3 ਮਈ ਤੱਕ ਰੇਲ ਸੇਵਾਵਾਂ ਅਤੇ ਹਵਾਈ ਉਡਾਣਾਂ ਕੀਤੀਆਂ ਗਈਆਂ ਰੱਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਵਿਚ ਲਾਕਡਾਊਨ 3 ਮਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਵਿਚ ਲਾਕਡਾਊਨ 3 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਪੂਰੇ ਦੇਸ਼ ਵਿਚ ਰੇਲ ਸੇਵਾਵਾਂ ਅਤੇ ਹਵਾਈ ਉਡਾਣਾਂ ਨੂੰ ਵੀ 3 ਮਈ ਤੱਕ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਭਾਰਤੀ ਰੇਲਵੇ ਨੇ ਆਪਣੀ ਯਾਤਰੀ ਸੇਵਾਵਾਂ ਨੂੰ 3 ਮਈ ਤੱਕ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਰੇਲਵੇ ਵਿਭਾਗ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਸਾਰੀਆਂ ਯਾਤਰੀ ਟ੍ਰੇਨਾਂ ਸਮੇਤ, ਪ੍ਰੀਮੀਅਮ ਟ੍ਰੇਨਾ, ਮੇਲ/ਐਕਸਪ੍ਰੈਸ ਟ੍ਰੇਨਾਂ, ਪੈਸੰਜਰ ਗੱਡੀਆਂ, ਸਬਰਬਨ ਰੇਲ, ਕੱਲਕਤਾ ਮੈਟਰੋ ਰੇਲ ਅਤੇ ਕੋਕਨ ਰੇਲਵੇ ਆਦਿ ਨੂੰ 3 ਮਈ ਤੱਕ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ 3 ਮਈ ਤੱਕ ਸਾਰੀ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਵੀ ਬੰਦ ਰਹਿਣਗੀਆਂ। ਟਰੇਨਾਂ ਅਤੇ ਹਵਾਈ ਉਡਾਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤਾ ਗਿਆ ਹੈ।  ਦੱਸ ਦਈਏ ਕਿ ਜਦੋਂ ਤੋਂ ਪੂਰੇ ਦੇਸ਼ ਵਿਚ 24 ਮਾਰਚ ਨੂੰ ਪਹਿਲੀ ਵਾਰ ਲਾਕਡਾਊਨ ਐਲਾਨਿਆ ਗਿਆ ਸੀ ਉਦੋਂ ਤੋਂ ਹੀ ਲੱਖਾਂ ਲੋਕ ਇਕ ਤੋਂ ਦੂਜੀ ਥਾਂ ਫਸੇ ਹੋਏ ਹਨ ਅਤੇ ਆਪਣੇ ਘਰ ਜਾਣ ਦਾ ਰਾਹ ਵੇਖ ਰਹੇ ਹਨ ਪਰ ਟਰੇਨਾਂ ਅਤੇ ਹਵਾਈ ਯਾਤਰਾ ਬੰਦ ਹੋਣ ਕਰਕੇ ਲੋਕ ਆਪਣੇ ਘਰਾਂ ਤੋਂ ਦੂਰ ਵੱਖ-ਵੱਖ ਹਿੱਸਿਆਂ ਵਿਚ ਫਸ ਗਏ ਹਨ ਜਿਨ੍ਹਾਂ ਨੂੰ ਟਰੇਨਾਂ ਦੇ ਚੱਲਣ ਦਾ ਇੰਤਜ਼ਾਰ ਹੈ।

ਜ਼ਿਕਰਯੋਗ ਹੈ ਕਿ 21 ਦਿਨਾਂ ਲਈ ਕੀਤੇ ਲਾਕਡਾਊਨ ਦੇ ਆਖਰੀ ਦਿਨ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਦੌਰਾਨ ਇਸ ਲਾਕਡਾਊਨ ਨੂੰ ਅੱਗੇ 3 ਮਈ ਤੱਕ ਵਧਾਉਣ ਦਾ ਐਲਾਨ ਕਰਦੇ ਹੋਏ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ। ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਜਿਹੜੇ ਇਲਾਕੇ ਕੋਰੋਨਾ ਦੇ ਹਾਟਸਪਾਟ ਨਹੀਂ ਬਨਣਗੇ ਉੱਥੇ 20 ਅਪ੍ਰੈਲ ਤੱਕ ਜਰੂਰੀ ਗਤੀਵਿਧੀਆਂ ਸ਼ੁਰੂ ਹੋਣਗੀਆਂ।

Leave a Reply

Your email address will not be published. Required fields are marked *