ਭਾਰਤ ‘ਚ ਹੁਣ ਤੱਕ 5,734 ਕੋਰੋਨਾ ਦੇ ਕੇਸਾਂ ਦੀ ਹੋਈ ਪੁਸ਼ਟੀ-ਕੇਦਰੀ ਸਿਹਤ ਮੰਤਰਾਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 549 ਨਵੇਂ ਕੋਰੋਨਾ ਵਾਇਰਸ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 549 ਨਵੇਂ ਕੋਰੋਨਾ ਵਾਇਰਸ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 5,734 ਹੋ ਗਈ ਹੈ ਜਦਕਿ 473 ਕੋਰੋਨਾ ਪੀੜਤ ਠੀਕ ਹੋ ਚੁੱਕੇ ਹਨ ਉੱਥੇ ਹੀ ਬੀਤੇ ਕੱਲ੍ਹ 17 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 166 ਹੋ ਚੁੱਕਿਆ ਹੈ ਜਿਸ ਦੀ ਜਾਣਕਾਰੀ ਖੁਦ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਕੋਰੋਨਾ ਨਾਲ ਨਜਿੱਠਣ ਲਈ ਪੀਪੀਈ(ਨਿੱਜੀ ਸੁਰੱਖਿਆ ਉਪਕਰਨ), ਮਾਸਕ ਅਤੇ ਵੈਂਟੀਲੇਟਰਾਂ ਦੀ ਸਪਲਾਈ ਹੁਣ ਸ਼ੁਰੂ ਹੋ ਗਈ ਹੈ। ਦੇਸ਼ ਵਿਚ 20 ਘਰੇਲੂ ਨਿਰਮਾਤਾ ਪੀਪੀਈ ਲਈ ਵਿਕਸਤ ਕੀਤੇ ਗਏ ਹਨ ਅਤੇ 1.7 ਕਰੋੜ ਪੀਪੀਈਜ਼ ਦੇ ਆਰਡਰ ਦਿੱਤੇ ਜਾ ਚੁੱਕੇ ਹਨ ਜਿਸ ਦੀ ਸਪਲਾਈ ਸ਼ੁਰੂ ਹੋ ਗਈ ਹੈ ਜਦਕਿ 49,000 ਵੈਂਟੀਲੇਟਰ ਵੀ ਮੰਗਵਾਏ ਗਏ ਹਨ। ਲਵ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਰੇਲਵੇ ਨੇ 2500 ਤੋਂ ਵੱਧ ਡਾਕਟਰ ਅਤੇ 35,000 ਪੈਰਾ ਮੈਡੀਕਲ ਸਟਾਫ਼ ਤਾਇਨਾਤ ਕੀਤਾ ਹੈ। ਉਨ੍ਹਾਂ ਦੀਆਂ 586 ਸਿਹਤ ਇਕਾਈਆਂ, 45 ਸਬ ਡਿਵਿਜ਼ਨਲ ਹਸਪਤਾਲ, 56 ਡਿਵੀਜ਼ਨਲ ਹਸਪਤਾਲ, 8 ਉਤਪਾਦਨ ਇਕਾਈ ਹਸਪਤਾਲ ਅਤੇ 16 ਹਸਪਤਾਲਾਂ ਦੀ ਲੜੀ ਕੋਰੋਨਾ ਨਾਲ ਲੜਨ ਲਈ ਆਪਣੀ ਮਹੱਤਵਪੂਰਨ ਸਹੂਲਤਾਂ ਨੂੰ ਸਮਰਪਿਤ ਕਰ ਰਹੀ ਹੈ। ਸਕੱਤਰ ਅਗਰਵਾਲ ਮੁਤਾਬਕ ਭਾਰਤੀ ਰੇਲਵੇ 80 ਹਜ਼ਾਰ ਆਈਸੋਲਸ਼ਨ ਬੈੱਡ ਤਿਆਰ ਕਰਨ ਲਈ 5 ਹਜ਼ਾਰ ਕੋਚਾਂ ਨੂੰ ਇੱਕਲੀਆਂ ਯੂਨਿਟਾਂ ਵਿਚ ਤਬਦੀਲ ਕਰ ਰਹੀ ਹੈ ਜਿਨ੍ਹਾਂ ਵਿਚੋਂ 3,250 ਤਬਦੀਲ ਕੀਤੇ ਜਾ ਚੁੱਕੇ ਹਨ। ਉੱਥੇ ਹੀ ਇੰਡੀਅਨ ਕੌਸਲ ਆਫ਼ ਮੈਡੀਕਲ ਰਿਸਰਚ ਨੇ ਦੱਸਿਆ ਹੈ ਕਿ ਹੁਣ ਤੱਕ 1,30,000 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿਚੋਂ ਹੁਣ ਤੱਕ 5,734 ਸੈਂਪਲ ਪੋਜ਼ੀਟਿਵ ਆਏ ਹਨ। ਪੋਜ਼ੀਟਿਵ ਦਰ ਪਿਛਲੇ ਇਕ ਤੋਂ ਡੇਢ ਮਹੀਨੇ ਵਿਚ 3-5% ਦੇ ਵਿਚਕਾਰ ਰਹੀ ਹੈ ਇਹ ਬਹੁਤ ਜਿਆਦਾ ਨਹੀਂ ਵਧਿਆ ਹੈ ਅਤੇ ਬੀਤੇ ਦਿਨ ਅਸੀ 13,143 ਸੈਂਪਲਾਂ ਦੀ ਜਾਂਚ ਕੀਤੀ ਹੈ।

Leave a Reply

Your email address will not be published. Required fields are marked *