15 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ ਕਿਸਾਨਾਂ ਦੀ ਕਣਕ ਦੀ ਖਰੀਦ-ਸੀਐਮ ਕੈਪਟਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਸੂਬੇ ਵਿਚ ਕਰਫਿਊ ਲਗਾਇਆ ਹੋਇਆ ਹੈ। ਉੱਥੇ ਹੀ ਹੁਣ ਕਰਫਿਊ ਵਿਚਾਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਸੂਬੇ ਵਿਚ ਕਰਫਿਊ ਲਗਾਇਆ ਹੋਇਆ ਹੈ। ਉੱਥੇ ਹੀ ਹੁਣ ਕਰਫਿਊ ਵਿਚਾਲੇ ਕਿਸਾਨਾਂ ਦੀਆਂ ਪੱਕੀਆਂ ਕਣਕਾਂ ਦੀ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਖਰੀਦ ਆਉਣ ਵਾਲੀ 15 ਅਪ੍ਰੈਲ ਤੋਂ ਸ਼ੁਰੂ ਜਾਵੇਗੀ ਇਸ ਗੱਲ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੈ।

Punjab CM Amarinder Singh lashes out at Canada for continued ...
File Photo

ਸੀਐਮ ਕੈਪਟਨ ਨੇ ਕਿਹਾ ਕਿ ਕਣਕ ਦੀ ਖਰੀਦ ਪ੍ਰਕਿਰਿਆ ਆਉਣ ਵਾਲੀ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਿਸ ਲਈ 3 ਹਜ਼ਾਰ 800 ਦੇ ਕਰੀਬ ਮੰਡੀਆਂ ਵਿਚ ਸਾਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਕੋਰੋਨਾ ਕਰਕੇ ਪੋਲੀਸੀ ਵਿਚ ਤਬਦੀਲੀ ਲਿਆਉਣੀ ਪਈ ਹੈ ਜਿਸ ਅਨੁਸਾਰ ਹਰ ਪਿੰਡ ‘ਚ ਕਿਸਾਨਾਂ ਨੂੰ ਪਾਸ ਮੁਹੱਈਆਂ ਕਰਵਾਇਆ ਜਾਵੇਗਾ ਅਤੇ ਪਾਸ ਉੱਤੇ ਦਿੱਤੇ ਸਮੇਂ ਤੇ ਦਿਨ ਮੁਤਾਬਕ ਹੀ ਕਿਸਾਨ ਮੰਡੀਆਂ ਵਿਚ ਜਾ ਕੇ ਕਣਕ ਪਹੁੰਚਾ ਸਕਣਗੇ ਕਿਉਂਕਿ ਪਹਿਲਾਂ ਦੀ ਤਰ੍ਹਾ ਇੱਕਠ ਹੋਣ ਨਾਲ ਕੋਰੋਨਾ ਦਾ ਖਤਰਾ ਵੱਧਦਾ ਹੈ। ਮੁੱਖ ਮੰਤਰੀ ਕੈਪਟਨ ਨੇ ਅੱਗੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਮੰਡੀਆਂ ਵਿਚ ਇਕ-ਦੂਜੇ ਨਾਲ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਸਮੇਂ-ਸਮੇਂ ਉੱਤੇ ਹੱਥ ਧੋਦੇਂ ਰਹਿਣ ਦੀ ਅਪੀਲ ਕੀਤੀ ਹੈ ਜਿਸ ਲਈ ਪਾਣੀ ਅਤੇ ਸਾਬੁਣ ਆਦਿ ਉਪਲੱਬਧ ਕਰਵਾਏ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਅਤੇ ਮਜ਼ਦੂਰਾਂ  ਆਦਿ ਨੂੰ ਮੰਡੀਆਂ ਵਿਚ ਡਿਊਟੀ ਤੇ ਤਾਇਨਾਤ ਹੋਣ ਵਾਲੇ ਮੁਲਾਜ਼ਮਾਂ ਦੀ ਹਰ ਗੱਲ ਮੰਨਣ ਦੀ ਵੀ ਬੇਨਤੀ ਕੀਤੀ ਹੈ। ਸੀਐਮ ਕੈਪਟਨ ਨੇ ਉਮੀਦ ਜਤਾਈ ਹੈ ਕਿ 31 ਮਈ ਤੱਕ ਕਿਸਾਨਾਂ ਦੀ ਪੂਰੀ ਕਣਕ ਨੂੰ ਚੁੱਕ ਲਿਆ ਜਾਵੇਗਾ।

Leave a Reply

Your email address will not be published. Required fields are marked *