ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ ਨਵੇਂ 1334 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਦਕਿ 27 ਕੋਰੋਨਾ ਮੀਰਜ਼ਾਂ ਦੀ ਮੌਤ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 15,712 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 507 ਤੱਕ ਪਹੁੰਚ ਗਿਆ ਹੈ ਇਸ ਗੱਲ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।
1334 new #COVID19 cases & 27 deaths have been reported in last 24 hours, taking total cases to 15712 & deaths to 507 in India. No new case reported in Mahe in Puducherry & Karnataka's Kodagu in the last 28 days. Lav Aggarwal, Joint Secretary, Union Health Ministry pic.twitter.com/YsaMPJOnx5
— ANI (@ANI) April 19, 2020
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਹੈ ਕਿ ਪਿਛਲੇ 28 ਦਿਨਾਂ ਤੋਂ ਪੁਡੂਚੇਰੀ ਦੇ ਮਹੇ ਅਤੇ ਕਰਨਾਟਕਾ ਦੇ ਕੋਡਗੂ ਵਿਚੋਂ ਕੋਈ ਕੋਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਇਲਾਵਾ 23 ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ 54 ਹੋਰ ਜਿਲ੍ਹਿਆਂ ਵਿਚੋਂ ਕਿਸੇ ਨਵੇਂ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਹੁਣ ਤੱਕ 2,231 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਲਵ ਅਗਰਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਵਿਚ 755 ਕੋਰੋਨਾ ਸਮਰਪਿਤ ਹਸਪਤਾਲ ਅਤੇ 1389 ਹੈਲਥ ਕੇਅਰ ਸੈਂਟਰ ਬਣਾਏ ਗਏ ਹਨ ਜਿਸ ਨਾਲ ਇਨ੍ਹਾਂ ਦੀ ਸੰਖਿਆ 2144 ਹੋ ਗਈ ਹੈ ਜਿੱਥੇ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਹੋ ਸਕਦਾ ਹੈ। ਉੱਥੇ ਹੀ ਪ੍ਰੈਸ ਕਾਨਫਰੰਸ ਵਿਚ ਮੌਜੂਦ ਇੰਡੀਅਨ ਕਾਊਂਸਲ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਡਾਕਟਰ ਰਮਨ ਗੰਗਾਖੇਡਕਰ ਨੇ ਦੱਸਿਆ ਹੈ ਕਿ ਹੁਣ ਤੱਕ ਤਿੰਨ ਲੱਖ 86 ਹਜ਼ਾਰ ਕੋਰੋਨਾ ਟੈਸਟ ਹੋਏ ਹਨ। ਜਿਨ੍ਹਾਂ ਵਿਚੋਂ ਬੀਤੇ ਦਿਨ 37,173 ਟੈਸਟ ਹੋਏ ਜਿਸ ‘ਚੋਂ 29,287 ਟੈਸਟ ਆਈਸੀਐਮਆਰ ਦੇ ਨੈਟਵਰਕ ਦੀਆਂ 194 ਲੈਬਾਂ ਵਿਚ ਕੀਤੇ ਗਏ ਅਤੇ 7886 ਟੈਸਟ 82 ਨਿੱਜੀ ਲੈਬਾਂ ਵਿਚ ਹੋਏ ਹਨ।
