੇਸ-7, ਠੀਕ ਹੋਏ-4, ਮੌਤਾਂ-1
ਮੋਗਾ- ਕੁੱਲ ਕੇਸ-4, ਠੀਕ ਹੋਏ-0, ਮੌਤਾਂ-0
ਫਰੀਦਕੋਟ- ਕੁੱਲ ਕੇਸ-3, ਠੀਕ ਹੋਏ-1, ਮੌਤਾਂ-0
ਰੋਪੜ- ਕੁੱਲ ਕੇਸ-3, ਠੀਕ ਹੋਏ-1, ਮੌਤਾਂ-1
ਸੰਗਰੂਰ ਕੁੱਲ ਕੇਸ-3, ਠੀਕ ਹੋਏ-0, ਮੌਤਾਂ-0
ਬਰਨਾਲਾ ਕੁੱਲ ਕੇਸ-2, ਠੀਕ ਹੋਏ- 1, ਮੌਤਾਂ-1
ਫਤਿਹਗੜ੍ਹ ਸਾਹਿਬ ਕੁੱਲ ਕੇਸ-2, ਠੀਕ ਹੋਏ-1, ਮੌਤਾਂ-0
ਕਪੂਰਥਲਾ-ਕੁੱਲ ਕੇਸ-2, ਠੀਕੋ ਹੋਏ-1, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1, ਠੀਕ ਹੋਏ-0, ਮੌਤਾਂ-0
ਗੁਰਦਾਸਪੁਰ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-1
ਫ਼ਿਰੋਜ਼ਪੁਰ – ਕੁੱਲ ਕੇਸ-1, ਠੀਕ ਹੋਏ-0, ਮੌਤਾਂ-0
ਕੁੱਲ ਕੇਸ-251, ਠੀਕ ਹੋਏ – 51, ਮੌਤਾਂ-16

