ICMR ਦੀ ਸੂਬਿਆਂ ਨੂੰ ਸਲਾਹ- ਅਗਲੇ ਦੋ ਦਿਨਾਂ ਤੱਕ ਨਾ ਕਰੋ ਰੈਪਿਡ ਕਿੱਟਾਂ ਦੀ ਵਰਤੋਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 945 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਦਕਿ 31 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 945 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਦਕਿ 31 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ 18,601 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 590 ਤੱਕ ਪਹੁੰਚ ਗਈ ਹੈ ਉੱਥੇ ਹੀ ਹੁਣ ਤੱਕ 3252 ਕੋਰੋਨਾ ਮਰੀਜ਼ ਠੀਕ ਹੋਏ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 14,759 ਹੋ ਗਈ ਹੈ ਇਸ ਗੱਲ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਹੈ ਕਿ ਬੀਤੇ ਦਿਨ ਕੁੱਲ 705 ਕੋਰੋਨਾ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਹੁਣ ਰਿਕਵਰੀ ਰੇਟ 17.48 ਫੀਸਦੀ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੇਸ਼ ਦੇ 61 ਜਿਲ੍ਹੇ ਅਜਿਹੇ ਹਨ ਜਿੱਥੇ ਪਿਛਲੇ 14 ਦਿਨਾਂ ਤੋਂ ਕੋਈ ਵੀ ਕੋਰੋਨਾ ਕੇਸ ਸਾਹਮਣੇ ਨਹੀਂ ਹੈ। ਅਗਰਵਾਲ ਅਨੁਸਾਰ ਅਸੀ ਕੋਰੋਨਾ ਵਿਰੁੱਧ ਵੱਖ-ਵੱਖ ਮੋਰਚਿਆਂ ਉੱਤੇ ਕੰਮ ਕਰ ਰਹੇ ਹਾਂ ਇਸ ਵਿਚ ਸੋਸ਼ਲ ਡਿਸਟੈਂਸਿੰਗ ਵੀ ਹੈ ਜਿਸ ਦਾ ਸਾਨੂੰ ਸੱਭ ਨੂੰ ਪਾਲਣ ਕਰਨਾ ਚਾਹੀਦਾ ਹੈ। ਉੱਥੇ ਹੀ ਪੀਸੀ ਵਿਚ ਮੌਜੂਦ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਦੇ ਡਾਕਟਰ ਆਰ ਗੰਗਾਖੇਡਕਰ ਨੇ ਦੱਸਿਆ ਕਿ ਹੁਣ ਤੱਕ 4,49,810 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿਚੋਂ 35,852 ਟੈਸਟ ਬੀਤੇ ਦਿਨ ਕੀਤੇ ਗਏ ਹਨ। ਇਨ੍ਹਾਂ ਵਿਚੋਂ 29,776 ਸੈਂਪਲਾਂ ਦੀ ਜਾਂਚ ਆਈਸੀਐਮਆਰ ਦੇ ਨੈਟਵੱਰਕ ਵਾਲੀਆਂ 201 ਲੈਬਾਂ ਵਿਚ ਕੀਤੀ ਗਈ ਜਦਕਿ 6,076 ਟੈਸਟ 86 ਪ੍ਰਾਇਵੇਟ ਲੈੱਬਾਂ ਵਿਚ ਕੀਤੇ ਗਏ ਹਨ। ਉੱਥੇ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ”ਸੂਬਿਆਂ ਤੋਂ ਰੈਪਿਡ ਟੈਸਟ ਕਿੱਟਾਂ ਦੀ ਸ਼ਿਕਾਇਤ ਮਿਲੀ ਹੈ ਜਿਸ ਤੋਂ ਬਾਅਦ ਆਈਸੀਐਮਆਰ ਨੇ ਸਾਰੇ ਸੂਬਿਆਂ ਨੂੰ ਦੋ ਦਿਨਾਂ ਤੱਕ ਰੈਪਿਡ ਕਿੱਟਾਂ ਨੂੰ ਟੈਸਟ ਲਈ ਨਾ ਵਰਤਣ ਦੀ ਸਲਾਹ ਦਿੱਤੀ ਗਈ ਹੈ। ਨਤੀਜਿਆਂ ਵਿਚ ਬਹੁਤ ਸਾਰੇ ਭਿੰਨਤਾਵਾਂ ਸਨ ਜਿਸ ਦੇ ਚੱਲਦੇ ਆਨ ਗਰਾਊਂਡ ਟੀਮਾਂ ਦੁਆਰਾ ਕਿੱਟ ਟੈਸਟਿੰਗ ਦੇ ਬਾਅਦ 2 ਦਿਨਾਂ ਵਿਚ ਐਡਵਾਇਜ਼ਰੀ ਜਾਰੀ ਕੀਤੀ ਜਾਵੇਗੀ’’।

Leave a Reply

Your email address will not be published. Required fields are marked *