ਮਾਨਸਾ ਵਿਚੋਂ ਦੋ ਹੋਰ ਕੋਰੋਨਾ ਦੇ ਮਰੀਜ਼ਾਂ ਦੀ ਹੋਈ ਪੁਸ਼ਟੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜਿਲ੍ਹਾ ਮਾਨਸਾ ਵਿਚੋਂ ਹੋਰ ਦੋ ਕੋਰੋਨਾ ਦੇ ਕੇਸਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜਿਲ੍ਹਾ ਮਾਨਸਾ ਵਿਚੋਂ ਹੋਰ ਦੋ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਸੂਬੇ ਵਿਚ ਕੁੱਲ ਕੇਸਾਂ ਦੀ ਸੰਖਿਆ 80 ਨੂੰ ਵੀ ਪਾਰ ਕਰ ਚੁੱਕੀ ਹੈ ਉੱਥੇ ਹੀ ਹੁਣ ਤੱਕ 7 ਕੋਰੋਨਾ ਪੀੜਤ ਆਪਣੀ ਜਾਨ ਵੀ ਗਵਾ ਚੁੱਕੇ ਹਨ।

ਜਾਣਕਾਰੀ ਅਨੁਸਾਰ ਮਾਨਸਾ ਵਿਚੋਂ ਦੋ ਹੋਰ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਇੱਥੇ ਕਸਬਾ ਬੁਢਲਾਡਾ ਦੀ ਦੋ ਔਰਤਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਇਸ ਤੋਂ ਪਹਿਲਾਂ ਵੀ ਮਾਨਸਾ ਜਿਲ੍ਹੇ ਵਿਚੋਂ ਮਰਕਜ ਤੋਂ ਆਏ ਤਿੰਨ ਵਿਅਕਤੀਆਂ ਦੀ ਜਾਂਚ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ। ਇਸ ਵੇਲੇ ਪੰਜਾਬ ਦੇ 22 ਜਿਲ੍ਹਿਆਂ ਵਿਚੋਂ 14 ਜਿਲ੍ਹੇ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ ਕੁੱਲ ਕੇਸਾਂ ਦੀ ਸੰਖਿਆਂ 81 ਹੋ ਗਈ ਹੈ ਜਿਨ੍ਹਾਂ ਵਿਚੋਂ 4 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਦਕਿ 2 ਕੋਰੋਨਾ ਪੀੜਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਹੁਣ ਤੱਕ ਕਿੱਥੋਂ-ਕਿੰਨੇ ਮਾਮਲੇ ਆਏ ਸਾਹਮਣੇ

ਨਵਾਂਸ਼ਹਿਰ – ਕੁੱਲ ਕੇਸ 19 , ਮੌਤਾਂ- 01

ਮੁਹਾਲੀ – ਕੁੱਲ ਕੇਸ 19, ਮੌਤਾਂ-01

ਹੁਸ਼ਿਆਰਪੁਰ- ਕੁੱਲ ਕੇਸ 07, ਮੌਤਾਂ-01

ਅੰਮ੍ਰਿਤਸਰ-ਕੁੱਲ ਕੇਸ 09, ਮੌਤਾਂ-01

ਜਲੰਧਰ-ਕੁੱਲ ਕੇਸ 06, ਮੌਤਾਂ-0

ਲੁਧਿਆਣਾ-ਕੁੱਲ ਕੇਸ 06,ਮੌਤਾਂ 02

ਮਾਨਸਾ-ਕੁੱਲ ਕੇਸ 05(2ਨਵੇਂ) , ਮੌਤਾਂ-0

ਰੂਪਨਗਰ- ਕੁੱਲ ਕੇਸ 03, ਮੌਤਾਂ-0

ਫਤਿਹਗੜ੍ਹ ਸਾਹਿਬ-ਕੁੱਲ ਕੇਸ 02, ਮੌਤਾਂ-0

ਪਟਿਆਲਾ-ਕੁੱਲ ਕੇਸ 01, ਮੌਤਾਂ-0

ਫਰੀਦਕੋਟ-ਕੁੱਲ ਕੇਸ 01. ਮੌਤਾਂ-0

ਪਠਾਨਕੋਟ-ਕੁੱਲ ਕੇਸ 01, ਮੌਤਾਂ-01

ਬਰਨਾਲਾ-ਕੁੱਲ ਕੇਸ 01, ਮੌਤਾਂ-0

ਕਪੂਰਥਲਾ-ਕੁੱਲ ਕੇਸ 01, ਮੌਤਾਂ-0

ਕੁੱਲ ਕੇਸ-81, ਮੌਤਾਂ-07

Leave a Reply

Your email address will not be published. Required fields are marked *