ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਵੀ ਕੋਰੋਨਾ ਦੇ ਕੇਸਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਸੂਬੇ ਵਿਚੋਂ ਅੱਜ ਇਕ ਹੋਰ ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆਂ 130 ਨੂੰ ਵੀ ਪਾਰ ਕਰ ਗਈ ਹੈ ਜਦਕਿ ਹੁਣ ਤੱਕ 10 ਕੋਰੋਨਾ ਪੀੜਤ ਆਪਣੀ ਜਾਨ ਵੀ ਗਵਾ ਚੁੱਕੇ ਹਨ।
ਜਾਣਕਾਰੀ ਮੁਤਾਬਕ ਸੰਗਰੂਰ ਦੇ ਮਲੇਰਕੋਟਲਾ ਵਿਚ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਿਸ ਤੋਂ ਬਾਅਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਪ੍ਰਸ਼ਾਸਨ ਨੂੰ ਜਾਣਕਾਰੀ ਦੇਣ ਅਤੇ ਇਕਾਂਤਵਾਸ ਵਿਚ ਰਹਿਣ ਦੀ ਅਪੀਲ ਕੀਤੀ ਹੈ ਇਸ ਕੇਸ ਦੇ ਨਾਲ ਸੂਬੇ ਵਿਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 131 ਹੋ ਚੁੱਕੇ ਹਨ ਉੱਥੇ ਹੀ ਅਜੇ ਤੱਕ 18 ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਦਕਿ ਐਕਟਿਵ ਕੇਸਾਂ ਦੀ ਸੰਖਿਆ 103 ਹੋ ਗਈ ਹੈ।
ਪੰਜਾਬ ਦੇ 22 ਜਿਲ੍ਹਿਆਂ ਵਿਚੋਂ 17 ਜਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ–
ਮੁਹਾਲੀ- ਕੁੱਲ ਕੇਸ 37
ਪਠਾਨਕੋਟ- ਕੁੱਲ ਕੇਸ 07
ਮਾਨਸਾ- ਕੁੱਲ ਕੇਸ 11
ਮੋਗਾ- ਕੁੱਲ ਕੇਸ 4
ਅੰਮ੍ਰਿਤਸਰ- ਕੁੱਲ ਕੇਸ 11
ਨਵਾਂਸ਼ਹਿਰ- ਕੁੱਲ ਕੇਸ 19
ਹੁਸ਼ਿਆਰਪੁਰ- ਕੁੱਲ ਕੇਸ 7
ਜਲੰਧਰ- ਕੁੱਲ ਕੇਸ 11
ਲੁਧਿਆਣਾ- ਕੁੱਲ ਕੇਸ 10
ਰੂਪਨਗਰ- ਕੁੱਲ ਕੇਸ 03
ਫਤਿਹਗੜ੍ਹ ਸਾਹਿਬ- ਕੁੱਲ ਕੇਸ 02
ਪਟਿਆਲਾ- ਕੁੱਲ ਕੇਸ 01
ਫਰੀਦਕੋਟ- ਕੁੱਲ ਕੇਸ 02
ਬਰਨਾਲਾ- ਕੁੱਲ ਕੇਸ 02
ਕਪੂਰਥਲਾ- ਕੁੱਲ ਕੇਸ 01
ਸ੍ਰੀ ਮੁਕਤਸਰ ਸਾਹਿਬ- ਕੁੱਲ ਕੇਸ 01
ਸੰਗਰੂਰ- ਕੁੱਲ ਕੇਸ 02
ਕੁੱਲ ਕੇਸ-131, ਮੌਤਾਂ-10

